ਵਿਰਾਟ ਫਿਰ ਟਾੱਪ ‘ਤੇ, ਪਹਿਲੀ ਵਾਰ ਹਾਸਲ ਕੀਤੇ 937 ਅੰਕ

ਇੰਗਲੈਂਡ ‘ਚ ਤੀਸਰੇ ਟੈਸਟ ਮੈਚ ‘ਚ ਸ਼ਾਨਦਾਰ ਜਿੱਤ ਅਤੇ ਨਿੱਜੀ ਤੌਰ ‘ਤੇ ਕੀਤੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਇੱਕ ਰੋਜ਼ਾ ਤੋਂ ਬਾਅਦ ਟੈਸਟ ਰੈਂਕਿੰਗ ‘ਚ ਵੀ ਦੁਨੀਆਂ ਦੇ ਨੰਬਰ ਇੱਕ ਬੱਲੇਬਾਜ਼ ਬਣ ਗਏ ਹਨ ਵਿਰਾਟ ਨੇ ਤੀਸਰੇ ਟੈਸਟ ‘ਚ ਭਾਰਤ ਦੀ 203 ਦੌੜਾਂ ਦੀ ਜਿੱਤ ‘ਚ 97 ਅਤੇ 103 ਦੌੜਾਂ ਦੀਆਂ ਪਾਰੀਆਂ ਖੇਡਣ ਤੋਂ ਬਾਅਦ ਕੋਹਲੀ ਦੀ ਰੈਂਕਿੰਗ ‘ਚ ਇਹ ਸੁਧਾਰ ਆਇਆ ਹੈ ਵਿਰਾਟ ਨੂੰ ਇਸ ਪ੍ਰਦਰਸ਼ਨ ਤੋਂ 18 ਰੇਟਿੰਗ ਅੰਕਾਂ ਦਾ ਫ਼ਾਇਦਾ ਹੋਇਆ ਹੈ ਅਤੇ 937 ਅੰਕਾਂ ਦੀ ਆਪਣੀ ਸਰਵਸ੍ਰੇਸ਼ਠ ਰੇਟਿੰਗ ਅੰਕਾਂ ਨਾਲ ਫਿਰ ਤੋਂ ਨੰਬਰ ਇੱਕ ਬਣ ਗਏ। (ICC Test Rankings)

ਵਿਰਾਟ ਨੇ ਪਹਿਲੇ ਟੈਸਟ ‘ਚ ਵੀ ਸੈਂਕੜੇ ਸਮੇਤ ਕੁੱਲ 200 ਦੌੜਾਂ ਬਣਾਈਆਂ ਸਨ ਜਿਸ ਨਾਲ ਉਹ ਗੇਂਦ ਛੇੜਖਾਨੀ ਦੇ ਮਾਮਲੇ ‘ਚ ਇੱਕ ਸਾਲ ਦੀ ਪਾਬੰਦੀ ਝੱਲ ਰਹੇ ਆਸਟਰੇਲੀਆ ਦੇ ਕਪਤਾਨ ਸਟੀਵ ਸਮਿੱਥ ਨੂੰ ਪਿੱਛੇ ਛੱਡ ਕੇ ਨੰਬਰ ਇੱਕ ਬਣ ਗਏ ਸਨ ਦੂਜੇ ਟੈਸਟ ‘ਚ ਖ਼ਰਾਬ ਪ੍ਰਦਰਸ਼ਨ ਕਾਰਨ ਵਿਰਾਟ ਦੂਸਰੇ ਸਥਾਨ ‘ਤੇ ਖ਼ਿਸਕ ਗਏ ਸਨ ਪਰ ਤੀਸਰੇ ਟੈਸਟ ਦੇ ਪ੍ਰਦਰਸ਼ਨ ਕਾਰਨ ਕੋਹਲੀ ਨੇ ਫਿਰ ਹੁਣ 937 ਰੇਟਿੰਗ ਅੰਕ ਹਾਸਲ ਕਰਕੇ ਪਹਿਲੇ ਸਥਾਨ ‘ਤੇ ਕਬਜ਼ਾ ਕਰ ਲਿਆ ਹੈ।

ਇਹ ਵੀ ਪੜ੍ਹੋ : ਅਸ਼ਵਨੀ ਸੇਖੜੀ ਹੋਏ ਭਾਜਪਾ ‘ਚ ਸ਼ਾਮਲ

ਇਸ ਦੇ ਨਾਲ ਹੀ ਉਸਨੇ ਹੁਣ ਤੱਕ ਦੇ ਟੈਸਟ ਇਤਿਹਾਸ ‘ਚ ਜ਼ਿਆਦਾ ਅੰਕਾਂ ਦੇ ਮਾਮਲੇ ‘ਚ ਦੱਖਣੀ ਅਫ਼ਰੀਕਾ ਦੇ ਏਬੀ ਡਿਵਿਲਅਰਜ਼ ਅਤੇ ਜੈਕਸ ਕੈਲਿਸ ਅਤੇ ਆਸਟਰੇਲੀਆ ਦੇ ਮੈਥਿਊ ਹੇਡਨ (ਤਿੰਨੇ 935) ਨੂੰ ਇੱਕ ਝਟਕੇ ਨਾਲ ਪਿੱਛੇ ਛੱਡ ਦਿੱਤਾ ਅਤੇ ਉਹ ਆਲ ਟਾਈਮ ਟੈਸਟ ਰੇਟਿੰਗ ‘ਚ ਹੁਣ 11ਵੇਂ ਸਥਾਨ ‘ਤੇ ਪਹੁੰਚ ਗਏ ਹਨ  ਹੁਣ ਉਹ ਆਲ ਟਾਈਮ ਰੇਟਿੰਗ ਅੰਕਾਂ ‘ਚ ਟਾੱਪ 10 ਪੋਜੀਸ਼ਨਾਂ ਤੋਂ ਸਿਰਫ਼ ਇੱਕ ਅੰਕ ਹੀ ਦੂਰ ਰਹਿ ਗਏ ਹਨ ਹੁਣ ਤੱਕ ਆਲ ਟਾਈਮ ‘ਚ ਡਾਨ ਬ੍ਰੈਡਮੈਨ ਨੂੰ 961 ਅੰਕ ਨਾਲ ਅੱਵਲ, ਸਟੀਵ ਸਮਿੱਥ ਨੂੰ 947 ਅੰਕ, ਲੇਨ ਹਟਨ, 945 ਅੰਕ,  ਜੈਕ ਹਾੱਬਸ ਅਤੇ ਰਿਕੀ ਪੋਂਟਿੰਗ 942 ਅੰਕ, , ਪੀਟਰ ਮੇ 941 ਅੰਕ ਅਤੇ ਗੈਰੀ ਸੋਬਰਜ਼, ਕਲਾਈਡ ਵਾਲਕਾੱਟ , ਵਿਵਿਅਨ ਰਿਚਰਡਜ਼ ਅਤੇ ਕੁਮਾਰ ਸੰਗਾਕਾਰਾ 938 ਅੰਕਾਂ ਆਲ ਟਾਈਮ ਟਾੱਪ 10 ‘ਚ ਸ਼ਾਮਲ ਹਨ।

ਬੱਲੇਬਾਜ਼ੀ ਰੈਕਿੰਗ ‘ਚ ਭਾਰਤ ਦੇ ਚੇਤੇਸ਼ਵਰ ਪੁਜਾਰਾ ਦਾ ਛੇਵਾਂ ਸਥਾਨ ਕਾਇਮ ਹੈ ਅਜਿੰਕਾ ਰਹਾਣੇ ਚਾਰ ਸਥਾਨ ਦੇ ਸੁਧਾਰ ਨਾਲ 19ਵੇਂ ਅਤੇ ਸ਼ਿਖਰ ਧਵਨ ਚਾਰ ਸਥਾਨ ਦੇ ਸੁਧਾਰ ਨਾਲ 22ਵੇਂ ਸਥਾਨ ‘ਤੇ ਹਨ ਲੋਕੇਸ਼ ਰਾਹੁਲ ਇੱਕ ਸਥਾਨ ਖ਼ਿਸਕ ਕੇ 26ਵੇਂ ਨੰਬਰ ‘ਤੇ ਪਹੁੰਚੇ ਹਨ। ਗੈਂਦਬਾਜ਼ੀ ‘ਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਦਾ ਅੱਵਲ ਸਥਾਨ ਬਣਿਆ ਹੋਇਆ ਹੈ ਪਰ ਉਹ ਚਾਰ ਰੇਟਿੰਗ ਅੰਕ ਗੁਆ ਕੇ 899 ਅੰਕਾਂ ‘ਤੇ ਖ਼ਿਸਕ ਗਏ ਹਨ ਪਹਿਲੇ ਤਿੰਨ ਟੈਸਟ ਤੋਂ ਬਾਹਰ ਰਹੇ ਰਵਿੰਦਰ ਜਡੇਜਾ ਤੀਸਰੇ ਸਥਾਨ ‘ਤੇ ਬਣੇ ਹੋਏ ਹਨ ਰਵਿਚੰਦਰਨ ਅਸ਼ਵਿਨ ਦੋ ਸਥਾਨ ਹੇਠਾਂ 7ਵੇਂ ਨੰਬਰ ‘ਤੇ ਆ ਗਏ ਹਨ ਮੁਹੰਮਦ ਸ਼ਮੀ ਨੂੰ ਤਿੰਨ ਸਥਾਨ ਦਾ ਨੁਕਸਾਨ ਹੋਇਆ ਹੈ ਅਤੇ ਉਹ 22ਵੇਂ ਨੰਬਰ ‘ਤੇ ਖ਼ਿਸਕ ਗਏ ਹਨ। (ICC Test Rankings)

ਦੂਸਰੀ ਪਾਰੀ ‘ਚ ਪੰਜ ਵਿਕਟਾਂ ਲੈਣ ਵਾਲੇ ਜਸਪ੍ਰਤੀ ਬੁਮਰਾਹ ਨੇ ਅੱਠ ਸਥਾਨ ਦੀ ਛਾਲ ਲਾਈ ਹੈ ਅਤੇ ਉਹ 37ਵੇਂ ਨੰਬਰ ‘ਤੇ ਆ ਗਏ ਹਨ ਜਦੋਂਕਿ ਪਹਿਲੀ ਪਾਰੀ ‘ਚ ਪੰਜ ਵਿਕਟਾਂ ਲੈਣ ਵਾਲੇ ਹਾਰਦਿਕ ਪਾਂਡਿਆ ਨੇ 23 ਸਥਾਨ ਦੀ ਛਾਲ ਲਾਈ ਹੈ ਅਤੇ ਉਹ 340 ਦੀ ਸਰਵਸ੍ਰੇਸ਼ਠ ਰੇਟਿੰਗ ਨਾਲ 51ਵੇਂ ਨੰਬਰ ‘ਤੇ ਆ ਗਏ ਹਨ। (ICC Test Rankings)

ਆਈਸੀਸੀ ਟੈਸਟ ਰੈਕਿੰਗ

  • 1 ਵਿਰਾਟ ਕੋਹਲੀ ਭਾਰਤ 937
  • 2. ਸਟੀਵ ਸਮਿੱਥ ਆਸਟਰੇਲੀਆ 929
  • 3. ਕੇਨ ਵਿਲਿਅਮਸਨ ਨਿਊਜ਼ੀਲੈਂਡ 847
  • 4.ਡੇਵਿਡ ਵਾਰਨਰ ਆਸਟਰੇਲੀਆ 820
  • 5. ਜੋ ਰੂਟ ਇੰਗਲੈਂਡ 818

ਆਈਸੀਸੀ ਇੱਕ ਰੋਜ਼ਾ ਰੈਂਕਿੰਗ

  • ਵਿਰਾਟ ਕੋਹਲੀ 911
  • ਬਾਬਰ ਆਜ਼ਮ ਪਾਕਿਸਤਾਨ 825
  • ਜੋ ਰੂਟ ਇੰਗਲੈਂਡ 818
  • ਰੋਹਿਤ ਸ਼ਰਮਾ 806
  • ਡੇਵਿਡ ਵਾਰਨਰ ਆਸਟਰੇਲੀਆ 803

7 ਵਾਰ 200 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਪਹਿਲੇ ਕਪਤਾਨ ਬਣੇ ਕੋਹਲੀ: ਭਾਰਤੀ ਕਪਤਾਨ ਨੇ ਹੁਣ ਤੱਕ 200 ਦੌੜਾਂ ਬਣਾ ਕੇ ਟੀਮ ਨੂੰ 7 ਮੈਚ ਜਿਤਾਏ ਹਨ ਉਹਨਾਂ ਇਸ ਮਾਮਲੇ ‘ਚ ਆਸਟਰੇਲੀਆ ਦੇ ਡਾਨ ਬ੍ਰੈਡਮੈਨ ਅਤੇ ਰਿਕੀ ਪੋਂਟਿੰਗ ਨੂੰ ਪਿੱਛੇ ਛੱਡ ਦਿੱਤਾ ਬ੍ਰੈਡਮੈਨ ਅਤੇ ਪੋਟਿੰਗ ਨੇ 6 ਵਾਰ ਅਜਿਹਾ ਕੀਤਾ ਸੀ ਭਾਰਤੀ ਕਪਤਾਨਾਂ ‘ਚ ਕੋਹਲੀ ਤੋਂ ਇਲਾਵਾ ਸਿਰਫ਼ ਮਹਿੰਦਰ ਸਿੰਘ ਧੋਨੀ ਨੇ ਵੀ ਇੱਕ ਵਾਰ ਮੈਚ ‘ਚ 200 ਦੌੜਾਂ ਬਣਾ ਕੇ ਜਿੱਤ ਦਿਵਾਈ ਹੈ ਧੋਨੀ ਨੇ 2013 ‘ਚ ਆਸਟਰੇਲੀਆ ਵਿਰੁੱਧ 224 ਦੌੜਾਂ ਬਣਾਈਆਂ ਸਨ ਕੋਹਲੀ ਨੇ 10ਵੀਂ ਵਾਰ ਕਪਤਾਨ ਦੇ ਤੌਰ ‘ਤੇ 200 ਤੋਂ ਜ਼ਿਆਦਾ ਦੌੜਾਂ ਇੱਕ ਟੈਸਟ ਮੈਚ ‘ਚ ਬਣਾਈਆਂ ਹਨ। (ICC Test Rankings)