ਇਸਲਾਮਾਬਾਦ (ਏਜੰਸੀ)। ਪਾਕਿਸਤਾਨ ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਉਨ੍ਹਾਂ ਦੇ ਭਰਾ ਸ਼ਾਹਬਾਜ਼ ਸ਼ਰੀਫ ਅਤੇ ਕੈਪਟਨ (ਸੇਵਾ ਮੁਕਤ) ਮੁਹੰਮਦ ਸਫਦਰ ਅਤੇ ਹੋਰਨਾਂ ਖਿਲਾਫ਼ ਦਾਇਰ ਉਲੰਘਣਾ ਪਟੀਸ਼ਨ ਖਾਰਜ ਕਰ ਦਿੱਤੀ ਹੈ ਅੰਗਰੇਜ਼ੀ ਦੈਨਿਕ ‘ਐਕਸਪ੍ਰੈਸ ਟ੍ਰਿਬਿਊਨ’ ‘ਚ ਅੱਜ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਪਾਕਿਸਤਾਨ ਦੇ ਮੁੱਖ ਜੱਜ ਮੀਆਂ ਸਾਕਿਬ ਨਿਸਾਰ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਬੈਂਚ ਨੇ ਕਿਹਾ ਕਿ ਨਿਆਂਪਾਲਿਕਾ ਖਿਲਾਫ਼ ਦਿੱਤੇ ਗਏ ਬਿਆਨਾਂ ਦੀ ਉੱਚਿਤ ਸਮੇਂ ‘ਤੇ ਜਾਂਚ ਕੀਤੀ ਜਾਵੇਗੀ।
ਉਲੰਘਣਾ ਪਟੀਸ਼ਨ ਮਹਿਮੂਦ ਅਖਤਰ ਨਕਵੀ ਨੇ ਦਾਇਰ ਕੀਤੀ ਸੀ ਸੁਣਵਾਈ ਦੌਰਾਨ ਜਾਂਚਕਰਤਾ ਨੇ ਕਿਹਾ ਕਿ ਸ਼ਰੀਫ਼ ਨੂੰ ਹਟਾਉਣ ਦਾ ਫੈਸਲਾ ਆਉਣ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਨੇ ਕਈ ਸਿਆਸੀ ਰੈਲੀਆਂ ‘ਚ ਅਦਾਲਤਾਂ ਦਾ ਮੌਖਿਕ ਤੌਰ ‘ਤੇ ਨਿਰਾਦਰ ਕੀਤਾ ਸੀ ਇਸ ‘ਤੇ ਮੁੱਖ ਜੱਜ ਨੇ ਜਵਾਬ ਦਿੱਤਾ ਕਿ ਵੱਖ-ਵੱਖ ਬਿਆਨ ਅਦਾਲਤ ਦੇ ਰਿਕਾਰਡ ‘ਚ ਪਹਿਲਾਂ ਤੋਂ ਹੀ ਮੌਜ਼ੂਦ ਹਨ ਸਹੀ ਸਮਾਂ ਆਉਣ ‘ਤੇ ਉਹ ਮਾਮਲੇ ਦੀ ਸੁਣਵਾਈ ਕਰਨਗੇ ਅਦਾਲਤ ਨੇ ਡੇਨੀਅਲ ਅਜੀਜ, ਤਲਾਲ ਚੌਧਰੀ, ਖਵਾਜਾ ਸਾਦ ਰਫੀਕ, ਨੈਅਰ ਭੁਕਾਰੀ, ਫਿਰਦੌਸ ਆਸ਼ਿਕ ਅਵਾਨ ਅਤੇ ਯੂਸੁਫ ਰਜਾ ਗਿਲਾਨੀ ਖਿਲਾਫ਼ ਅਦਾਲਤ ਦੀ ਉਲੰਘਣਾ ਦੀਆਂ ਸਾਰੀਆਂ ਪਟੀਸ਼ਨਾਂ ਨੂੰ ਵੀ ਖਾਰਜ ਕਰ ਦਿੱਤਾ।