Vinesh Phogat: ਦਿੱਲੀ ਏਅਰਪੋਰਟ ‘ਤੇ ਵਿਨੇਸ਼ ਫੋਗਾਟ ਦਾ ਸ਼ਾਨਦਾਰ ਸੁਆਗਤ, ਚੋਣ ਜ਼ਾਬਤੇ ਕਾਰਨ ਸਰਕਾਰੀ ਪ੍ਰੋਗਰਾਮ ਰੱਦ

Vinesh Phogat
Vinesh Phogat: ਦਿੱਲੀ ਏਅਰਪੋਰਟ 'ਤੇ ਵਿਨੇਸ਼ ਫੋਗਾਟ ਦਾ ਸ਼ਾਨਦਾਰ ਸੁਆਗਤ, ਚੋਣ ਜ਼ਾਬਤੇ ਕਾਰਨ ਸਰਕਾਰੀ ਪ੍ਰੋਗਰਾਮ ਰੱਦ

ਪੈਰਿਸ ਤੋਂ ਭਾਰਤ ਪਹੁੰਚੀ ਰੈਸਲਰ ਵਿਨੇਸ਼ ਫੋਗਾਟ | Vinesh Phogat

  • ਵਤਨ ਵਾਪਸੀ ‘ਤੇ ਭਾਵੁਕ ਹੋਈ ‘ਦੰਗਲ ਗਰਲ’

ਨਵੀਂ ਦਿੱਲੀ (ਏਜੰਸੀ)। Vinesh Phogat: ਪੈਰਿਸ ਓਲੰਪਿਕ ’ਚ ਕੁਸ਼ਤੀ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਅਯੋਗ ਕਰਾਰ ਦਿੱਤੇ ਜਾਣ ਬਾਅਦ ਭਾਰਤੀ ਰੈਸਲਰ ਵਿਨੇਸ਼ ਫੋਗਾਟ ਦੀ ਅੱਜ ਵਤਨ ਵਾਪਸੀ ਹੋ ਗਈ ਹੈ। ਉਹ ਦਿੱਲੀ ਏਅਰਪੋਰਟ ਤੋਂ ਕਰੀਬ 11 ਵਜੇ ਬਾਹਰ ਆਈ। ਇਸ ਦੌਰਾਨ ਉਹ ਆਪਣੀ ਸਾਥੀ ਰੈਸਲਰ ਸਾਕਸ਼ੀ ਮਲਿਕ ਦੇ ਗਲੇ ਲੱਗ ਰੋਣ ਲੱਗ ਗਈ। ਉਨ੍ਹਾਂ ਦੇ ਸੁਆਗਤ ’ਚ ਪਹੁੰਚੇ ਲੋਕ ਢੋਲ-ਨਗਾੜਿਆਂ ’ਤੇ ਨੱਚ ਰਹੇ ਹਨ। ਦਿੱਲੀ ਹਵਾਈ ਅੱਡੇ ਤੋਂ ਬਾਹਰ ਨਿਕਲੇ ਸਮੇਂ ਵਿਨੇਸ਼ ਨੇ ਕਿਹਾ, ‘ਪੂਰੇ ਦੇਸ਼ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ, ਮੈਂ ਬਹੁਤ ਭਾਗਸ਼ਾਲੀ ਹਾਂ’।

Read This : Vinesh Phogat News: ਵਿਨੇਸ਼ ਫੋਗਾਟ ਦੀ ਅਪੀਲ ਹੋਈ ਖਾਰਜ਼, ਚਾਂਦੀ ਦੇ ਤਗਮੇ ਦੀ ਆਖਿਰੀ ਉਮੀਦ ਟੁੱਟੀ

ਦਿੱਲੀ ਹਵਾਈ ਅੱਡੇ ਤੋਂ ਵਿਨੇਸ਼ ਦੇ ਜੱਦੀ ਪਿੰਡ ਬਲਾਲੀ (ਚਰਖੀ ਦਾਦਰੀ ਜ਼ਿਲ੍ਹਾ) ਤੱਕ ਕਰੀਬ 125 ਕਿਲੋਮੀਟਰ ਦੇ ਰਸਤੇ ’ਚ ਉਨ੍ਹਾਂ ਦਾ ਜਗ੍ਹਾ-ਜਗ੍ਹਾ ’ਤੇ ਸੁਆਗਤ ਕੀਤਾ ਜਾਵੇਗਾ। ਪਿੰਡ ਦੇ ਖੇਡ ਸਟੇਡੀਅਮ ’ਚ ਸ਼ਾਨਦਾਰ ਪ੍ਰੋਗਰਾਮ ਰੱਖਿਆ ਗਿਆ ਹੈ। ਹਾਲਾਂਕਿ ਇੱਕ ਦਿਨ ਪਹਿਲਾਂ ਹੀ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਸੂਬਾ ਸਰਕਾਰ ਇਨ੍ਹਾਂ ਪ੍ਰੋਗਰਾਮਾਂ ’ਚ ਸ਼ਾਮਲ ਨਹੀਂ ਹੋ ਰਹੀ ਹੈ। ਮੁੱਖ ਮੰਤਰੀ ਨਾਇਬ ਸੈਣੀ ਨੇ ਕੁੱਝ ਦਿਨ ਪਹਿਲਾਂ ਵਿਨੇਸ਼ ਨੂੰ 4 ਕਰੋੜ ਰੁਪਏ ਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਸੀ। Vinesh Phogat

ਉੱਧਰ ਬਲਾਲੀ ਪਿੰਡ ਦੇ ਸਾਬਕਾ ਸਰਪੰਚ ਰਾਜੇਸ਼ ਸਾਂਗਵਾਨ ਨੇ ਦੱਸਿਆ ਕਿ ਵਿਨੇਸ਼ ਨੂੰ ਗੋਲਡ ਜੇਤੂ ਦੀ ਤਰ੍ਹਾਂ ਹੀ ਸਨਮਾਨਿਤ ਕੀਤਾ ਜਾਵੇਗਾ। ਪ੍ਰੋਗਰਾਮ ’ਚ ਆਉਣ ਵਾਲੇ ਸਾਰੇ ਲੋਕਾਂ ਲਈ ਦੇਸੀ ਘਿਓ ਦੇ ਪਕਵਾਨ ਤਿਆਰ ਕੀਤੇ ਜਾ ਰਹੇ ਹਨ। ਖਿਡਾਰੀ, ਕੋਚ ਸਮੇਤ ਹੋਰ ਲੋਕਾਂ ਨੂੰ ਪਹਿਲਵਾਨਾਂ ਵਾਲੀ ਖੁਰਾਕ ਦਿੱਤੀ ਜਾਵੇਗੀ। ਵਿਨੇਸ਼ ਦੇ ਭਰਾ ਹਰਵਿੰਦਰ ਫੋਗਾਟ ਬਲਾਲੀ ਨੇ ਦੱਸਿਆ ਕਿ ਵਿਨੇਸ਼ ਦੇ ਪ੍ਰੋਗਰਾਮ ਦਾ ਪੂਰਾ ਰੂਟ ਮੈਪ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਨੇਸ਼ ਭਾਵੇਂ ਹੀ ਮੈਡਲ ਤੋਂ ਵਾਂਝੀ ਰਹਿ ਗਈ, ਪੂਰੇ ਦੇਸ਼ ਦੀ ਆਵਾਜ਼ ਤੇ ਆਸ਼ੀਰਵਾਦ ਉਨ੍ਹਾਂ ਨਾਲ ਹੈ। Vinesh Phogat