Vinesh Phogat News: ਵਿਨੇਸ਼ ਫੋਗਾਟ ਦੀ ਅਪੀਲ ਹੋਈ ਖਾਰਜ਼, ਚਾਂਦੀ ਦੇ ਤਗਮੇ ਦੀ ਆਖਿਰੀ ਉਮੀਦ ਟੁੱਟੀ

Vinesh Phogat News
Vinesh Phogat News: ਵਿਨੇਸ਼ ਫੋਗਾਟ ਦੀ ਅਪੀਲ ਹੋਈ ਖਾਰਜ਼, ਚਾਂਦੀ ਦੇ ਤਗਮੇ ਦੀ ਆਖਿਰੀ ਉਮੀਦ ਟੁੱਟੀ

100 ਗ੍ਰਾਮ ਵਜ਼ਨ ਜ਼ਿਆਦਾ ਹੋਣ ਕਰਕੇ ਫਾਈਨਲ ਨਹੀਂ ਖੇਡ ਸਕੀ ਸੀ

ਸਪੋਰਟਸ ਡੈਸਕ। Vinesh Phogat News: ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਦੀਆਂ ਉਮੀਦਾਂ ਟੁੱਟ ਗਈਆਂ ਹਨ। ਉਨ੍ਹਾਂ ਦੀ ਸਾਂਝੇ ਤੌਰ ’ਤੇ ਚਾਂਦੀ ਦਾ ਤਗਮਾ ਦੇਣ ਦੀ ਅਪੀਲ ਨੂੰ ਕੋਰਟ ਆਫ ਆਰਬਿਟਰੇਸ਼ਨ (ਸੀਏਐਸ) ਦੇ ਐਡਹਾਕ ਡਿਵੀਜਨ ਨੇ ਬੁੱਧਵਾਰ ਨੂੰ ਰੱਦ ਕਰ ਦਿੱਤਾ ਹੈ। ਦੋ ਵਾਰ ਫੈਸਲੇ ਨੂੰ ਟਾਲਣ ਤੋਂ ਬਾਅਦ ਸੀਏਐਸ ਨੇ ਅਚਾਨਕ ਵਿਨੇਸ਼ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ। ਇਸ ਬਾਰੇ ਭਾਰਤੀ ਓਲੰਪਿਕ ਸੰਘ (ਆਈਓਏ) ਦੀ ਪ੍ਰਧਾਨ ਡਾ. ਪੀਟੀ ਊਸ਼ਾ ਨੇ ਖੇਡ ਅਦਾਲਤ (ਸੀਏਐੱਸ) ਦੇ ਫੈਸਲੇ ’ਤੇ ਹੈਰਾਨੀ ਤੇ ਨਾਰਾਜਗੀ ਪ੍ਰਗਟਾਈ ਹੈ। ਆਈਓਏ ਨੇ ਇੱਕ ਬਿਆਨ ’ਚ ਕਿਹਾ ਕਿ ਪੈਰਿਸ ਓਲੰਪਿਕ ’ਚ ਮੁਕਾਬਲੇ ਦੇ 1 ਦਿਨ ਬਾਅਦ ਇੱਕ ਅਥਲੀਟ ਨੂੰ ਵਜਨ ਦੇ ਉਲੰਘਣ ਲਈ ਪੂਰੀ ਤਰ੍ਹਾਂ ਅਯੋਗ ਕਰਾਰ ਦੇਣਾ ਪੂਰੀ ਜਾਂਚ ਦਾ ਵਿਸ਼ਾ ਹੈ। ਭਾਰਤ ਦੇ ਕਾਨੂੰਨੀ ਨੁਮਾਇੰਦਿਆਂ ਨੇ ਸੀਏਐਸ ਅੱਗੇ ਆਪਣੇ ਵਿਚਾਰ ਪੇਸ਼ ਕੀਤੇ ਸਨ।

Read This : Vinesh Phogat: ਵਿਨੇਸ਼ ਫੋਗਾਟ ਦਾ ਕੁਸ਼ਤੀ ਤੋਂ ਸੰਨਿਆਸ, ਲਿਖਿਆ-ਕੁਸ਼ਤੀ ਜਿੱਤੀ, ਮੈਂ ਹਾਰ ਗਈ

ਆਈਓਏ ਨੇ ਆਪਣੇ ਬਿਆਨ ’ਚ ਕਿਹਾ ਕਿ ਆਈਓਏ ਦੇ ਫੈਸਲੇ ਤੋਂ ਬਾਅਦ ਵੀ ਫੋਗਾਟ ਦੇ ਪੂਰੇ ਸਮਰਥਨ ’ਚ ਖੜ੍ਹੇ ਹਨ ਤੇ ਹੋਰ ਕਾਨੂੰਨੀ ਵਿਕਲਪਾਂ ਦੀ ਖੋਜ ਕਰ ਰਿਹਾ ਹੈ। ਆਈਓਏ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਵਿਨੇਸ਼ ਦੇ ਕੇਸ ਦੀ ਸੁਣਵਾਈ ਹੋਵੇ। ਆਈਓਏ ਖੇਡਾਂ ’ਚ ਨਿਆਂ ਤੇ ਨਿਰਪੱਖਤਾ ਦੀ ਵਕਾਲਤ ਕਰਨਾ ਜਾਰੀ ਰੱਖੇਗਾ। ਜ਼ਿਕਰਯੋਗ ਹੈ ਕਿ ਵਿਨੇਸ਼ ਨੇ 50 ਕਿਲੋਗ੍ਰਾਮ ਮਹਿਲਾ ਕੁਸ਼ਤੀ ਵਰਗ ’ਚ ਲਗਾਤਾਰ ਤਿੰਨ ਮੈਚ ਜਿੱਤ ਕੇ ਫਾਈਨਲ ’ਚ ਜਗ੍ਹਾ ਬਣਾਈ ਸੀ। ਪਰ ਫਾਈਨਲ ਮੈਚ ਤੋਂ ਪਹਿਲਾਂ ਓਲੰਪਿਕ ਕਮੇਟੀ ਨੇ ਵਿਨੇਸ਼ ਦਾ ਭਾਰ 50 ਕਿਲੋ ਤੋਂ 100 ਗ੍ਰਾਮ ਜ਼ਿਆਦਾ ਪਾਏ ਜਾਣ ਕਾਰਨ ਅਯੋਗ ਕਰਾਰ ਦਿੱਤਾ ਸੀ। ਜਿਸ ਤੋਂ ਬਾਅਦ ਵਿਨੇਸ ਨੇ ਅਪੀਲ ਦਾਇਰ ਕਰਕੇ ਸਾਂਝੇ ਤੌਰ ’ਤੇ ਚਾਂਦੀ ਦਾ ਤਗਮਾ ਦਿੱਤੇ ਜਾਣ ਦੀ ਮੰਗ ਕੀਤੀ ਸੀ। Vinesh Phogat News