Punjab Panchayat Election: ਵਿਕਾਸ ਕੰਮਾਂ ਕਰਕੇ ਕੇਂਦਰ ਤੋਂ ਸਨਮਾਨਿਤ ਪਿੰਡ ਭੁਟਾਲ ਕਲਾਂ

Punjab Panchayat Election
Punjab Panchayat Election: ਵਿਕਾਸ ਕੰਮਾਂ ਕਰਕੇ ਕੇਂਦਰ ਤੋਂ ਸਨਮਾਨਿਤ ਪਿੰਡ ਭੁਟਾਲ ਕਲਾਂ

ਸੂਬੇ ’ਚ ਪਹਿਲਾ ਏਸੀ ਬੱਸ ਸਟੈਂਡ ਬਣਾ ਕੇ ਪਿੰਡ ਭੁਟਾਲ ਕਲਾ ਨੇ ਬਟੋਰੀਆਂ ਸਨ ਸੁਰਖੀਆਂ

  • ਪਿੰਡ ਦੇ ਸਰਪੰਚ ਨੇ ਕਰਵਾਏ ਵੱਡੇ ਪੱਧਰ ’ਤੇ ਕੰਮ

ਲਹਿਰਾਗਾਗਾ (ਰਾਜ ਸਿੰਗਲਾ)। Punjab Panchayat Election: ਵਿਕਾਸ ਕੰਮਾਂ ਕਰਕੇ ਕੇਂਦਰ ਸਰਕਾਰ ਤੋਂ ਸਨਮਾਨ ਹਾਸਲ ਕਰਨ ਵਾਲਾ ਪਿੰਡ ਭੁਟਾਲ ਕਲਾਂ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ। ਜੋ ਹਰ ਪਾਸੋਂ ਹਮੇਸ਼ਾ ਸੁਰਖੀਆਂ ’ਚ ਰਹਿੰਦਾ ਹੈ। ਪਿੰਡ ਭੁਟਾਲ ਕਲਾਂ ਦੀ ਆਬਾਦੀ ਲਗਭਗ 8200 ਹੈ। ਵੱਡਾ ਪਿੰਡ ਹੋਣ ਕਾਰਨ ਭੁਟਾਲ ਕਲਾਂ ਪੰਜ ਪੱਤੀਆਂ ’ਚ ਵੰਡਿਆ ਹੋਇਆ ਹੈ, ਜਿਸ ਦਾ ਨਾਮ ਮਾਣਕ ਪੱਤੀ, ਕੱਜਲ ਪੱਤੀ, ਰਮਦਾਸੀਆ ਪੱਤੀ, ਮਲੀ ਪੱਤੀ ਅਤੇ ਬੁਰਜ ਪੱਤੀ ਹੈ। ਪਿਛਲੀ ਵਾਰ ਪੰਚਾਇਤੀ ਚੋਣਾਂ ’ਚ ਕਾਂਗਰਸੀ ਹਮਾਇਤੀ ਗੁਰਵਿੰਦਰ ਸਿੰਘ ਬੱਗੜ ਸਰਪੰਚ ਬਣਿਆ ਅਤੇ ਆਪਣੇ ਪੰੰਜ ਸਾਲ ਦੇ ਕਾਰਜਕਾਲ ’ਚ ਪਿੰਡ ’ਚ ਕਈ ਸ਼ਲਾਘਾਯੋਗ ਕਾਰਜ ਕਰਵਾਏ। Punjab Panchayat Election

Read This : Fraud News: ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ ਕਰਦੇ ਇਹ ਕੰਮ, ਮਹਿਲਾ ਨੇ ਗੁਆਏ 6.82 ਲੱਖ

ਗੁਰਵਿੰਦਰ ਸਿੰਘ ਬੱਗੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਦੀ ਪੰਚਾਇਤ ’ਚ ਨੌਂ ਮੈਂਬਰ ਹਨ ਸਾਰੀ ਹੀ ਪੰਚਾਇਤ ਦੀ ਸਹਿਮਤੀ ਦੇ ਨਾਲ ਪਿੰਡ ਦੇ ਫੈਸਲੇ ਲਏ ਜਾਂਦੇ ਹਨ। ਗੁਰਵਿੰਦਰ ਸਿੰਘ ਬੱਗੜ ਨੇ ਆਪਣੇ ਪੰਚਾਇਤੀ ਸਫਰ ਦੇ ਦੌਰਾਨ ’ਚ ਕੀਤੇ ਹੋਏ ਵਿਕਾਸ ਕਾਰਜਾਂ ਬਾਰੇ ਆਖਿਆ ਕਿ ਪਿੰਡ ਦੇ ਵਿਕਾਸ ਦੇ ਕੰਮਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਵੀ ਪਿੰਡ ਦੀ ਪੰਚਾਇਤ ਨੂੰ ਸਨਮਾਨਿਤ ਕੀਤਾ ਗਿਆ ਸੀ। ਸੂਬੇ ਭਰ ’ਚ ਪਹਿਲਾ ਏਸੀ ਬੱਸ ਸਟੈਂਡ ਬਣਾ ਕੇ ਪਿੰਡ ਭੁਟਾਲ ਕਲਾ ਸੁਰਖੀਆਂ ’ਚ ਰਿਹਾ ਸੀ।

ਗੁਰਵਿੰਦਰ ਸਿੰਘ ਬੱਗੜ ਨੇ ਦੱਸਿਆ ਕਿ ਸਰਪੰਚੀ ਦੌਰਾਨ ੳਨ੍ਹਾਂ ਪਿੰਡ ਤੋਂ ਲੇਹਲ ਕਲਾਂ ਰੋਡ ਤੇ ਇੱਕ ਮੈਰਿਜ ਪੈਲਸ ਦੀ ਵੀ ਉਸਾਰੀ ਕਰਵਾਏ ਗਈ, ਜਿਸ ਦੀ ਬਿਲਡਿੰਗ ਬਹੁਤ ਸ਼ਾਨਦਾਰ ਬਣਾਈ ਗਈ ਹੈ। ਜਿਸ ਵਿੱਚ ਪਿੰਡ ਵਾਸੀ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਕੱਟ ਖਰਚੇ ਉੱਤੇ ਵਧੀਆ ਸਹੂਲਤ ਦੇ ਨਾਲ ਪ੍ਰੋਗਰਾਮ ਕਰ ਰਹੇ ਪਿੰਡ ’ਚ ਪੀਣ ਵਾਲੇ ਪਾਣੀ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਂਦੀ ਪਿੰਡ ’ਚ ਖੇਡਾਂ ਲਈ ਗਰਾਊਂਡ, ਪਿੰਡ ਦਾ ਆਪਣਾ ਡਾਕਖਾਨਾ, ਪਿੰਡ ਵਿੱਚ ਗਊਸ਼ਾਲਾ, ਪੰਚਾਇਤ ਘਰ ਪ੍ਰਾਈਵੇਟ ਵਿੱਦਿਅਕ ਅਦਾਰੇ, ਜਿੰਮ, ਪਾਰਕ ਤੋਂ ਇਲਾਵਾ ਲਗਭਗ ਸਾਰੇ ਪ੍ਰਬੰਧ ਕੀਤੇ ਹੋਏ ਹਨ। Punjab Panchayat Election

ਕੁਝ ਕਮੀਆਂ ਨੇ ਲਾਇਆ ਪਿੰਡ ਦੇ ਵਿਕਾਸ ਕਾਰਜਾਂ ’ਤੇ ਗ੍ਰਹਿਣ | Punjab Panchayat Election

ਪਿੰਡ ’ਚ ਸਹੂਲਤਾਂ ਦੇ ਨਾਲ ਕੁਝ ਕਮੀਆਂ ਨੇ ਵੀ ਜੋ ਪਿੰਡ ਦੇ ਵਿਕਾਸ ਕਾਰਜਾਂ ਨੂੰ ਗ੍ਰਹਿਣ ਲਾ ਰਹੀਆਂ ਹਨ ਪਿੰਡ ’ਚ ਬੱਸ ਦੀ ਸਹੂਲਤ ਘੱਟ ਹੋਣ ਕਾਰਨ ਬਹੁਤ ਲੰਮਾ ਸਮਾਂ ਇੰਤਜਾਰ ਕਰਨ ਤੋਂ ਬਾਅਦ ਪਿੰਡ ’ਚ ਬੱਸ ਆਉਂਦੀ ਹੈ, ਜਿਸ ਕਾਰਨ ਦੂਰ-ਦੂਰੇ ਸਕੂਲ/ਕਾਲਜ ਜਾਣ ਵਾਲੇ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਿੰਡ ਭਟਾਲ ਕਲਾਂ ਵਾਸੀਆਂ ਨੇ ਆਖਿਆ ਕਿ ਪਿੰਡ ’ਚ ਪਹਿਲਾਂ ਮਿੰਨੀ ਹਸਪਤਾਲ ਦੇ ਕੁਝ ਹਿੱਸੇ ’ਚ ਆਮ ਆਦਮੀ ਕਲੀਨਿਕ ਬਣਾ ਦਿੱਤਾ ਹੈ ਜਿਸ ਵਿੱਚ ਐਮਰਜੈਂਸੀ ’ਚ ਕੋਈ ਵੀ ਡਾਕਟਰ ਦਾ ਇੰਤਜ਼ਾਮ ਨਹੀਂ ਹੈ ਨਾ ਹੀ ਕੋਈ ਸਰਕਾਰੀ ਐਂਬੂਲੈਂਸ ਹੈ ਪਿੰਡ ਵਿੱਚ ਸੀਵਰੇਜ ਪਾਣੀ ਦੇ ਨਿਕਾਸੀ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਖਾਸ ਕਰ ਸਕੂਲੀ ਬੱਚਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। Punjab Panchayat Election

LEAVE A REPLY

Please enter your comment!
Please enter your name here