ਵਿਕਰਮਜੀਤ ਸਿੰਘ ਪੋਜੋ ਕੇ 15 ਸਾਥੀਆਂ ਸਮੇਤ ਭਾਜਪਾ ’ਚ ਸ਼ਾਮਲ

Vikramjit Singh Pojo Sachkahoon

ਭਾਜਪਾ ਵਿੱਚ ਸ਼ਾਮਿਲ ਹੋਣ ਵਾਲਿਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ: ਅਸ਼ਵਨੀ ਸ਼ਰਮਾਂ

(ਸੱਚ ਕਹੂੰ ਨਿਊਜ਼) ਮਮਦੋਟ। ਮਮਦੋਟ ਬਲਾਕ ਦੇ ਪਿੰਡ ਪੋਜੋ ਕੇ ਉਤਾੜ ਦੇ ਮੌਜੂਦਾ ਸਰਪੰਚ ਦੇ ਪਤੀ, ਸਟੇਟ ਐਵਾਰਡੀ ਵਿਕਰਮਜੀਤ ਸਿੰਘ ਪੋਜੋ ਕੇ ਆਪਣੇ 15 ਸਾਥੀਆਂ ਸਮੇਤ ਕਾਂਗਰਸ ਨੂੰ ਅਲਵਿਦਾ ਆਖ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਜੀਵਨ ਗੁਪਤਾ ਸੂਬਾ ਜਨਰਲ ਸਕੱਤਰ, ਸੋਦਾਨ ਸਿੰਘ ਕੌਮੀ ਮੀਤ ਪ੍ਰਧਾਨ, ਆਰ.ਪੀ. ਮਿੱਤਲ ਜਿਲ੍ਹਾ ਪ੍ਰਭਾਰੀ ਫਿਰੋਜ਼ਪੁਰ, ਸੁਰਿੰਦਰ ਸਿੰਘ ਬੱਗੇ ਕੇ ਪਿੱਪਲ ਜਿਲ੍ਹਾ ਪ੍ਰਧਾਨ ਨੇ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਦੇ ਹੋਏ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹਰੇਕ ਵਿਅਕਤੀ ਦਾ ਬਣਦਾ ਮਾਣ-ਸਨਮਾਣ ਕੀਤਾ ਜਾਵੇਗਾ।

ਇਸ ਮੌਕੇ ਸ਼ਾਮਲ ਹੋਏ ਵਿਕਰਮਜੀਤ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਉਹ ਭਾਜਪਾ ਪਾਰਟੀ ਦਾ ਝੰਡਾ ਪਿੰਡ-ਪਿੰਡ ਅਤੇ ਘਰ-ਘਰ ਬੁਲੰਦ ਕਰਨਗੇ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਸੂਬੇ ਪੰਜਾਬ ਅੰਦਰ ਭਾਜਪਾ ਆਪਣੀ ਸਰਕਾਰ ਬਣਾਏਗੀ । ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਗੁਰਚਰਨ ਸਿੰਘ ਕਲੱਬ ਪ੍ਰਧਾਨ ਪੋਜੋ ਕੇ, ਦਲੀਪ ਸਿੰਘ ਮੈਂਬਰ ਪੰਚਾਇਤ ਲੱਖਾ ਹਾਜੀ, ਬਲਵਿੰਦਰ ਸਿੰਘ ਕਲੱਬ ਪ੍ਰਧਾਨ ਚੱਕ ਘੁਬਾਈ , ਅਮਰਜੀਤ ਸਿੰਘ ਸਾਬਕਾ ਮੈਂਬਰ ਪੋਜੋ ਕੇ , ਅਜੀਤ ਸਿੰਘ ਸਾਬਕਾ ਮੈਬਰ ਲੱਖਾ ਹਾਜੀ , ਖੜਕ ਸਿੰਘ ਪੋਜੋ ਕੇ , ਗੁਰਵਿੰਦਰ ਸਿੰਘ ਲੱਖਾ ਹਾਜੀ, ਜਸਵਿੰਦਰ ਸਿੰਘ ਪੋਜੋ ਕੇ , ਕਰਮਜੀਤ ਸਿੰਘ ,ਗੁਰਜੰਟ ਸਿੰਘ, ਬਲਵਿੰਦਰ ਸਿੰਘ, ਗੁਰਮੇਜ ਸਿੰਘ ਆਦਿ ਭਾਜਪਾ ਪਾਰਟੀ ਵਿੱਚ ਸ਼ਾਮਲ ਹੋਏ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ