Welfare: ਸੁਨਾਮ ਬਲਾਕ ਦੇ ਵਿਜੇ ਕੁਮਾਰ ਇੰਸਾਂ ਵੀ ਬਣੇ ਸਰੀਰਦਾਨੀ

Welfare
ਸੁਨਾਮ: ਸਰੀਰਦਾਨੀ ਦੀ ਮ੍ਰਿਤਕ ਦੇਹ ਨੂੰ ਮੈਡਕੀਲ ਖੋਜਾਂ ਲਈ ਰਵਾਨਾ ਕਰਦੀ ਹੋਏ ਸਾਧ-ਸੰਗਤੇ ਤੇ ਸਕੇ-ਸਬੰਧੀ। ਤਸਵੀਰ: ਕਰਮ ਥਿੰਦ

ਸੁਨਾਮ ਬਲਾਕ ਵੱਲੋਂ 36ਵਾਂ ਸਰੀਰਦਾਨ ਕੀਤਾ ਗਿਆ | Welfare

Welfare: ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਸੁਨਾਮ ਸ਼ਹਿਰ ਦੇ ਰਹਿਣ ਵਾਲੇ ਡੇਰਾ ਸ਼ਰਧਾਲੂ ਪ੍ਰੇਮੀ ਵਿਜੇ ਕੁਮਾਰ ਇੰਸਾਂ ਦਾ ਅੱਜ ਦੇਹਾਂਤ ਹੋ ਗਿਆ, ਜਿਨ੍ਹਾਂ ਦੀ ਉਮਰ (74) ਸਾਲ ਦੀ ਸੀ। ਉਨ੍ਹਾਂ ਨੇ ਜਿਉਂਦੇ ਜੀਅ ਡੇਰਾ ਸੱਚਾ ਸੌਦਾ ਦੀ ਪਾਵਨ ਪ੍ਰੇਰਨਾ ਅਨੁਸਾਰ ਦੇਹਾਂਤ ਉਪਰੰਤ ਸਰੀਰਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ। ਇਸ ਕੀਤੇ ਗਏ ਪ੍ਰਣ ਨੂੰ ਉਹਨਾਂ ਦੇ ਸਪੁੱਤਰ ਸੁਰਿੰਦਰ ਇੰਸਾਂ, ਓਗਿੰਦਰ ਇੰਸਾਂ, ਜੋਗਿੰਦਰ ਇੰਸਾਂ, ਸੁੱਖਵਿੰਦਰ ਇੰਸਾਂ, ਗੁਰਵਿੰਦਰ ਇੰਸਾਂ (ਸਾਰੇ ਸਪੁੱਤਰ), ਅਤੇ ਬੇਟੀ ਰਾਣੀ ਇੰਸਾਂ ਸਮੇਤ ਸਮੂਹ ਪਰਿਵਾਰ ਵੱਲੋਂ ਪੂਰਾ ਕਰਦਿਆਂ ਉਨ੍ਹਾਂ ਵਿਜੇ ਕੁਮਾਰ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਸ੍ਰੀ ਰਾਮ ਮੂਰਤੀ ਸਮਾਰਕ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਬਰੇਲੀ ਲਈ ਰਵਾਨਾ ਕਰ ਦਿੱਤਾ ਗਿਆ।

ਸੱਚਖੰਡ ਵਾਸੀ ਵਿਜੇ ਕੁਮਾਰ ਇੰਸਾਂ ਅਮਰ ਰਹੇ, ਅਮਰ ਰਹੇ ਦੇ ਨਾਅਰੇ ਲਗਾਏ ਗਏ

ਇਸ ਤੋਂ ਪਹਿਲਾ ਸੱਚਖੰਡ ਵਾਸੀ ਸਰੀਰਦਾਨੀ ਵਿਜੇ ਕੁਮਾਰ ਇੰਸਾਂ ਦੇ ਨਿਵਾਸ ਸਥਾਨ ਵਿਖੇ ਬਲਾਕ ਦੇ ਡੇਰਾ ਪ੍ਰੇਮੀ ਇਕੱਠੇ ਹੋਏ ਅਤੇ ਬੇਨਤੀ ਦਾ ਸ਼ਬਦ ਅਤੇ ਅਰਦਾਸ ਬੋਲਣ ਤੋਂ ਬਾਅਦ ਸੱਚਖੰਡ ਵਾਸੀ ਸਰੀਰਦਾਨੀ ਵਿਜੇ ਕੁਮਾਰ ਇੰਸਾਂ ਦੀ ਦੇਹ ਨੂੰ ਫੁੱਲਾਂ ਨਾਲ ਸਜਾਈ ਗੱਡੀ ਵਿੱਚ ਲਿਜਾਇਆ ਗਿਆ। ਡੇਰਾ ਪ੍ਰੇਮੀਆਂ ਨੇ ‘ਸੱਚਖੰਡ ਵਾਸੀ ਵਿਜੇ ਕੁਮਾਰ ਇੰਸਾਂ ਅਮਰ ਰਹੇ ਅਮਰ ਰਹੇ’ ਦੇ ਨਾਅਰੇ ਵੀ ਲਗਾਏ ਗਏ ਅਤੇ ਫੁੱਲਾਂ ਨਾਲ ਸਜਾਈ ਗੱਡੀ ਨੂੰ ਇਕ ਕਾਫਲੇ ਦੇ ਰੂਪ ਵਿੱਚ ਉਹਨਾਂ ਦੇ ਨਿਵਾਸ ਸਥਾਨ ਤੋਂ ‌ਪੀਰ ਬੰਨਾ ਬਨੋਈ ਰੋਡ ਤੋਂ ਅੰਡਰ ਬ੍ਰਿਜ ਤੋਂ ਹੁੰਦੇ ਹੋਏ ਛਾਜਲੀ-ਲਹਿਰਾਂ ਰੋਡ ਤੱਕ ਲਿਜਾਇਆ ਗਿਆ।

ਇਹ ਵੀ ਪੜ੍ਹੋ: Saint Dr MSG: ਪਿਆਰੇ ਸਤਿਗੁਰੂ ਜੀ ਦੀ ਰਹਿਮਤ ਨਾਲ ਬੱਚੇ ਦੀ ਅੱਖ ਹੋਈ ਠੀਕ

ਇਸ ਦੌਰਾਨ ਸਰੀਰਦਾਨੀ ਵਿਜੇ ਕੁਮਾਰ ਇੰਸਾਂ ਦੇ ਸਰੀਰਦਾਨ ਬਾਰੇ ਜਿੰਮੇਵਾਰਾਂ ਵੱਲੋਂ ਜਾਣਕਾਰੀ ਦਿੱਤੀ ਗਈ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕੰਮਾਂ ਬਾਰੇ ਜਾਣਕਾਰੀ ਸਥਾਨਕ ਲੋਕਾਂ ਨੂੰ ਦਿੱਤੀ ਗਈ। ਜਿਕਰਯੋਗ ਹੈ ਕਿ ਇਹ ਸਰੀਰਦਾਨ ਸੁਨਾਮ ਬਲਾਕ ਦੇ ਵਿੱਚੋਂ 36ਵਾਂ ਸਰੀਰਦਾਨ ਕੀਤਾ ਗਿਆ ਹੈ, ਇਸ ਦੇ ਲਈ ਸਟੇਟ ਕਮੇਟੀ ਮੈਂਬਰਾਂ ਨੇ ਵਿਸ਼ੇਸ਼ ਤੌਰ ’ਤੇ ਪਰਿਵਾਰ ਦਾ ਧੰਨਵਾਦ ਕੀਤਾ ਹੈ। ਸਰੀਰਦਾਨੀ ਵਿਜੇ ਕੁਮਾਰ ਇੰਸਾਂ ਦੀ ਮ੍ਰਿਤਕ ਦੇਹ ਨੂੂੰ ਸੀਨੀਅਰ ਆਪ ਆਗੂ ਮਨਪ੍ਰੀਤ ਬਾਂਸਲ ਅਤੇ ਭਾਰਤ ਰਤਨ ਓਬੀਸੀ ਸੈਨ ਸਮਾਜ ਦੇ ਪ੍ਰਧਾਨ ਅਮਨਦੀਪ ਭਰਥ ਅਤੇ ਬਲਾਕ ਦੇ ਜਿੰਮੇਵਾਰਾਂ ਵੱਲੋਂ ਸਾਂਝੇ ਤੌਰ ’ਤੇ ਗੱਡੀ ਨੂੰ ਹਰੀ ਝੰਡੀ ਦੇ ਕੇ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ। Welfare

ਇਸ ਮੌਕੇ ਸਟੇਟ ਕਮੇਟੀ ਮੈਂਬਰ ਗਗਨਦੀਪ ਇੰਸਾਂ, ਰਾਜੇਸ਼ ਬਿੱਟੂ ਇੰਸਾਂ, ਛਹਿਬਰ ਇੰਸਾਂ ਗਰੀਨ ਐੱਸ ਜਿੰਮੇਵਾਰ, ਸ਼ਹਿਰੀ ਪ੍ਰੇਮੀ ਸੇਵਕ ਅਵਤਾਰ ਇੰਸਾਂ, ਪ੍ਰੇਮੀ ਸੇਵਕ ਜਗਤਪੁਰਾ ਪਾਲੀ ਇੰਸਾਂ,15 ਗੁਲਜਾਰ ਸਿੰਘ ਇੰਸਾਂ, 15 ਮੈਂਬਰ ਓਮੀ ਇੰਸਾਂ, ਰਾਮ ਇੰਸਾਂ, ਧਰਮਪਾਲ ਇੰਸਾਂ, ਧਾਨਕ ਸਮਾਜ ਵੱਲੋਂ ਡਾ. ਬੁੱਧਰਾਮ ਪ੍ਰੇਮੀ, ਜੀਵਨ ਦਾਸ, ਸਾਬਕਾ ਕੌਂਸਲਰ ਪ੍ਰੇਮ ਚੰਦ ਧਮਾਕਾ, ਭੈਣ ਸ਼ਾਂਤੀ ਇੰਸਾਂ, ਭੈਣ ਅਮਰਜੀਤ ਕੌਰ ਇੰਸਾਂ ਅਤੇ ਹੋਰਨਾਂ ਤੋਂ ਇਲਾਵਾ ਸੱਚਖੰਡ ਵਾਸੀ ਵਿਜੇ ਕੁਮਾਰ ਇੰਸਾਂ ਦੇ ਸਮੂਹ ਪਰਿਵਾਰ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਸੁਜਾਨ ਭੈਣਾਂ, ਸਾਕ-ਸਬੰਧੀ, ਰਿਸ਼ਤੇਦਾਰ ਤੇ ਸੰਗਰੂਰ, ਸੁਨਾਮ ਆਦਿ ਬਲਾਕਾਂ ਤੋਂ ਸਮੂਹ ਸਾਧ-ਸੰਗਤ ਵੱਡੀ ਗਿਣਤੀ ‘ਚ ਪਹੁੰਚੀ ਹੋਈ ਸੀ।

ਸਰੀਰਦਾਨ ਦਾ ਉਪਰਾਲਾ ਬਹੁਤ ਵੱਡਾ ਦਾਨ : ਮਨਪ੍ਰੀਤ ਬਾਂਸਲ

Welfare
ਸੀਨੀਅਰ ਆਪ ਆਗੂ ਮਨਪ੍ਰੀਤ ਬਾਂਸਲ।

ਇਸ ਮੌਕੇ ਸੀਨੀਅਰ ਆਪ ਆਗੂ ਮਨਪ੍ਰੀਤ ਬਾਂਸਲ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਪਰਿਵਾਰ ਵੱਲੋਂ ਕੀਤਾ ਗਿਆ। ਸਰੀਰਦਾਨ ਦਾ ਉਪਰਾਲਾ ਬਹੁਤ ਹੀ ਵੱਡਾ ਦਾਨ ਹੈ, ਉਹਨਾਂ ਕਿਹਾ ਕਿ ਦੇਹਾਂਤ ਉਪਰੰਤ ਬਾਈ ਜੀ ਦਾ ਸਰੀਰ ਮਾਨਵਤਾ ਭਲਾਈ ਦੇ ਕੰਮ ਆਵੇਗਾ, ਇਸ ਲਈ ਉਹ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਨ।