ਵੱਖ-ਵੱਖ ਵਿਭਾਗਾਂ ਅਤੇ ਸਰਕਾਰੀ ਰਿਕਾਰਡ ਦੀ ਕੀਤੀ ਜਾਂਚ
ਅਜਯ ਕਮਲ, ਰਾਜਪੁਰਾ: ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੀ ਚੌਕਸੀ ਵਿਭਾਗ ਦੀ ਟੀਮ ਅੱਜ ਅਚਾਨਕ ਮੁੱਖ ਵਿਜੀਲੈਂਸ ਅਫਸਰ ਸੰਦੀਪ ਸਿੰਘ ਮਾਣਕ ਦੀ ਅਗਵਾਈ ‘ਚ ਸਥਾਨਕ ਨਗਰ ਕੋਂਸਲ ਦੇ ਦਫ਼ਤਰ ਵਿਖੇ ਪਹੁੰਚੀ ਜਿਸ ‘ਤੇ ਨਗਰ ਕੋਂਸਲ ਦੇ ਅਧਿਕਾਰੀਆਂ ਨੂੰ ਭਾਜੜਾਂ ਪੈ ਗਈਆਂ। ਚੌਕਸੀ ਵਿਭਾਗ ਦੀ ਟੀਮ ਨੇ ਨਗਰ ਕੋਂਸਲ ਦੇ ਵੱਖ ਵੱਖ ਵਿਭਾਗਾਂ ਵਿਚ ਜਾ ਕੇ ਜਾਂਚ ਕਰਨ ਤੋਂ ਇਲਾਵਾ ਸਰਕਾਰੀ ਰਿਕਾਰਡ ਦੀ ਵੀ ਚੈਕਿੰਗ ਕੀਤੀ।
ਜਾਣਕਾਰੀ ਅਨੁਸਾਰ ਟੀਮ ਨੇ ਕੌਂਸਲ ਦੇ ਕਾਰਜਸਾਧਕ ਅਫਸਰ ਮਨਵੀਰ ਸਿੰਘ ਗਿੱਲ, ਮਿਉਂਸਪਲ ਇੰਜੀਨੀਅਰ ਬਲਦੇਵ ਵਰਮਾ ਸਮੇਤ ਹੋਰ ਅਧਿਕਾਰੀਆਂ ਨਾਲ ਗਲਬਾਤ ਕਰਦਿਆਂ ਸੈਨੇਟਰੀ ਵਿਭਾਗ, ਅਕਾਊਂਟਸ ਵਿਭਾਗ, ਬਿਲਡਿੰਗ ਸ਼ਾਖਾ, ਐਮ.ਈ. ਸ਼ਾਖਾ ਤੋਂ ਇਲਾਵਾ ਕੌਂਸਲ ਦੇ ਵਾਹਨਾਂ ਦੀ ਜ਼ਾਚ ਕੀਤੀ। ਟੀਮ ਨੇ ਕੋਂਸਲ ਦੇ ਵਾਹਨਾਂ ਦੇ ਮੀਟਰ ਰੀਡਿੰਗ ਵੀ ਚੇੱਕ ਕੀਤੇ ਜੋ ਕਿ ਬੰਦ ਪਏ ਸਨ। ਟੀਮ ਵੱਲੋਂ ਇਤਰਾਜ ਕਰਨ ‘ਤੇ ਵਾਹਨਾਂ ਦੇ ਚਾਲਕਾਂ ਨੇ ਗਲਤੀ ਸੁਧਾਰਣ ਦਾ ਭਰੋਸਾ ਦਿੱਤਾ। ਇਸ ਚੇਕਿੰੰਗ ਸਬੰਧੀ ਚੌਕਸੀ ਵਿਭਾਗ ਦੀ ਟੀਮ ਕੁੱਝ ਵੀ ਦੱਸੇ ਬਿਨਾ ਚਲੀ ਗਈ ਪਰ ਕਾਰਜਸਾਧਕ ਅਫਸਰ ਮਨਵੀਰ ਸਿੰਘ ਗਿੱਲ ਨ ਕਿਹਾ ਕਿ ਚੌਕਸੀ ਵਿਭਾਗ ਦੀ ਇਹ ਰੂਟੀਨ ਚੈਕਿੰਗ ਸੀ ਤੇ ਅਜਿਹੀਆਂ ਚੈਕਿੰਗਾਂ ਚਲਦੀਆ ਰਹਿੰਦੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।