ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਘਰ ਵਿਜੀਲੈਂਸ ਵੱਲੋਂ ਰੇਡ

Gurpreet Singh Kangar

(ਸੁਖਜੀਤ ਮਾਨ) ਬਠਿੰਡਾ। ਸਾਬਕਾ ਮੰਤਰੀ ਅਤੇ ਭਾਜਪਾ ’ਚ ਸ਼ਾਮਿਲ ਹੋ ਕੇ ਮੁੜ ਕਾਂਗਰਸ ’ਚ ਪਰਤੇ ਗੁਰਪ੍ਰੀਤ ਸਿੰਘ ਕਾਂਗੜ (Gurpreet Singh Kangar) ਦੇ ਘਰ ਅੱਜ ਵਿਜੀਲੈਂਸ ਦੀ ਮੋਹਾਲੀ ਤੋਂ ਆਈ ਟੈਕਨੀਕਲ ਟੀਮ ਵੱਲੋਂ ਰੇਡ ਕੀਤੀ ਗਈ ਵਿਜੀਲੈਂਸ ਵੱਲੋਂ ਪਹਿਲਾਂ ਵੀ ਕਈ ਵਾਰ ਉਨ੍ਹਾਂ ਨੂੰ ਦਫ਼ਤਰ ’ਚ ਬੁਲਾ ਕੇ ਪੁੱਛਗਿੱਛ ਕੀਤੀ ਜਾ ਚੁੱਕੀ ਹੈ।

ਵੇਰਵਿਆਂ ਮੁਤਾਬਿਕ ਆਮਦਨ ਤੋਂ ਵੱਧ ਸੰਪਤੀ ਬਣਾਉਣ ਦੇ ਮਾਮਲੇ ’ਚ ਵਿਜੀਲੈਂਸ ਕੇਸ ਦਾ ਸਾਹਮਣਾ ਕਰ ਰਹੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਘਰ ਅੱਜ ਮੋਹਾਲੀ ਤੋਂ ਵਿਜੀਲੈਂਸ ਦੇ ਟੈਕਨੀਕਲ ਵਿੰਗ ਵੱਲੋਂ ਰੇਡ ਕੀਤੀ ਗਈ ਟੀਮ ਨਾਲ ਡੀਐਸਪੀ ਵਿਜੀਲੈਂਸ ਦਫ਼ਤਰ ਬਠਿੰਡਾ ਕੁਲਵੰਤ ਸਿੰਘ ਵੀ ਮੌਜੂਦ ਸਨ ਇਹ ਰੇਡ ਸਾਬਕਾ ਮੰਤਰੀ ਦੇ ਜੱਦੀ ਪਿੰਡ ਕਾਂਗੜ ਸਥਿਤ ਘਰ ’ਚ ਕੀਤੀ ਗਈ ਪਤਾ ਲੱਗਿਆ ਹੈ ਕਿ ਇਸ ਰੇਡ ਦੌਰਾਨ ਵਿਜੀਲੈਂਸ ਟੀਮ ਵੱਲੋਂ ਘਰ ਦੀ ਪੈਮਾਇਸ਼ ਕਰਨ ਤੋਂ ਇਲਾਵਾ ਹੋਰ ਕੀਮਤੀ ਸਮਾਨ ਅਤੇ ਵਾਹਨਾਂ ਆਦਿ ਬਾਰੇ ਵੇਰਵੇ ਜੁਟਾਏ ਗਏ।

ਇਹ ਵੀ ਪੜ੍ਹੋ: ਮੋਹਾਲੀ : ਸਿਲੰਡਰ ਫੱਟਣ ਕਾਰਨ ਡਿੱਗੀ ਛੱਤ, ਇਕ ਦੀ ਮੌਤ ਦੋ ਜ਼ਖਮੀ

ਵਿਜੀਲੈਂਸ ਵੱਲੋਂ ਪਹਿਲਾਂ ਵੀ ਕਾਂਗੜ ਦੀ ਜਾਇਦਾਦ ਦੇ ਵੇਰਵੇ ਲਏ ਜਾ ਚੁੱਕੇ ਹਨ ਅਤੇ ਖੁਦ ਕਾਂਗੜ ਨੂੰ ਵੀ ਇੱਕ ਪ੍ਰੋਫਾਰਮਾ ਦੇ ਕੇ ਵੇਰਵੇ ਦੇਣ ਲਈ ਕਿਹਾ ਗਿਆ ਸੀ ਅਧਿਕਾਰੀਆਂ ਨੇ ਕਿਹਾ ਕਿ ਇਸ ਦੌਰਾਨ ਉਨ੍ਹਾਂ ਵੱਲੋਂ ਹਾਲੇ ਹੋਰ ਵੀ ਜਾਂਚ ਕੀਤੀ ਜਾਣੀ ਸੀ ਪਰ ਘਰ ’ਚ ਮੌਜੂਦ ਪਰਿਵਾਰਕ ਮੈਂਬਰਾਂ ਵੱਲੋਂ ਸਹਿਯੋਗ ਨਾ ਦੇਣ ਕਾਰਨ ਜਾਂਚ ਅਧੂਰੀ ਰਹਿ ਗਈ ਜਿਸ ਨੂੰ ਫਿਰ ਕਿਸੇ ਦਿਨ ਪੂਰਾ ਕੀਤਾ ਜਾਵੇਗਾ।