ਮਾਲ ਤੇ ਜੰਗਲਾਤ ਵਿਭਾਗ ਦੀ ਟੀਮ ਵੀ ਪਹੁੰਚੀ
ਮੋਹਾਲੀ (ਐੱਮ ਕੇ ਸ਼ਾਇਨਾ)। ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਇੱਕ ਵਾਰ ਫਿਰ ਮੋਹਾਲੀ ਦੇ ਨਯਾਗਾਓਂ ਨੇੜੇ ਹਰਿਆਣਾ ਸਰਹੱਦ ‘ਤੇ ਪਿੰਡ ਟਾਂਡਾ ਨੇੜੇ ਸਾਬਕਾ ਏਡੀਜੀਪੀ ਰਾਕੇਸ਼ ਚੰਦਰ ਦੇ ਫਾਰਮ ਹਾਊਸ ‘ਤੇ ਛਾਪਾ ਮਾਰਿਆ। (Vigilance Raid) ਇਸ ਵਾਰ ਵਿਜੀਲੈਂਸ ਟੀਮ ਮਾਲ ਅਤੇ ਜੰਗਲਾਤ ਵਿਭਾਗ ਦੇ ਕੁਝ ਅਧਿਕਾਰੀਆਂ ਨਾਲ ਪਹੁੰਚੀ। ਇਸ ਤੋਂ ਪਹਿਲਾਂ 23 ਨਵੰਬਰ ਨੂੰ ਵਿਜੀਲੈਂਸ ਟੀਮ ਨੇ ਕਰੀਬ ਛੇ ਘੰਟੇ ਫਾਰਮ ਹਾਊਸ ਦੀ ਪੈਮਾਇਸ਼ ਕੀਤੀ ਸੀ।
ਇਹ ਵੀ ਪੜ੍ਹੋ : ਨਜਾਇਜ਼ ਅਸਲੇ ਦੀ ਸਪਲਾਈ ਦੇਣ ਵਾਲਾ ‘ਰਾਜਸਥਾਨੀ’ ਦਬੋਚਿਆ, ਪਿਸਟਲ ਬਰਾਮਦ
ਦੂਜੇ ਪਾਸੇ ਰਾਕੇਸ਼ ਚੰਦਰ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜੰਗਲਾਤ ਵਿਭਾਗ ਦੇ ਕੁਝ ਖਸਰਾ ਨੰਬਰਾਂ ਦਾ ਰਿਕਾਰਡ ਮੌਜੂਦ ਨਹੀਂ ਹੈ ਅਤੇ ਇਹ ਟੀਮ ਉਨ੍ਹਾਂ ਦਾ ਮੇਲ ਕਰਨ ਲਈ ਫਾਰਮ ਹਾਊਸ ਆਈ ਸੀ। ਜਾਣਕਾਰੀ ਮੁਤਾਬਕ ਰਾਕੇਸ਼ ਚੰਦਰ ‘ਤੇ ਆਮਦਨ ਤੋਂ ਵੱਧ ਜਾਇਦਾਦ ਦਾ ਦੋਸ਼ ਹੈ ਅਤੇ ਵਿਜੀਲੈਂਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।(Vigilance Raid) 23 ਨਵੰਬਰ ਨੂੰ ਵਿਜੀਲੈਂਸ ਦੀ ਟੀਮ ਨੇ ਉਸ ਦੇ ਫਾਰਮ ਹਾਊਸ ‘ਤੇ 6 ਘੰਟੇ ਤੱਕ ਪੈਮਾਇਸ਼ ਕੀਤੀ। ਇਸ ਦੌਰਾਨ ਉਸ ‘ਤੇ ਦੋਸ਼ ਲੱਗੇ ਕਿ ਕਾਗਜ਼ਾਂ ‘ਤੇ ਤਿੰਨ ਏਕੜ ਜ਼ਮੀਨ ਦਿਖਾ ਕੇ ਉਸ ਨੇ 10 ਏਕੜ ‘ਚ ਇਹ ਫਾਰਮ ਹਾਊਸ ਬਣਾਇਆ ਹੈ। ਇਸ ਵਿੱਚ ਉਸ ਨੇ ਝੌਂਪੜੀ, ਕਮਰਾ, ਸਵੀਮਿੰਗ ਪੂਲ, ਪਾਰਕ ਵਰਗੀਆਂ ਸਹੂਲਤਾਂ ਬਣਾਈਆਂ ਹਨ। ਨਵੰਬਰ ਮਹੀਨੇ ਦੀ ਜਾਂਚ ਦੌਰਾਨ ਵਿਜੀਲੈਂਸ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ਦੇ ਕੁਝ ਅਧਿਕਾਰੀ ਵੀ ਪੁੱਜੇ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ