ਪੰਜਾਬ ਸਰਕਾਰ ਨੇ ਚਾੜ੍ਹੇ ਆਦੇਸ਼
( ਸੱਚ ਕਹੂੰ ਨਿਊਜ਼) (ਚੰਡੀਗੜ੍ਹ) । ਪੰਜਾਬ ’ਚ ਹੁਣ ਵਿਜੀਲੈਂਸ ਅਧਿਕਾਰੀ ਡਿਊਟੀ ਦੌਰਾਨ ਜੀਨਸ ਅਤੇ ਟੀ ਸ਼ਰਟ ਨਹੀਂ ਪਾ ਸਕਣਗੇ। ਪੰਜਾਬ ਸਰਕਾਰ ਨੇ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਇਹ ਸਰਕਾਰੀ ਦਫ਼ਤਰਾਂ ਵਿਚ ਯਕੀਨੀ ਬਣਾਇਆ ਜਾਵੇ। ਹੁਣ ਹਰ ਰੈਂਕ ਦੇ ਅਧਿਕਾਰੀਆਂ ਨੂੰ ਰਸਮੀ ਪਹਿਰਾਵੇ ਪਾ ਕੇ ਹੀ ਦਫ਼ਤਰ ਵਿੱਚ ਦਾਖ਼ਲ ਹੋਣਾ ਪਵੇਗਾ। ਹੁਣ ਹਰ ਅਧਿਕਾਰੀ ਜੀਨਸ ਅਤੇ ਟੀ-ਸ਼ਰਟ ਪਾ ਕੇ ਬੈਠਣ ਦੀ ਬਜਾਏ ਰਸਮੀ ਪੈਂਟ-ਸ਼ਰਟ, ਬਲੇਜ਼ਰ ਅਤੇ ਕੋਟ ਵਿੱਚ ਨਜ਼ਰ ਆਵੇਗਾ।
ਇਹ ਵੀ ਪੜ੍ਹੋ : ਕਾਰ ਨਾਲ ਧੂਹੀ ਲੜਕੀ ਦੇ ਮਾਮਲੇ ’ਚ ਕੇਜਰੀਵਾਲ ਨੇ ਕੀਤਾ ਐਲਾਨ
ਪੰਜਾਬ ਸਰਕਾਰ ਨੇ ਫੀਲਡ ਵਿੱਚ ਡਿਊਟੀ ਕਰ ਰਹੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਹੀ ਛੋਟ ਦਿੱਤੀ ਹੈ। ਕਿਉਂਕਿ ਫੀਲਡ ਡਿਊਟੀ ਦੌਰਾਨ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ। ਇਹੀ ਕਾਰਨ ਹੈ ਕਿ ਰਾਜ ਸਰਕਾਰ ਦੇ ਹੁਕਮ ਦਫ਼ਤਰ ਵਿੱਚ ਬੈਠੇ ਮੁਲਾਜ਼ਮਾਂ ਤੇ ਅਧਿਕਾਰੀਆਂ ’ਤੇ ਹੀ ਲਾਗੂ ਹੋਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ