ਵਿਜੀਲੈਂਸ ਵੱਲੋਂ ਮੀਟਰ ਰੀਡਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ | Vigilance
ਮੋਗਾ (ਲਖਵੀਰ ਸਿੰਘ)। ਪੰਜਾਬ ਸਰਕਾਰ ਵੱਲੋਂ ਰਿਸ਼ਵਤਖੋਰੀ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਸ਼੍ਰੀ ਬੀ.ਕੇ. ਉੱਪਲ ਆਈ.ਪੀ.ਐਸ. ਮੁੱਖ ਡਾਇਰੈਕਟਰ ਵਿਜ਼ੀਲੈਂਸ ਬਿਊਰੋ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼੍ਰੀ ਹਰਗੋਬਿੰਦ ਸਿੰਘ ਸੀਨੀਅਰ ਕਪਤਾਨ ਪੁਲਿਸ ਵਿਜ਼ੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਵੱਲੋਂ ਦਿੱਤੀਆਂ ਗਈਆਂ ਹਿਦਾਇਤਾਂ ਅਨੁਸਾਰ ਹਰਜਿੰਦਰ ਸਿੰਘ ਉਪ-ਕਪਤਾਨ ਪੁਲਿਸ ਵਿਜ਼ੀਲੈਂਸ ਬਿਊਰੋ ਮੋਗਾ ਵੱਲੋਂ ਜਸਪਾਲ ਸਿੰਘ ਮੀਟਰ ਰੀਡਰ ਦਫਤਰ ਪੰਜਾਬ ਰਾਜ ਕਾਰਪੋਰੇਸ਼ਨ ਸਬ ਡਵੀਜ਼ਨ ਧਰਮਕੋਟ ਜ਼ਿਲ੍ਹਾ ਮੋਗਾ ਨੂੰ 7,000/- ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਹੈ। ਮੁੱਦਈ ਗੁਰਸੇਵਕ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਜੀਂਦੜਾ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਂੋ ਹੁਣ ਆਪਣੇ ਸਹੁਰਿਆਂ ਦੇ ਘਰ ਪਿੰਡ ਚੁੱਗਾ ਰੋਡ ਬਸਤੀ ਧਰਮਕੋਟ ਜ਼ਿਲ੍ਹਾ ਮੋਗਾ ਵਿਖੇ ਰਹਿੰਦਾ ਹੈ। (Vigilance)
ਜਿਸ ਦੀ ਸੱਸ ਦੇ ਨਾਂਅ ‘ਤੇ ਇਸ ਰਿਹਾਇਸ਼ੀ ਐਡਰੈਸ ‘ਤੇ ਲੱਗਾ ਬਿਜਲੀ ਦਾ ਮੀਟਰ ਅਚਾਨਕ ਤਾਰਾਂ ਸੰਪਾਰਕ ਹੋ ਜਾਣ ਕਾਰਨ ਸੜ ਗਿਆ ਸੀ ਤੇ ਮਹਿਕਮਾ ਬਿਜਲੀ ਬੋਰਡ ਵੱਲੋਂ ਤਬਦੀਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਜਸਪਾਲ ਸਿੰਘ ਮੀਟਰ ਰੀਡਰ ਦਫਤਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਸਬ ਡਵੀਜ਼ਨ ਧਰਮਕੋਟ ਜ਼ਿਲ੍ਹਾ ਮੋਗਾ ਨੇ ਘਰ ਆ ਕੇ ਮੁੱਦਈ ਨੂੰ ਕਿਹਾ ਕਿ ਮੀਟਰ ਤੁਸੀਂ ਆਪ ਸਾੜਿਆ ਹੈ, ਤੁਹਾਨੂੰ 70 ਤੋਂ 80 ਹਜ਼ਾਰ ਰੁਪਏ ਜ਼ੁਰਮਾਨਾ ਭਰਨਾ ਪਵੇਗਾ। (Vigilance)
ਲੈਬਾਰਟਰੀ ਤੋਂ ਰਿਪੋਰਟ ਮੁੱਦਈ ਦੇ ਹੱਕ ਵਿੱਚ ਕਰਵਾ ਕੇ ਦੇਣ ਬਦਲੇ 2 ਕਿਸ਼ਤਾਂ ‘ਚ ਕੁੱਲ 15 ਹਜ਼ਾਰ ਰੁਪਏ ਬਤੌਰ ਰਿਸ਼ਵਤ ਦੀ ਮੰਗ ਕੀਤੀ ਅਤੇ ਪਹਿਲੀ ਕਿਸ਼ਤ 7 ਹਜ਼ਾਰ ਰੁਪਏ ਰਿਸ਼ਵਤ ਜਸਪਾਲ ਸਿੰਘ ਮੀਟਰ ਰੀਡਰ ਵੱਲੋਂ ਅੱਜ ਮਿਤੀ 5 ਸਤੰਬਰ ਨੂੰ ਹਾਸਲ ਕਰਦੇ ਨੂੰ ਸਰਕਾਰੀ ਗਵਾਹ ਬਲਵੰਤ ਸਿੰਘ ਜਿਲ੍ਹਾ ਖੇਡ ਅਫਸਰ ਮੋਗਾ ਤੇ ਸੰਦੀਪ ਸਿੰਘ ਐਸ.ਡੀ.ਓ ਦਫਦਰ ਜ਼ਿਲ੍ਹਾ ਭੂਮੀ ਰੱਖਿਆ ਮੋਗਾ ਦੀ ਹਾਜ਼ਰੀ ਵਿੱਚ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ। ਮੁਲਜ਼ਮ ਵਿਰੁੱਧ ਥਾਣਾ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਦਰਜ ਰਜਿਸਟਰਡ ਕੀਤਾ ਗਿਆ ਹੈ।