ਵਿਜੀਲੈਂਸ ਵੱਲੋਂ ਪੰਜ ਹਜ਼ਾਰ ਰਿਸ਼ਵਤ ਲੈਂਦਾ ਮੁਲਾਜ਼ਮ ਰੰਗੇ ਹੱਥੀਂ ਕਾਬੂ

Vigilance, Arrested Govt, Employee, Bribe

ਬਜ਼ੁਰਗਾਂ ਦੀ ਪੈਨਸ਼ਨ ਕੰਪਿਊਟਰ ‘ਚ ਚੜ੍ਹਾਉਣ ਦੇ ਨਾਂਅ ‘ਤੇ ਲੈ ਰਿਹਾ ਸੀ ਰਿਸ਼ਵਤ

ਸੱਚ ਕਹੂੰ ਨਿਊਜ਼, ਫਰੀਦਾਬਾਦ: ਹੁਣ ਤਾਂ ਬਜ਼ੁਰਗਾਂ ਦੀ ਪੈਨਸ਼ਨ ਬਣਵਾਉਣ ਦੇ ਨਾਂਅ ‘ਤੇ ਵੀ ਸਬੰਧਿਤ ਵਿਭਾਗ ਦੇ ਕਰਮਚਾਰੀ ਖੁੱਲ੍ਹੇ ਆਮ ਰਿਸ਼ਵਤ ਮੰਗਣ ਲੱਗੇ ਹਨ ਸਮਾਜ ਕਲਿਆਣ ਵਿਭਾਗ ‘ਚ ਡਾਟਾ ਆਪ੍ਰੇਟਰ ਦੇ ਅਹੁਦੇ ‘ਤੇ ਨਿਯੁਕਤੀ ਅਜਿਹੇ ਹੀ ਇੱਕ ਕਰਮਚਾਰੀ ਨੂੰ ਵਿਜੀਲੈਂਸ ਵਿਭਾਗ ਨੇ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਹੈ

ਇਹ ਕਰਮਚਾਰੀ ਬਜ਼ੁਰਗ ਪੈਨਸ਼ਨ ਦੀ ਫਾਈਲ ਕੰਪਿਊਟਰ ‘ਚ ਚੜ੍ਹਾਉਣ ਤੇ ਉਸਦਾ ਨੰਬਰ ਦੇਣ ਦੇ ਨਾਂਅ ‘ਤੇ ਰਿਸ਼ਵਤ ਦਾ ਗੋਰਖਧੰਦਾ ਚਲਾ ਰਿਹਾ ਸੀ ਹੁਣ ਫੜੇ ਜਾਣ ‘ਤੇ ਬਜਿੰਦਰ ਨਾਂਅ ਦਾ ਮੁਲਜ਼ਮ ਖੁਦ ਨੂੰ ਬੇਕਸੂਰ ਦੱਸ ਰਿਹਾ ਹੈ ਮੁਲਜ਼ਮ ਸਮਾਜ ਦੇ ਅਜਿਹੇ ਲੋਕਾਂ ਦੇ ਕੰਮ ਲਈ ਰਿਸ਼ਵਤ ਮੰਗਦਾ ਸੀ, ਜਿਨ੍ਹਾਂ ਕੋਲ ਇਸ ਪੈਨਸ਼ਨ ਤੋਂ ਇਲਾਵਾ ਆਪਣਾ ਗੁਜ਼ਾਰਾ ਚਲਾਉਣ ਦਾ ਕੋਈ ਦੂਜਾ ਸਾਧਨ ਨਹੀਂ ਹੈ

ਸਰਕਾਰ ਵੱਲੋਂ ਥਾਂ-ਥਾਂ ਬਣਾਈਆਂ ਗਈਆਂ ਸੁਵਿਧਾ ਏਜੰਸੀਆਂ ਨੂੰ ਜਦੋਂ ਇਸਦੀ ਖਬਰ ਮਿਲੀ ਤਾਂ ਉਨ੍ਹਾਂ ਨੇ ਅਜਿਹੇ ਭ੍ਰਿਸ਼ਟ ਕਰਮਚਾਰੀਆਂ ਨੂੰ ਫੜਵਾਉਣ ਲਈ ਪ੍ਰੋਗਰਾਮ ਬਣਾਇਆ ਤੇ ਸਬੰਧਿਤ ਡਾਟਾ ਆਪਰੇਟਰ ਨੂੰ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਦਿੰਦੇ ਹੋਏ ਰੰਗੇ ਹੱਥੀ ਗ੍ਰਿਫ਼ਤਾਰ ਕਰਵਾ ਦਿੱਤਾ

ਮੁਲਜ਼ਮ ਬਜਿੰਦਰ ਖੁਦ ਨੂੰ ਬੇਕਸੂਰ ਦੱਸਦੇ ਹੋਏ ਇਸਨੂੰ ਸਾਜਿਸ਼ ਦਾ ਹਿੱਸਾ ਦੱਸ ਰਿਹਾ ਹੈ ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਉਹ ਸਮਾਜ ਕਲਿਆਣ ਦਾ ਕੰਮ ਸਹੀ ਤਰੀਕੇ ਨਾਲ ਹੋਵੇ, ਇਸਨੂੰ ਲੈ ਕੇ ਸੰਸਥਾ ਚਲਾ ਰਿਹਾ ਹੈ ਜਦੋਂ ਉਸਨੂੰ ਪਤਾ ਚੱਲਿਆ ਕਿ ਬਜ਼ੁਰਗਾਂ ਦੀ ਪੈਨਸ਼ਨ ਫਾਈਲ ਅੱਗੇ ਹੀ ਨਹੀਂ ਪਹੁੰਚ ਰਹੀ ਹੈ ਤਾਂ ਉਸਨੇ ਵਿਭਾਗ ‘ਚ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਇੱਕ ਫਾਈਲ ਦਾ 1 ਹਜ਼ਾਰ ਰੁਪਇਆ ਲੱਗਦਾ ਹੈ ਇਸ ਲਈ ਉਸਨੇ 5 ਫਾਈਲਾਂ ਪਾਸ ਕਰਵਾਉਣ ਲਈ 5 ਹਜ਼ਾਰ ਰੁਪਏ ਦੇ ਕੇ ਕੰਮ ਕਰਵਾਉਣ ਦਾ ਪ੍ਰੋਗਰਾਮ ਬਣਾਇਆ ਸੂਚਨਾ ‘ਤੇ ਵਿਜੀਲੈਂਸ ਟੀਮ ਨੇ ਉਸਨੂੰ ਰੰਗੇ ਹੱਥੀ ਗ੍ਰਿਫ਼ਤਾਰ ਕਰ ਲਿਆ