ਸ੍ਰੀਗੰਗਾਨਗਰ ‘ਚ, 40650 ਫਿਲਮ ਵੇਖਣ ਆਏ ਦਰਸ਼ਕ
ਅਜਯ/ਦੇਵੀਲਾਲ, ਸ੍ਰੀਗੰਗਾਨਗਰ/ਕੁਰੂਕਸ਼ੇਤਰ: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਭਿਨੀਤ ਤੇ ਨਿਰਦੇਸ਼ਿਤ ਫਿਲਮ ‘ ਜੱਟੂ ਇੰਜੀਨੀਅਰ’ ਦੇਸ਼-ਵਿਦੇਸ਼ਾਂ ‘ਚ ਸਫ਼ਲਤਾ ਦੇ ਨਵੇਂ ਮੀਲ ਪੱਥਰ ਸਥਾਪਿਤ ਕਰ ਰਹੀ ਹੈ
ਇਸੇ ਕੜੀ ਤਹਿਤ ਅੱਜ ਰਾਤ ਰਾਜਸਥਾਨ ਦੇ ਸ੍ਰੀਗੰਗਾਨਗਰ ਜ਼ਿਲ੍ਹੇ ‘ਚ ਇਕੱਠੇ 40650 ਤੇ ਹਰਿਆਣਾ ਦੇ ਕੁਰੂਕੁਸ਼ੇਤਰ ‘ਚ 37025 ਵਿਅਕਤੀਆਂ ਨੇ ਫਿਲਮ ਦੇਖਣ ਲਈ ਬੱਚੇ, ਨੌਜਵਾਨ ਤੇ ਬਜ਼ੁਰਗ ਹਰ ਉਮਰ ਵਰਗ ਦੇ ਦਰਸ਼ਕ ਉਮੜੇ ਸ਼ੁੱਕਰਵਾਰ ਰਾਤ ਸੁਖਾੜੀਆ ਸਰਕਿਲ ਸਥਿੱਤ ਰਾਮਲੀਲਾ ਮੈਦਾਨ ‘ਚ ਆਨਲਾਈਨ ਮਾਹੀ ਸਿਨੇਮੇ ‘ਚ ‘ਜੱਟੂ ਇੰਜੀਨੀਅਰ’ ਫਿਲਮ ਨੂੰ ਦੇਖਣ ਲਈ ਵੱਡੀ ਗਿਣਤੀ ‘ਚ ਸ਼ਹਿਰਵਾਸੀ ਉਮੜੇ ਫਿਲਮ ਨੂੰ ਇਕੱਠੇ 40 ਹਜ਼ਾਰ 650 ਸਿਨੇ ਪ੍ਰੇਮੀਆਂ ਨੇ ਦੇਖਿਆ ਇਸ ਮੌਕੇ ਸ਼ਹਿਰ ਦੇ ਪਤਵੰਤੇ ਨਾਗਰਿਕਾਂ ਤੇ ਮੀਡੀਆ ਮੁਲਾਜ਼ਮਾਂ ਨੇ ਵੀ ਸ਼ਿਰਕਤ ਕੀਤੀ ਫਿਲਮ ਨੂੰ ਦੇਖਣ ਲਈ ਲੋਕਾਂ ਦਾ ਰਾਤੀ 11:30 ਵਜੇ ਤੱਕ ਆਉਣਾ ਜਾਰੀ ਰਿਹਾ
45 ਮੈਂਬਰ ਗੋਕੁਲ ਸਨੇਜਾ ਇੰਸਾਂ ਨੇ ਦੱਸਿਆ ਕਿ ‘ਜੱਟੂ ਇੰਜੀਨੀਅਰ’ ਫਿਲਮ ‘ਚ ਪੂਜਨੀਕ ਗੁਰੂ ਜੀ ਵੱਲੋਂ ਦਿੱਤੇ ਗਏ ਪਿੰਡਾਂ ਨੂੰ ਸਵੱਛ ਰੱਖਣ, ਅਨਪੜ੍ਹਤਾ ਨੂੰ ਖਤਮ ਕਰਨ, ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਆਦਿ ਸੰਦੇਸ਼ ਤੋਂ ਲੋਕ ਪ੍ਰੇਰਨਾ ਲੈ ਰਹੇ ਹਨ 45 ਮੈਂਬਰ ਰਣਜੀਤ ਇੰਸਾਂ ਨੇ ਦੱਸਿਆ ਕਿ ਫਿਲਮ ਰਾਹੀਂ ਪੂਜਨੀਕ ਗੁਰੂ ਜੀ ਨੇ ਪੇਂਡੂ ਵਿਕਾਸ ਕਲਿਆਣ ਤੋਂ ਇਲਾਵਾ ਸਮਾਜਿਕ ਕੁਰੀਤੀਆਂ ਖਿਲਾਫ਼ ਸਮਾਜ ਨੂੰ ਨਵੀਂ ਪ੍ਰੇਰਨਾ ਦਿੱਤੀ ਹੈ ਇਸ ਮੌਕੇ ਸਭਾਪਤੀ ਅਜੈ ਚਾਣਕ, ਨਗਰ ਵਿਕਾਸ ਨਿਆਸ ਦੇ ਚੇਅਰਮੈਨ ਸੰਜੈ ਮਹੀਪਾਲ, ਯੂਆਈਟੀ ਦੇ ਸਾਬਕਾ ਚੇਅਰਮੈਨ ਰਾਜਕੁਮਾਰ ਗੌੜ, ਭਾਜਪਾ ਦੇ ਸੀਨੀਅਰ ਆਗੂ ਪਰਹਿਲਾਦ ਟਾਕ, ਅਰੋੜਾਵੰਸ਼ ਸਭਾ ਟਰੱਸਟ ਮੁਖੀ ਕਪਿਲ ਅਸੀਜਾ, ਤਪੋਵਨ ਟਰਸੱਟ ਦੇ ਮਹੇਸ਼ ਪੇੜੀਵਾਲ, ਪਾਰਸ਼ਦ ਸੰਦੀਪ ਸ਼ਰਮਾ, ਭਾਜਪਾ ਆਗੂ ਹਰਭਗਵਾਨ ਸਿੰਘ ਬਰਾਡ, 45 ਮੈਂਬਰ ਰਣਜੀਤ ਇੰਸਾਂ, ਗੋਕੁਲ ਸਨੇਜਾ ਇੰਸਾਂ, ਗੁਰਮੇਲ ਇੰਸਾਂ, 15 ਮੈਂਬਰ ਭੀਮਸੈਨ ਇੰਸਾਂ, ਰਵੀ ਇੰਸਾਂ, ਸੁਭਾਸ਼ ਇੰਸਾਂ ਆਦਿ ਸਮੇਤ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ
ਕੁਰੂਕੁਸ਼ੇਤਰ ‘ਚ 37025 ਦਰਸ਼ਕਾਂ ਨੇ ਵੇਖੀ ਫਿਲਮ
ਕੁਰੂਕਸ਼ੇਤਰ ਦੇ ਪਾਲ ਪਲਾਜਾ ‘ਚ 37,025 ਦਰਸ਼ਕਾਂ ਨੇ ਇਕੱਠਿਆਂ ‘ਜੱਟੂ ਇੰਜੀਨੀਅਰ’ ਫਿਲਮ ਦੇਖੀ ਇਸ ਮੌਕੇ 45 ਮੈਂਬਰ ਸੰਦੀਪ ਇੰਸਾਂ (ਅਨੁ), ਜੋਗਿੰਦਰ ਇੰਸਾਂ ਸਾਧ-ਸੰਗਤ ਰਾਜਨੀਤਿਕ ਵਿੰਗ, ਰਮੇਸ਼ ਰੋਹਿਲਾ, ਡਾ. ਦਲਜੀਤ, ਧਰਮਵੀਰ, ਜੈਪਾਲ, 25 ਮੈਂਬਰ ਬ੍ਰਜਮੋਹਨ, ਓਮਪ੍ਰਕਾਸ਼, ਰਾਕੇਸ਼, ਰਾਮਦਾਸ, ਸੁਨੀਲ, ਰਾਜੇਸ਼ ਪਿਹੋਵਾ ਬਲਾਕ ਭੰਗੀਦਾਸ, ਰਾਜਕੁਮਾਰ ਪਿਪਲੀ, ਪ੍ਰਵੀਨ ਉਮਰੀ, ਸੰਤੋਸ਼ ਪਿਹੋਵਾ, ਸੁਰੇਸ਼ ਮੰਦੇੜੀ, ਬੀਰ ਸਿੰਘ ਲਾਡਵਾ, ਸੁਰਮਖ ਬਾਬੈਲ, ਸੁਰੇਸ਼ ਬੇਰਥਲਾ, ਬਚਨਾਰਾਮ ਸ਼ਾਹਬਾਦ, ਪੰਕਜ ਕੁਰੂਕਸ਼ੇਤਰ, ਜਸਵੰਤ ਜੋਤੀਸਰ, ਜਿੰਦਰ ਬਾਖਲੀ, ਸੰਜੀਵ ਧੁਰਾਲਾ 45 ਮੈਂਬਰ ਪਿੰਕੀ, ਸੰਤੋਸ਼ ਇੰਸਾਂ, ਸੁਨੀਤਾ ਇੰਸਾਂ, ਮੀਨਾ ਇੰਸਾਂ, ਉਰਮਿਲਾ ਇੰਸਾਂ, ਸੰਤੋਸ਼ੀ ਇੰਸਾਂ ਹਾਜ਼ਰ ਸਨ