ਸਾਡੇ ਨਾਲ ਸ਼ਾਮਲ

Follow us

13.5 C
Chandigarh
Tuesday, February 10, 2026
More
    Home Breaking News ਦਾਖਾ ‘ਚ...

    ਦਾਖਾ ‘ਚ ਮਨਪ੍ਰੀਤ ਇਆਲੀ ਨੇ ਬਣਾਈ ਵੱਡੀ ਲੀਡ

    Dakha: Manpreet Iyali, Won

    ਦਾਖਾ ‘ਚ ਮਨਪ੍ਰੀਤ ਇਆਲੀ ਨੇ ਬਣਾਈ ਵੱਡੀ ਲੀਡ

    ਕਾਂਗਰਸੀ ਉਮੀਦਵਾਰ ਤੋਂ 9294 ਵੋਟਾਂ ਨਾਲ ਅੱਗੇ

    ਦਾਖਾ, ਸੱਚ ਕਹੂੰ ਨਿਊਜ਼। ਪੰਜਾਬ ‘ਚ ਹੋ ਰਹੀਆਂ ਜ਼ਿਮਨੀ ਚੋਣਾਂ ਵਿੱਚ ਦਾਖਾ ਹਲਕੇ ਤੋਂ ਅਕਾਲੀ ਉਮੀਦਵਾਰ ਮਨਪ੍ਰੀਤ ਇਆਲੀ ਨੇ ਵੱਡੀ ਲੀਡ ਬਣਾਈ ਹੋਈ ਹੈ ਤੇ ਲਗਾਤਾਰ ਜਿੱਤ ਵੱਲ ਵਧ ਰਹੇ ਹਨ। ਮਨਪ੍ਰੀਤ ਇਆਲੀ ਨੇ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਕਾਫੀ ਪਿੱਛੇ ਛੱਡ ਦਿੱਤਾ ਹੈ। ਹੁਣ ਤੱਕ ਦਸਵੇਂ ਰਾਊਂਡ ‘ਚ ਮਨਪ੍ਰੀਤ ਇਆਲੀ ਕਾਂਗਰਸੀ ਉਮੀਦਵਾਰ ਤੋਂ 9294 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਮਨਪ੍ਰੀਤ ਇਆਲੀ ਦੀ ਲੀਡ ਹਰ ਰਾਊਂਡ ‘ਚ ਲਗਾਤਾਰ ਵਧ ਰਹੀ ਹੈ ਕਿਉਂਕਿ ਜੇਕਰ 9ਵੇਂ ਰਾਊਂਡ ਨੂੰ ਦੇਖੀਏ ਤਾਂ ਮਨਪ੍ਰੀਤ ਇਆਲੀ ਸੰਦੀਪ ਸੰਧੂ ਤੋਂ 7822 ਵੋਟਾਂ ਨਾਲ ਅੱਗੇ ਸਨ ਪਰ ਦਸਵੇਂ ਰਾਊਂਡ ‘ਚ ਇਹ ਲੀਡ 9294 ਤੱਕ ਹੋ ਗਈ। ਆਪਣੀ ਇਸ ਲੀਡ ਤੋਂ ਮਨਪ੍ਰੀਤ ਇਆਲੀ ਪੂਰੇ ਉਤਸ਼ਾਹਿਤ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ ਹੈ ਤੇ ਉਹਨਾਂ ਦੀ ਇਹ ਲੀਡ ਇਹ ਸਾਬਤ ਕਰ ਰਹੀ ਹੈ। (Vidhan Sabha Election)

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here