ਕਾਨਫਰੰਸ ਨੂੰ ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ ਸੰਬੋਧਨ
Ludhiana News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਇੰਡੀਅਨ ਇਕੋਲੋਜੀਕਲ ਸੋਸਾਇਟੀ ਇੰਟਰਨੈਸ਼ਨਲ ਕਾਨਫਰੰਸ- 2024 ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਹੋਈ। ਜਿਸ ’ਚ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਖ਼ਰਾਬ ਮੌਸਮ ਦੀ ਵਜ੍ਹਾ ਕਾਰਨ ਨਹੀਂ ਪੁੱਜ ਸਕੇ। ਕਾਨਫਰੰਸ ਨੂੰ ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸੰਬੋਧਨ ਕੀਤਾ।
ਰਾਜਪਾਲ ਕਟਾਰੀਆ ਨੇ ਆਪਣੇ ਸੰਬੋਧਨ ਦਾ ਅਗਾਜ਼ ਵੱਖ- ਵੱਖ ਦੇਸ਼ਾਂ ਤੋਂ ਕਾਨਫਰੰਸ ’ਚ ਪੁੱਜੇ ਡੇਲੀਗੇਟਸ ਦਾ ਸਵਾਗਤ ਨਾਲ ਕੀਤਾ। ਉਨਾਂ ਦੱਸਿਆ ਕਿ ਅੱਜ ਦੀ ਕਾਨਫਰੰਸ ਵਿੱਚ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਵੀ ਪਹੁੰਚਣਾ ਸੀ ਪਰ ਜਲਵਾਯੂ ਕੀ ਕਰ ਸਕਦਾ ਹੈ, ਇਸ ਉਨ੍ਹਾਂ ਨੇ ਅਤੇ ਤੁਸੀ ਇੱਥੇ ਬੈਠਿਆਂ ਵੀ ਮਹਿਸੂਸ ਕੀਤਾ ਹੋਵੇਗਾ। ਉਨ੍ਹਾਂ ਕਿਹਾ ਕਿ ਉੱਪ ਰਾਸ਼ਟਰਪਤੀ ਨੇ ਫੋਨ ’ਤੇ ਉਨ੍ਹਾਂ ਰਾਹੀਂ ਪੰਜਾਬ ਦੇ ਲੋਕਾਂ ਤੋਂ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਮੌਸਮ ਦੀ ਨਯਾਕਤ ਨੂੰ ਸਮਝਦੇ ਹੋਏ ਰਾਤ ਨੂੰ ਹੀ ਪਹੁੰਚ ਗਏ ਸਨ ਤਾਂ ਕਿ ਕਾਨਫਰੰਸ ਵਿੱਚ ਪਹੁੰਚਣ ’ਚ ਦੇਰੀ ਨਾ ਹੋਵੇ।
ਇਹ ਵੀ ਪੜ੍ਹੋ: Champions Trophy 2025: ਪਾਕਿਸਤਾਨ ਤੋਂ ਖੋਹੀ ਜਾ ਸਕਦੀ ਹੈ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ, ਜਾਣੋ ਕਾਰਨ
ਆਪਣੇ ਭਾਸ਼ਣ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਫੂਡ ਬਾਲ ਹੈ। ਉਨ੍ਹਾਂ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਇੱਕ ਕਲਾਕਾਰ ਹੁੰਦਿਆਂ ਅਨੇਕਾਂ ਦੇਸ਼ ਘੁੰਮੇ ਹਨ, ਪੰਜਾਬ ਵਰਗੀ ਧਰਤੀ ਕਿਤੇ ਵੀ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਕੋਲ ਹਰ ਤਰ੍ਹਾਂ ਦਾ ਮੌਸਮ ਹੈ। ਉਨ੍ਹਾਂ ਕਿਹਾ ਕਿ ਚੌਲ ਪੰਜਾਬ ਦੇ ਲੋਕਾਂ ਦੀ ਖੁਰਾਕ ਨਹੀਂ ਪਰ ਹਰੀ ਕ੍ਰਾਂਤੀ ਆਉਣ ਤੋਂ ਬਾਅਦ ਸਾਨੂੰ ਝੋਨਾ ਉਗਾਉਣਾ ਪਿਆ, ਜਿਸ ਦੇ ਬਦਲੇ ਵਿੱਚ ਪੰਜਾਬ ਨੂੰ ਕਈ ਨੁਕਸਾਨ ਉਠਾਉਣੇ ਪਏ, ਮੁੱਖ ਤੌਰ ’ਤੇ ਧਰਤੀ ਹੇਠਲਾ ਪਾਣੀ ਦਾ ਪੱਧਰ ਹੋਰ ਡੂੰਘਾ ਹੋਇਆ ਹੈ ਪਰ ਦੇਸ਼ ਦਾ ਅੰਨਦਾਤਾ ਅਖਵਾਉਣ ਲਈ ਪੰਜਾਬ ਨੂੰ ਝੋਨਾ ਉਗਾਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਗੱਲ ਚਾਹੇ ਦੇਸ਼ ਦੀ ਅਜ਼ਾਦੀ ਦੀ ਹੋਵੇ ਜਾਂ ਦੇਸ਼ ਦਾ ਪੇਟ ਭਰਨ ਦੀ ਹੋਵੇ ਪੰਜਾਬ ਹਮੇਸਾ ਅੱਗੇ ਹੋ ਕੇ ਖੜਿਆ ਹੈ। Ludhiana News