Manoj Kumar: ਬਾਲੀਵੁੱਡ ਦੇ ਦਿੱਗਜ਼ ਅਦਾਕਾਰ-ਨਿਰਦੇਸ਼ਕ ਮਨੋਜ ਕੁਮਾਰ ਦਾ ਦੇਹਾਂਤ

Manoj Kumar
Manoj Kumar: ਬਾਲੀਵੁੱਡ ਦੇ ਦਿੱਗਜ਼ ਅਦਾਕਾਰ-ਨਿਰਦੇਸ਼ਕ ਮਨੋਜ ਕੁਮਾਰ ਦਾ ਦੇਹਾਂਤ

ਭਾਰਤ ਕੁਮਾਰ ਦੇ ਨਾਂਅ ਨਾਲ ਸਨ ਮਸ਼ਹੂਰ | Manoj Kumar

Manoj Kumar: ਮੁੰਬਈ (ਏਜੰਸੀ)। ਅਦਾਕਾਰ ਮਨੋਜ ਕੁਮਾਰ ਦਾ ਸ਼ੁੱਕਰਵਾਰ ਸਵੇਰੇ ਮੁੰਬਈ ਦੇ ਕੋਕਿਲਾਬੇਨ ਹਸਪਤਾਲ ’ਚ ਦੇਹਾਂਤ ਹੋ ਗਿਆ। ਉਹ 87 ਸਾਲਾਂ ਦੇ ਸਨ। ਉਹ ਖਾਸ ਤੌਰ ’ਤੇ ਆਪਣੀਆਂ ਦੇਸ਼ ਭਗਤੀ ਵਾਲੀਆਂ ਫਿਲਮਾਂ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੂੰ ਭਰਤ ਕੁਮਾਰ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ। ਉਪਕਾਰ, ਪੂਰਵ-ਪੱਛਮ, ਕ੍ਰਾਂਤੀ, ਰੋਟੀ-ਕਪੜਾ ਤੇ ਮਕਾਨ ਉਨ੍ਹਾਂ ਦੀਆਂ ਬਹੁਤ ਸਫਲ ਫਿਲਮਾਂ ਸਨ। ਉਸਦਾ ਅੰਤਿਮ ਸੰਸਕਾਰ ਕੱਲ੍ਹ ਹੋਵੇਗਾ। ਮਨੋਜ ਕੁਮਾਰ ਲੰਬੇ ਸਮੇਂ ਤੋਂ ਡੀਕੰਪੈਂਸੇਟਿਡ ਲਿਵਰ ਸਿਰੋਸਿਸ ਤੋਂ ਪੀੜਤ ਸਨ। Manoj Kumar

ਇਹ ਖਬਰ ਵੀ ਪੜ੍ਹੋ : MSG: ਸਤਿਗੁਰੂ ਜੀ ਨੇ ਦਇਆ ਮਿਹਰ ਰਹਿਮਤ ਕਰਕੇ ਬਚਾਈ ਸ਼ਰਧਾਲੂ ਦੀ ਜ਼ਿੰਦਗੀ

ਉਸਦੀ ਹਾਲਤ ਵਿਗੜਨ ਤੋਂ ਬਾਅਦ ਉਸਨੂੰ 21 ਫਰਵਰੀ, 2025 ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਮਨੋਜ ਕੁਮਾਰ ਨੂੰ 7 ਫਿਲਮਫੇਅਰ ਪੁਰਸਕਾਰ ਮਿਲੇ। ਪਹਿਲਾ ਫਿਲਮਫੇਅਰ ਪੁਰਸਕਾਰ 1968 ’ਚ ਫਿਲਮ ਉਪਕਾਰ ਲਈ ਮਿਲਿਆ ਸੀ। ਉਪਕਾਰ ਨੇ ਸਰਬੋਤਮ ਫਿਲਮ, ਸਰਬੋਤਮ ਨਿਰਦੇਸ਼ਕ, ਸਰਬੋਤਮ ਕਹਾਣੀ ਅਤੇ ਸਰਬੋਤਮ ਸੰਵਾਦ ਲਈ ਚਾਰ ਫਿਲਮਫੇਅਰ ਪੁਰਸਕਾਰ ਜਿੱਤੇ। ਉਨ੍ਹਾਂ ਨੂੰ 1992 ’ਚ ਪਦਮ ਸ਼੍ਰੀ ਨਾਲ ਸਨਮਾਨਤ ਕੀਤਾ ਗਿਆ ਸੀ। 2016 ’ਚ, ਉਨ੍ਹਾਂ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। Manoj Kumar

ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਸ਼ਰਧਾਂਜਲੀ | Manoj Kumar

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨੋਜ ਕੁਮਾਰ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਪ੍ਰਧਾਨ ਮੰਤਰੀ ਨੇ ‘ਐਕਸ’ ’ਤੇ ਲਿਖਿਆ, ‘ਮਹਾਨ ਅਦਾਕਾਰ ਤੇ ਫਿਲਮ ਨਿਰਮਾਤਾ ਸ਼੍ਰੀ ਮਨੋਜ ਕੁਮਾਰ ਜੀ ਦੇ ਦੇਹਾਂਤ ’ਤੇ ਬਹੁਤ ਦੁੱਖ ਹੋਇਆ।’ ਉਹ ਭਾਰਤੀ ਸਿਨੇਮਾ ਦੇ ਇੱਕ ਪ੍ਰਤੀਕ ਸਨ, ਖਾਸ ਤੌਰ ’ਤੇ ਉਨ੍ਹਾਂ ਦੇ ਦੇਸ਼ ਭਗਤੀ ਦੇ ਜਨੂੰਨ ਲਈ ਯਾਦ ਕੀਤੇ ਜਾਂਦੇ ਸਨ, ਜੋ ਉਨ੍ਹਾਂ ਦੀਆਂ ਫਿਲਮਾਂ ’ਚ ਝਲਕਦਾ ਸੀ। ਮਨੋਜ ਜੀ ਦੇ ਕੰਮ ਨੇ ਰਾਸ਼ਟਰੀ ਮਾਣ ਦੀ ਭਾਵਨਾ ਜਗਾਈ ਹੈ ਤੇ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ। ਇਸ ਦੁੱਖ ਦੀ ਘੜੀ ’ਚ ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਤੇ ਪ੍ਰਸ਼ੰਸਕਾਂ ਨਾਲ ਹਨ।