ਵਰਮਾ ਦੀ ਜਾਸੂਸੀ ਨਹੀਂ ਸਗੋਂ ਨਿਯਮਿਤ ਗਸ਼ਤ ‘ਤੇ ਸਨ ਉਸ ਦੇ ਕਰਮਚਾਰੀ : ਆਈਬੀ ਸੂਤਰ
ਏਜੰਸੀ, ਨਵੀਂ ਦਿੱਲੀ
ਕੇਂਦਰੀ ਜਾਂਚ ਬਿਊਰੋ ‘ਚ ਕਾਰਜਪ੍ਰਣਾਲੀ ਸਬੰਧੀ ਪੈਦਾ ਹੋਏ ਵਿਵਾਦ ਤੋਂ ਬਾਅਦ ਛੁੱਟੀ ‘ਤੇ ਭੇਜੇ ਗਏ ਡਾਇਰੈਕਟਰ ਆਲੋਕ ਵਰਮਾ ਦੀ ਰਿਹਾਇਸ਼ ਨੇੜੇ ਅੱਜ ਚਾਰ ਸ਼ੱਕੀ ਵਿਅਕਤੀਆਂ ਨੂੰ ਸੁਰੱਖਿਆ ਮੁਲਾਜ਼ਮਾਂ ਨੇ ਫੜ ਲਿਆ ਸੂਤਰਾਂ ਅਨੁਸਾਰ ਵਰਮਾ ਦੇ ਸੁਰੱਖਿਆ ਮੁਲਾਜ਼ਮਾਂ ਨੇ ਸਵੇਰੇ ਸ਼ੱਕੀ ਗਤੀਵਿਧੀਆਂ ‘ਚ ਸ਼ਾਮਲ ਚਾਰ ਵਿਅਕਤੀਆਂ ਨੂੰ ਦਬੋਚ ਲਿਆ ਦਿੱਲੀ ਪੁਲਿਸ ਵੱਲੋਂ ਇਸ ‘ਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਸਮਝਿਆ ਜਾਂਦਾ ਹੈ ਕਿ ਇਹ ਸਾਰੇ ਵਿਅਕਤੀ ਕਿਸੇ ਜਾਸੂਸੀ ਏਜੰਸੀ ਨਾਲ ਸਬੰਧਿਤ ਹਨ ਖੂਫ਼ੀਆ ਬਿਊਰੋ (ਆਈਬੀ) ਨੇ ਕਿਹਾ ਕਿ ਉਸ ਦੇ ਕਰਮਚਾਰੀ ਰਾਜਧਾਨੀ ਦੇ ਬੇਹੱਦ ਖਾਸ ਖੇਤਰ ‘ਚ ਨਿਯਮਿਤ ਗਸ਼ਤ ‘ਤੇ ਸਨ ਤੇ ਉਹ ਸੀਬੀਆਈ ਦੇ ਸਾਬਕਾ ਮੁਖੀ ਆਲੋਕ ਵਰਮਾ ਦੀ ਜਾਸੂਸੀ ਨਹੀਂ ਕਰ ਰਹੇ ਸਨ ਮੁਲਾਜ਼ਮਾਂ ਨੇ ਇਨ੍ਹਾਂ ਕਰਮਚਾਰੀਆਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਸੀ
ਆਈਬੀ ਨੇ ਦਿੱਤੀ ਸਫ਼ਾਈ
ਆਈਬੀ ਸੂਤਰਾਂ ਦਾ ਕਹਿਣਾ ਹੈ ਕਿ ਉਹ ਉੱਚ ਸੁਰੱਖਿਆ ਵਾਲੇ ਖੇਤਰਾਂ ‘ਚ ਆਪਣੇ ਕਰਮਚਾਰੀਆਂ ਨੂੰ ਨਿਯਮਿਤ ਗਸ਼ਤ ਲਈ ਤਾਇਨਾਤ ਕਰਦੀ ਹੈ ਕਿਉਂਕਿ ਇਨ੍ਹਾਂ ਖੇਤਰਾਂ ‘ਚ ਅਨੇਕ ਮਹੱਤਵਪੂਰਨ ਵਿਅਕਤੀਆਂ ਦੀਆਂ ਰਿਹਾਇਸ਼ਾਂ ਹਨ ਇਹ ਕਰਮਚਾਰੀ ਨਿਯਮਿਤ ਗਸ਼ਤ ‘ਤੇ ਸਨ ਅਤੇ ਇਨ੍ਹਾਂ ‘ਤੇ ਗਲਤ ਦੋਸ਼ ਲਾਇਆ ਜਾ ਰਿਹਾ ਹੈ ਕਿ ਉਹ ਵਰਮਾ ਦੀ ਜਾਸੂਸੀ ਕਰ ਰਹੇ ਸਨ
ਸੂਤਰਾਂ ਦਾ ਕਹਿਣਾ ਹੈ ਕਿ ਜਨਪਥ ‘ਤੇ ਵਰਮਾ ਦੀ ਰਿਹਾਇਸ਼ ਦੇ ਨੇੜੇ ਕੁਝ ਵਿਅਕਤੀਆਂ ਦੇ ਆਮ ਰੂਪ ਨਾਲ ਇਕੱਠੇ ਹੋਣ ਦਾ ਪਤਾ ਲਾਉਣ ਲਈ ਇਹ ਮੁਲਾਜ਼ਮ ਉੱਥੇ ਰੁਕੇ ਸਨ ਇਨ੍ਹਾਂ ਕੋਲ ਆਈਬੀ ਦਾ ਪ੍ਰਮਾਣ ਪੱਤਰ ਸੀ ਤੇ ਜੇਕਰ ਉਹ ਜਾਸੂਸੀ ਲਈ ਜਾਂਦੇ ਤਾਂ ਗੁਪਤ ਤੌਰ ‘ਤੇ ਜਾਂਦੇ ਪਰ ਅਜਿਹਾ ਕੁਝ ਨਹੀਂ ਸੀ ਉਨ੍ਹਾਂ ਦੀ ਮੌਜ਼ੂਦਗੀ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ ਵਰਮਾ ਦੀ ਰਿਹਾਇਸ਼ ‘ਤੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੇ ਇਨ੍ਹਾਂ ਕਰਮਚਾਰੀਆਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਸੀ
ਅੰਦਰੂਨੀ ਕਲੇਸ਼ ਦਾ ਪੂਰਾ ਮਾਮਲਾ ਹੈ ਕੀ?
ਸੀਬੀਆਈ ਦੇ ਵਰਤਮਾਨ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਸਮੇਤ ਚਾਰ ਵਿਅਕਤੀਆਂ ਖਿਲਾਫ਼ ਖੁਦ ਸੀਬੀਆਈ ਨੇ ਰਿਸ਼ਵਤ ਲੈਣ ਦਾ ਮੁਕੱਦਮਾ ਦਰਜ ਕਰ ਲਿਆ ਸੀਬੀਆਈ ਨੇ ਇਸ ਮਾਮਲੇ ‘ਚ ਆਪਣੇ ਹੀ ਡੀਐਸਪੀ ਦੇਵੇਂਦਰ ਕੁਮਾਰ ‘ਤੇ ਛਾਪਾ ਮਾਰ ਕੇ ਅੱਠ ਮੋਬਾਇਲ ਫੋਨ ਬਰਾਮਦ ਕੀਤੇ ਡੀਐਸਪੀ ਦੇਵੇਂਦਰ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ, ਫਿਲਹਾਲ ਉਹ ਰਿਮਾਂਡ ‘ਤੇ ਹੈ
ਰਾਫ਼ੇਲ ਓ ਫੋਬੀਆ’ ਨੇ ਉੱਡਾ ਦਿੱਤੀ ਮੋਦੀ ਦੀ ਨੀਂਦ : ਕਾਂਗਰਸ
ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਫੇਲ ਘਪਲੇ ਤੋਂ ਇੰਨਾ ਡਰ ਹੋਏ ਹਨ ਕਿ ਉਨ੍ਹਾਂ ਲਈ ਇਹ ਸ਼ਾਇਦ ‘ਫੋਬੀਆ’ ਬਣ ਗਿਆ ਹੈ ਤੇ ਉਨ੍ਹਾਂ ਨੂੰ ਨੀਂਦ ਨਹੀਂ ਆ ਰਹੀ ਹੈ ਇਸ ਲਈ ਨਿਯਮਾਂ ਦੀ ਪਰਵਾਹ ਕੀਤੇ ਬਿਨਾ ਅੱਧੀ ਰਾਤ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਡਾਇਰੈਕਟਰ ਨੂੰ ਹਟਾਉਣ ਵਰਗੇ ਗੈਰ ਕਾਨੂੰਨੀ ਕੰਮ ਕਰ ਰਹੇ ਹਨ ਲੋਕ ਸਭਾ ‘ਚ ਕਾਂਗਰਸ ਦੇ ਆਗੂ ਮਲਿੱਕਾਅਰਜੁਨ ਖੜਗੇ ਤੇ ਕਾਂਗਰਸੀ ਬੁਲਾਰੇ ਅਭਿਸ਼ੇਕ ਮਨੁ ਸਿੰਘਵੀ ਨੇ ਅੱਜ ਪਾਰਟੀ ਦਫ਼ਤਰ ‘ਚ ਹੋਈ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਮੋਦੀ ‘ਚ ਰਾਫੇਲ ਘਪਲੇ ਸਬੰਧੀ ਇੰਨਾ ਡਰ ਪੈਦਾ ਹੋ ਗਿਆ ਹੈ ਕਿ ਇਸ ਦੇ ਆਸ-ਪਾਸ ਜਾਣ ਵਾਲੇ ਵਿਅਕਤੀ ਤੋਂ ਵੀ ਉਹ ਡਰਨ ਲੱਗੇ ਹਨ ਇਨ੍ਹਾਂ ਨੂੰ ਨੀਂਦ ਨਹੀਂ ਆ ਰਹੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।