ਕਸ਼ਮੀਰ ਮਸਲੇ ‘ਤੇ ਉਮਰ, ਰਾਮ ਮਾਧਵ ‘ਚ ਜੁਬਾਨੀ ਜੰਗ

Oral War, Kashmir Issue, Omar, Ram Madhav

ਅਬਦੁੱਲਾ ਨੇ ਮਹਿਬੂਬਾ ਮੁਫਤੀ ਦੇ ਅਸਤੀਫੇ ਅਤੇ ਗਠਜੋੜ ਦੇ ਘੱਟ ਗਿਣਤੀ ‘ਚ ਆਉਣ ਦੀ ਘਟਨਾ ਨੂੰ ਨੌਟੰਕੀ ਕਰਾਰ ਦਿੱਤਾ

ਸ੍ਰੀਨਗਰ, (ਏਜੰਸੀ)। ਨੈਸ਼ਨਲ ਕਾਰਨਫਰੰਸ ਦੇ ਵਾਈਸ ਪ੍ਰਧਾਨ ਉਮਰ ਅਬਦੁੱਲ ਅਤੇ ਭਾਰਤੀ ਜਨਤਾ ਪਾਰਟੀ  ਦੇ ਜਨਰਲ ਸਕੱਤਰ ਅਤੇ ਪਾਰਟੀ ਦੇ ਜੰਮੂ ਕਸ਼ਮੀਰ ਦੇ ਇੰਚਾਰਜ ਰਾਮ ਮਾਧਵ ਦਰਮਿਆਨ ਰਾਜ ਦੇ ਤਾਜਾ ਰਾਜਨੀਤਿਕ ਹਾਲਾਤ ਨੂੰ ਲੈ ਕੇ ਟਵਿੱਟਰ ‘ਤੇ ਜੁਬਾਨੀ ਜੰਗ ਛਿੜੀ ਹੋਈ ਹੈ।ਸ੍ਰੀ ਅਬਦੁੱਲਾ ਨੇ ਭਾਜਪਾ ਦੇ ਗਠਜੋੜ ਤੋਂ ਸਮਰਥਨ ਵਾਪਸ ਲੈਣ ਤੋਂ ਬਾਅਦ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੇ ਅਸਤੀਫੇ ਅਤੇ ਗਠਜੋੜ ਦੇ ਘੱਟ ਗਿਣਤੀ ‘ਚ ਆਉਣ ਦੀ ਘਟਨਾ ਨੂੰ ਨੌਟੰਕੀ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਦੀ ਪਟਕਥਾ ਦੋਵਾਂ ਪਾਰਟੀਆਂ ਨੇ ਮਿਲ ਕੇ ਤਿਆਰ ਕੀਤੀ ਅਤੇ ਇਸ ਨੂੰ ਅੰਜਾਮ ਦਿੱਤਾ।

ਉਹਨਾ ਦੋਸ਼ ਲਗਾਇਆ ਕਿ ਭਾਜਪਾ ਨੇ ਵਿਧਾਇਕਾਂ ਦੀ ਖਰੀਦ ਫਰੋਖਤ ਨੂੰ ਬੜਾਵਾ ਦੇਣ ਲਈ ਵਿਧਾਨ ਸਭਾ ਨੂੰ ਨਿਲੰਬਿਤ ਰੱਖਿਆ ਹੈ। ਹਾਲਾਂਕਿ ਸ੍ਰੀ ਰਾਮ ਮਾਧਵ ਨੇ ਇਸ ਗੱਲ ਦਾ ਪੁਰਜੋਰ ਖੰਡਨ ਕੀਤਾ ਹੈ। ਸਾਬਕਾ ਮੁੱਖ ਮੰਤਰੀ ਸ੍ਰੀ ਅਬਦੁੱਲਾ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਤੁਰੰਤ ਭੰਗ ਕਰਕੇ ਰਾਜ ‘ਚ ਚੋਣਾਂ ਕਰਵਾਉਣ ਦੀ ਮੰਗ ਕਰਦੇ ਹੋਏ ਕਿਹਾ ਕਿ ਕੇਂਦਰ  ‘ਚ ਸੱਤਾਧਾਰੀ ਭਾਜਪਾ ‘ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਸਰਕਾਰ ਬਣਾਉਣ ਲਈ ਵਿਧਾਇਕਾਂ ਦੀ ਖਰੀਦ ਫਰੋਖਤ ਕਰ ਸਕਦੀ ਹੈ। ਭਾਜਪਾ ਨੇ ਇਹਨਾਂ ਆਰੋਪਾਂ ਤੋਂ ਸਾਫ ਇਨਕਾਰ ਕੀਤਾ ਹੈ ਪਰ ਇਸ ਦੇ ਕਈ ਆਗੂਆਂ ਨੇ ਸੰਕੇਤ ਦਿੱਤੇ ਕਿ ਰਾਜ ਵਿਸ਼ੇਸ਼ ਕਰ ਘਾਟੀ ‘ਚ ਸਥਿਤੀ ‘ਚ ਸੁਧਾਰ ਹੋਣ ਤੋਂ ਬਾਅਦ ਨਵੀਂ ਸਰਕਾਰ ਦਾ ਗਠਨ ਹੋ ਸਕਦਾ ਹੈ।