ਟੋਲ ਪਲਾਜਾ ਤੇ 10 ਸੈਕਿੰਡ ਤੋਂ ਜਿਆਦਾ ਨਹੀਂ ਰੁਕਨਗੇ ਵਾਹਨ
ਨਵੀਂ ਦਿੱਲੀ। ਸਰਕਾਰ ਨੇ ਰਾਸ਼ਟਰੀ ਰਾਜ ਮਾਰਗਾਂ ਤੇ ਟ੍ਰੈਫਿਕ ਨੂੰ ਆਸਾਨ ਬਣਾਉਣ ਅਤੇ ਟੋਲ ਪਲਾਜ਼ਾ ਤੇ ਟ੍ਰੈਫਿਕ ਜਾਮ ਦੀ ਸਮੱਸਿਆ ਨਾਲ ਨਜਿੱਠਣ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ, ਜਿਸ ਦੇ ਤਹਿਤ ਇਹ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਵਾਹਨ ਟੋਲ ਪਲਾਜ਼ਾ ਤੇ 10 ਸੈਕਿੰਡ ਤੋਂ ਜ਼ਿਆਦਾ ਨਹੀਂ Wਕੇਗਾ। ਇਸ ਸਬੰਧ ਵਿੱਚ ਭਾਰਤ ਦੇ ਰਾਸ਼ਟਰੀ ਰਾਜ ਮਾਰਗ ਅਥਾਰਟੀ (ਐਨਐਚਏਆਈ) ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਇਹ ਸੁਨਿਸ਼ਚਿਤ ਕਰਨ ਲਈ ਕਿਹਾ ਹੈ ਕਿ ਵਾਹਨ ਟੋਲ ਪਲਾਜ਼ਾ ‘ਤੇ 10 ਸੈਕਿੰਡ ਤੋਂ ਵੱਧ ਦਾ ਭੁਗਤਾਨ ਲਈ ਨਾ ਰੁਕੇ ਅਤੇ ਇਹ ਸੁਵਿਧਾ ਹਰ ਸਮੇਂ ਇਸੇ ਤਰ੍ਹਾ ਹੀ ਰਵੇਗੀ।
ਐਨਐਚਏਆਈ ਨੇ ਕਿਹਾ ਹੈ ਕਿ ਟੋਲ ਪਲਾਜ਼ਾ ਤੇ ਵਾਹਨਾਂ ਦੀ ਕਤਾਰ 100 ਮੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਜੇ ਅਜਿਹਾ ਹੁੰਦਾ ਹੈ, ਤਾਂ ਵਾਹਨਾਂ ਨੂੰ ਬਿਨਾਂ ਭੁਗਤਾਨ ਕੀਤੇ ਅੱਗੇ ਵਧਣ ਦਿੱਤਾ ਜਾਵੇਗਾ। ਮਹੱਤਵਪੂਰਣ ਗੱਲ ਇਹ ਹੈ ਕਿ ਫਰਵਰੀ ਵਿਚ, ਐਨਐਚਆਈ ਨੇ ਟੌਲ ਪਲਾਜ਼ਾ ਤੇ ਸਾਰੇ ਵਾਹਨਾਂ ਲਈ ਫਾਸਟੈਗ ਦੀ ਸਹੂਲਤ ਨੂੰ ਲਾਜ਼ਮੀ ਕਰ ਦਿੱਤਾ ਸੀ। ਇਸ ਦੇ ਕਾਰਨ, ਰਾਸ਼ਟਰੀ ਰਾਜਮਾਰਗਾਂ ਤੇ ਵਾਹਨਾਂ ਦੀ ਆਵਾਜਾਈ ਸੁਚੱਜੀ ਰਫਤਾਰ ਨਾਲ ਚੱਲ ਰਹੀ ਹੈ ਪਰ ਬਹੁਤ ਸਾਰੇ ਟੋਲ ਪਲਾਜ਼ਾ ਅਜੇ ਵੀ ਜਾਮ ਹੋਏ ਹਨ ਜਿਸ ਦੇ ਨਾਲ ਨਜਿੱਠਣ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।