ਵੇਗ ਆਟੋਮੋਬਾਇਲਜ ਨੇ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਜਾਗਰੂਕਤਾ ਰੈਲੀ ਕੱਢੀ ਤੇ ਪੌਦੇ ਲਾਏ

Veg Automobiles Bathinda
ਬਠਿੰਡਾ : ਵੇਗ ਆਟੋਮੋਬਾਇਲਜ ਵੱਲੋਂ ਇਲੈਕਟਿ੍ਰਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਹਿੱਤ ਕੱਢੀ ਜਾਗਰੂਕਤਾ ਰੈਲੀ ਵਿਚ ਹਿੱਸਾ ਲੈਂਦੇ ਹੋਏ ਸੰਸਥਾ ਅਧਿਕਾਰੀ ਅਤੇ ਸ਼ਹਿਰ ਵਾਸੀ

ਇਲੈਕਟਿ੍ਰਕ ਵਾਹਨਾਂ ਦੀ ਵਰਤੋਂ ਨਾਲ ਨਾ ਸਿਰਫ ਹਵਾ, ਸਗੋਂ ਸ਼ੋਰ ਪ੍ਰਦੂਸ਼ਣ ਵੀ ਘਟਦੈ : ਗੁਪਤਾ (Vegh Automobiles Bathinda)

(ਸੁਖਨਾਮ) ਬਠਿੰਡਾ। ਬਠਿੰਡਾ ਨੂੰ ਸਾਫ-ਸੁਥਰਾ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੇ ਉਦੇਸ਼ ਨਾਲ, ਵੇਗ ਆਟੋਮੋਬਾਈਲਜ ਵੱਲੋਂ ਸ਼ਹਿਰ ਵਿੱਚ ਪਹਿਲੀ ‘ਈਵੀ ਟ੍ਰਾਂਸਫਾਰਮੇਸ਼ਨ ਰੈਲੀ’ ਕੱਢੀ ਗਈ। ਇਸ ਰੈਲੀ ਦਾ ਮੰਤਵ ਇਲੈਕਟਿ੍ਰਕ ਵਹੀਕਲਜ (ਈ.ਵੀ.) ਬਾਰੇ ਜਨਤਕ ਜਾਗਰੂਕਤਾ ਪੈਦਾ ਕਰਨਾ ਅਤੇ ਪ੍ਰਦੂਸ਼ਣ ਨੂੰ ਰੋਕਣ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਤੋਂ ਜਾਣੂ ਕਰਵਾਉਣਾ ਸੀ। ਇਸ ਰੈਲੀ ਦੌਰਾਨ ਬਠਿੰਡਾ ਵਾਸੀਆਂ ਨੇ ਭਰਵਾਂ ਸਹਿਯੋਗ ਦਿੱਤਾ। ਗਿੱਲ ਪੱਤੀ ਤੋਂ ਸ਼ੁਰੂ ਹੋਈ ਇਸ ਈਵੀ ਰੈਲੀ ਨੂੰ ਸ਼ਹਿਰ ਦੇ ਉੱਘੇ ਉਦਯੋਗਪਤੀ ਅਤੇ ਵਾਤਾਵਰਣ ਪ੍ਰੇਮੀ ਸੁਮੀਤ ਗੁਪਤਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। (Vegh Automobiles Bathinda)

ਇਹ ਰੈਲੀ ਗ੍ਰੀਨ ਸਿਟੀ ਦੇ ਨਜਦੀਕ ਕ੍ਰਿਕਟ ਗਰਾਊਂਡ ਵਿਖੇ ਸਮਾਪਤ ਹੋਈ। ਸ਼ਹਿਰ ਦੇ 200 ਤੋਂ ਵੱਧ ਪਰਿਵਾਰਾਂ ਨੇ ਵੱਖ-ਵੱਖ ਸਮਾਜਿਕ ਸੰਦੇਸ਼ਾਂ ਵਾਲੇ ਤਖਤੀਆਂ, ਬੈਨਰਾਂ ਅਤੇ ਝੰਡਿਆਂ ਰਾਹੀਂ ਵਾਤਾਵਰਨ ਅਤੇ ਕੁਦਰਤ ਪ੍ਰਤੀ ਆਪਣੇ ਪਿਆਰ ਦਾ ਇਜਹਾਰ ਕੀਤਾ। ਇਸ ਰੈਲੀ ਵਿੱਚ ਸਮਾਜਿਕ ਸੰਸਥਾਵਾਂ ਸਮੇਤ ਨੌਜਵਾਨਾਂ ਅਤੇ ਖਾਸ ਕਰਕੇ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਰੈਲੀ ਦੌਰਾਨ ਪ੍ਰਦੂਸ਼ਣ ਨੂੰ ਘਟਾਉਣ ਅਤੇ ਵਾਤਾਵਰਣ-ਅਨੁਕੂਲ ਟ੍ਰਾਂਸਪੋਰਟ ਦੇ ਬਦਲ ਅਪਣਾਉਣ ਦਾ ਸੱਦਾ ਦਿੱਤਾ ਗਿਆ। (Vegh Automobiles Bathinda)

ਇਲੈਕਟਿ੍ਰਕ ਗੱਡੀਆਂ ਪ੍ਰਦੂਸ਼ਣ ਨੂੰ ਰੋਕਣ ਲਈ ਸਸਤੀਆਂ ਅਤੇ ਟਿਕਾਊ

ਇਸ ਮੌਕੇ ਸੁਮੀਤ ਗੁਪਤਾ ਨੇ ਕਿਹਾ ਕਿ ਈਵੀ ਟਰਾਂਸਫਾਰਮੇਸਨ ਰੈਲੀ ਬਠਿੰਡਾ ਲਈ ਇੱਕ ਮੀਲ ਪੱਥਰ ਸਾਬਤ ਹੋਵੇਗੀ। ਇਲੈਕਟਿ੍ਰਕ ਵਾਹਨਾਂ ਦੀ ਵਰਤੋਂ ਕਰਨ ਨਾਲ ਨਾ ਸਿਰਫ ਹਵਾ, ਸਗੋਂ ਸ਼ੋਰ ਪ੍ਰਦੂਸ਼ਣ ਵੀ ਘਟਦਾ ਹੈ ਅਤੇ ਸਾਨੂੰ ਇੱਕ ਸਿਹਤਮੰਦ ਵਾਤਾਵਰਣ ਮਿਲਦਾ ਹੈ। ਕਿਉਂਕਿ ਜਿਆਦਾਤਰ ਬਿਮਾਰੀਆਂ ਦੇ ਮਾਮਲੇ ਵਿੱਚ ਪ੍ਰਦੂਸ਼ਣ ਮੁੱਖ ਕਾਰਨ ਹੈ। ਉਨ੍ਹਾਂ ਦੱਸਿਆ ਕਿ ਇਲੈਕਟਿ੍ਰਕ ਗੱਡੀਆਂ ਪ੍ਰਦੂਸ਼ਣ ਨੂੰ ਰੋਕਣ ਲਈ ਸਸਤੀਆਂ ਅਤੇ ਟਿਕਾਊ ਹਨ ਜੋ ਪੂਰੇ ਪਰਿਵਾਰ ਲਈ ਇੱਕ ਵਧੀਆ ਬਦਲ ਸਾਬਤ ਹੋ ਸਕਦੀਆਂ ਹਨ।

Veg Automobiles Bathinda
ਬਠਿੰਡਾ : ਵੇਗ ਆਟੋਮੋਬਾਇਲਜ ਵੱਲੋਂ ਇਲੈਕਟਿ੍ਰਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਹਿੱਤ ਕੱਢੀ ਜਾਗਰੂਕਤਾ ਰੈਲੀ ਵਿਚ ਹਿੱਸਾ ਲੈਂਦੇ ਹੋਏ ਸੰਸਥਾ ਅਧਿਕਾਰੀ ਅਤੇ ਸ਼ਹਿਰ ਵਾਸੀ

ਇਹ ਰੈਲੀ ਸਿਰਫ ਇਲੈਕਟਿ੍ਰਕ ਦੋਪਹੀਆ ਵਾਹਨਾਂ ਦੀ ਸ਼ਮੂਲੀਅਤ ਤੱਕ ਹੀ ਸੀਮਤ ਨਹੀਂ ਸੀ, ਸਗੋਂ ਇਸ ਮੌਕੇ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਐਨਜੀਓ ਟ੍ਰੀ ਲਵਰਜ ਸੋਸਾਇਟੀ ਨੇ ਵੇਗ ਆਟੋਮੋਬਾਈਲਜ ਦੇ ਸਹਿਯੋਗ ਨਾਲ ਵੱਡੀ ਗਿਣਤੀ ਪੌਦੇ ਲਗਾਏ ਜੋ ਕਿ ਵਾਤਾਵਰਣ ਦੀ ਰਾਖੀ ਕਰਨ ਅਤੇ ਬਠਿੰਡਾ ਨੂੰ ਹਰਿਆ-ਭਰਿਆ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

ਵਿਕਣ ਵਾਲੀ ਹਰ ਗੱਡੀ ਮੁਤਾਬਿਕ ਇੱਕ ਪੌਦਾ ਲਗਾਵਾਂਗੇ : ਪ੍ਰਗਿਆ ਗੋਇਲ

ਕੰਪਨੀ ਦੀ ਵਾਤਾਵਰਨ ਪ੍ਰਤੀ ਵਚਨਬੱਧਤਾ ਬਾਰੇ ਦੱਸਦਿਆਂ ਪ੍ਰਗਿਆ ਗੋਇਲ ਨੇ ਕਿਹਾ ਕਿ ਅਸੀਂ ਵਿਕਣ ਵਾਲੀ ਹਰ ਗੱਡੀ ਮੁਤਾਬਿਕ ਇੱਕ ਪੌਦਾ ਲਗਾਵਾਂਗੇ। ਉਨ੍ਹਾਂ ਦੱਸਿਆ ਕਿ ਇਹ ਮਿਸ਼ਨ ਸਿਰਫ ਬਠਿੰਡਾ ਲਈ ਨਹੀਂ ਹੈ ਬਲਕਿ ਦੇਸ਼ ਭਰ ਵਿੱਚ ਜਿੱਥੇ ਵੀ ਕੰਪਨੀ ਦੇ ਸ਼ੋਅ ਰੂਮ ਹੋਣਗੇ। ਅਜਿਹਾ ਪ੍ਰੋਗ੍ਰਾਮ ਚਲਾਇਆ ਜਾਏਗਾ। ਉਨ੍ਹਾਂ ਦੱਸਿਆ ਕਿ ਇਹ ਲੋਕਾਂ ਨੂੰ ਘਰ ਵਿੱਚ ਘੱਟੋ-ਘੱਟ ਇੱਕ ਈਵੀ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰੇਗੀ, ਜਿਸ ਨਾਲ ਨਾ ਸਿਰਫ ਵਾਤਾਵਰਣ ਵਿੱਚ ਸਥਿਰਤਾ ਆਵੇਗੀ ਸਗੋਂ ਲੋਕਾਂ ਦੀ ਰੋਜ਼ਾਨਾ ਆਵਾਜਾਈ ਦੀ ਲਾਗਤ ਵੀ ਘਟੇਗੀ। ਇਸ ਤਰ੍ਹਾਂ ਬਠਿੰਡਾ ਨੂੰ ਪ੍ਰਦੂਸ਼ਣ ਮੁਕਤ ਬਣਾਇਆ ਜਾ ਸਕੇਗਾ ਅਤੇ ਹੋਰ ਸ਼ਹਿਰ ਵੀ ਅਜਿਹੇ ਤਜ਼ਰਬੇ ਕਰਕੇ ਆਪਣੇ ਆਪ ਨੂੰ ਸਾਫ-ਸੁਥਰਾ ਅਤੇ ਸਿਹਤਮੰਦ ਬਣਾ ਸਕਣਗੇ।