ਸ਼ਾਤਿਰ ਚੋਰ ਵਾਹਨ ਚੋਰੀ ਕਰਕੇ ਝਾੜੀਆਂ ’ਚ ਲੁਕੋ ਕੇ ਰੱਖਦਾ ਸੀ, ਆਇਆ ਪੁਲਿਸ ਅੜਿੱਕੇ

Vehicle Thieves
ਜਗਰਾਓਂ : ਕਾਬੂ ਕੀਤੇ ਮੁਲਜ਼ਮ ਤੋਂ ਬਰਾਮਦ ਕੀਤੇ ਮੋਟਰਸਾਈਕਲ ਅਤੇ ਪੁਲਿਸ ਅਧਿਕਾਰੀ।

ਵਾਹਨ ਚੋਰੀ ਕਰਨ ਵਾਲਾ ਮੁਲਜ਼ਮ ਜਗਰਾਓਂ ਪੁਲਿਸ ਨੇ ਕੀਤਾ ਕਾਬੂ (Vehicle Thieves)

  • ਚੋਰੀ ਕੀਤੇ 9 ਮੋਟਰਸਾਈਕਲ ਅਤੇ ਇੱਕ ਸਕੂਟਰੀ ਵੀ ਬਰਾਮਦ

(ਜਸਵੰਤ ਰਾਏ) ਜਗਰਾਓਂ। ਜਗਰਾਓਂ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਵਾਹਨ ਚੋਰੀ ਕਰਨ ਵਾਲੇ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ, ਜਿਸ ਦੀ ਨਿਸ਼ਾਨਦੇਹੀ ’ਤੇ ਪੁਲਿਸ ਵੱਲੋਂ ਚੋਰੀ ਦੇ 8 ਮੋਟਰਸਾਈਕਲ ਅਤੇ ਇੱਕ ਸਕੂਟੀ ਵੀ ਬਰਾਮਦ ਕੀਤੀ ਗਈ ਹੈ। (Vehicle Thieves) ਇਸ ਸਬੰਧੀ ਡੀ.ਐਸ.ਪੀ. ਸਤਵਿੰਦਰ ਸਿੰਘ ਵਿਰਕ, ਥਾਣਾ ਸਦਰ ਦੇ ਮੁੱਖ ਅਫਸਰ ਐੱਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਦੇ ਐੱਸ.ਐਸ.ਆਈ. ਸੁਰਜੀਤ ਸਿੰਘ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਮਲਕ ਰੋਡ ਵਿਖੇ ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ ਰਵੀ ਕੁਮਾਰ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ।

ਪੁਲਿਸ ਅਨੂਸਾਰ ਕਾਬੂ ਕੀਤੇ ਮੁਜ਼ਲਮ ਤੋਂ ਸਖਤੀ ਨਾਲ ਪੁੱਛਗਿਛ ਕਰਨ ’ਤੇ ਇਸ ਨੇ ਦੱਸਿਆ ਕਿ ਉਸ ਨੇ ਪਹਿਲਾਂ ਵੀ ਲੁਧਿਆਣਾ ਦੇ ਬੱਸ ਅੱਡੇ ਤੋਂ ਕਈ ਮੋਟਰਸਾਈਕਲ ਚੋਰੀ ਕੀਤੇ ਹਨ ਜੋ ਕਿ ਪਿੰਡ ਕੋਠੇ ਅੱਠ ਦੇ ਨੇੜੇ ਘਾਹ-ਫੂਸ ਵਿੱਚ ਲੁਕਾ ਕੇ ਰੱਖੇ ਹੋਏ ਹਨ। ਜਦੋਂ ਪੁਲਿਸ ਵੱਲੋਂ ਮੁਲਜ਼ਮ ਦੀ ਦੱਸੀ ਹੋਈ ਥਾਂ ’ਤੇ ਜਾਂਚ ਕੀਤੀ ਗਈ ਤਾਂ ਪੁਲਿਸ ਨੂੰ ਉੱਥੇ ਝਾੜੀਆਂ ਵਿੱਚ ਲੁਕੋ ਕੇ ਰੱਖੇ ਚੋਰੀ ਦੇ 8 ਮੋਟਰਸਾਈਕਲ ਅਤੇ ਇੱਕ ਸਕੂਟਰੀ ਬਰਾਮਦ ਕੀਤੀ ਗਈ। (Vehicle Thieves)

ਇਹ ਵੀ ਪੜ੍ਹੋ : ਕਿਤੇ ਤੁਹਾਨੂੰ ਵੀ ਤਾਂ ਨਹੀਂ ਆ ਰਹੇ ਇਸ ਤਰ੍ਹਾਂ ਦੇ ਫੋਨ, ਹੋ ਜਾਓ ਸਾਵਧਾਨ…

ਇਸ ਤਰ੍ਹਾਂ ਪੁਲਿਸ ਨੇ ਮੁਲਜ਼ਮ ਕੋਲੋਂ ਚੋਰੀ ਦੇ 9 ਮੋਟਰਸਾਈਕਲ ਅਤੇ ਇੱਕ ਸਕੂਟਰੀ ਸਮੇਤ 10 ਵਾਹਨ ਬਰਾਮਦ ਕੀਤੇ ਗਏ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਖਿਲਾਫ ਪਹਿਲ਼ਾਂ ਵੀ ਚੋਰੀ ਦੇ 4 ਮਾਮਲੇ ਦਰਜ ਅਤੇ ਹੁਣ ਵੀ ਇਸ ਖਿਲਾਫ ਥਾਣਾ ਸਦਰ ਜਗਰਾਓਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ, ਇਸ ਨੂੰ ਹੋਰ ਪੁੱਛਗਿਛ ਲਈ ਅਦਾਲਤ ’ਚ ਪੇਸ਼ ਕਰਕੇ ਦੋ ਦਿਨ ਰਿਮਾਂਡ ਹਾਸਿਲ ਕੀਤਾ ਗਿਆ ਹੈ। ਜਿਸ ਨਾਲ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।