ਸ਼ਾਕਾਹਾਰ ਨਾਲ ਖੇਡ ਸੁਧਰੀ: ਵਿਰਾਟ ਕੋਹਲੀ

ਚਾਰ ਮਹੀਨਿਆਂ ਤੋਂ ਨਹੀਂ ਲਿਆ ਮਾਂਸਾਹਾਰ

ਰਿਪੋਰਟ ਮੁਤਾਬਕ ਕੋਹਲੀ ਦੀ ਪਾਚਨ ਸ਼ਕਤੀ ਵੀ ਹੋਈ ਮਜ਼ਬੂਤ

ਨਵੀਂ ਦਿੱਲੀ, 7 ਅਕਤੂਬਰ
ਆਪਣੀ ਫਿਟਨੈੱਸ ਨੂੰ ਲੈ ਕੇ ਸੁਰਖ਼ੀਆਂ ‘ਚ ਰਹਿਣ ਵਾਲੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਨਾੱਨ ਵੈਜ ਖਾਣਾ ਛੱਡ ਦਿੱਤਾ ਹੈ ਕੋਹਲੀ ਨੇ ਚਾਰ ਮਹੀਨੇ ਪਹਿਲਾਂ ਪ੍ਰੋਟੀਨ ਲੈਣਾ ਵੀ ਬੰਦ ਕਰ ਦਿੱਤਾ ਸੀ ਕੋਹਲੀ ਦਾ ਮੰਨਣਾ ਹੈ ਕਿ ਮਾਂਸਾਹਾਰ ਛੱਡਣ ਬਾਅਦ ਉਹਨਾਂ ਦੀ ਖੇਡ ਜ਼ਿਆਦਾ ਬਿਹਤਰ ਹੋਈ ਹੈ ਅਤੇ ਪਾਚਨ ਸ਼ਕਤੀ ਵੀ ਮਜ਼ਬੂਤ ਹੋ ਗਈ ਹੈ   ]
ਹੁਣ ਕੋਹਲੀ ਦੀ ਡਾਈਟ ‘ਚ ਹਰੀਆਂ?ਸਬਜੀਆਂ ਅਤੇ ਸੋਆ ਸ਼ਾਮਲ ਹੈ ਉਹਨਾਂ ਦੀ ਪਤਨੀ ਅਨੁਸ਼ਕਾ ਵੀ ਮਾਂਸਾਹਾਰ ਛੱਡ ਚੁੱਕੀ ਹੈ ਦੋ ਸਾਲ ਪਹਿਲਾਂ ਕੋਹਲੀ ਨੇ ਕਿਹਾ ਸੀ ਕਿ ਜਦੋਂ ਮੌਕਾ ਹੋਇਆ ਤਾਂ ਉਹ ਸ਼ਾਕਾਹਾਰੀ ਬਣ ਜਾਣਗੇ ਕੋਹਲੀ ਤੋਂ ਪਹਿਲਾਂ ਦੁਨੀਆਂ ਦੇ ਕਈ ਅੱਵਲ ਖਿਡਾਰੀਆਂ ਨੇ ਮਾਸਾਹਾਰ ਖਾਣਾ ਛੱਡਿਆ ਹੈ ਜਿੰਨ੍ਹਾਂ ਵਿੱਚ ਖ਼ਾਸ ਤੌਰ ‘ਤੇ ਸਾਬਕਾ ਨੰਬਰ ਇੱਕ ਟੈਨਿਸ ਸਟਾਰ ਵੀਨਸ ਵਿਲਿਅਮਸ ਅਤੇ ਉਹਨਾਂ ਦੀ ਭੈਣ ਸੇਰੇਨਾ ਤੋਂ ਇਲਾਵਾ  ਫਾਰਮੂਲਾ ਵਨ ਕਾਰ ਰੇਸ ਚੈਂਪੀਅਨ ਲੁਈਸ ਹੈਮਿਲਟਨ ਮੁੱਖ ਹਨ

 

ਕੋਹਲੀ ਤੋਂ ਪਹਿਲਾਂ ਪਿਛਲੇ ਸਮੇਂ ‘ਚ ਅਮਰੀਕੀ ਟੈਨਿਸ ਸਟਾਰ ਵਿਲਿਅਮਸ ਭੈਣਾਂ ਅਤੇ ਕਾਰ ਰੇਸਰ ਲੁਈਸ ਹੈਮਿਲਟਨ ਨੇ ਵੀ ਸ਼ਾਕਾਹਾਰ ਅਪਨਾਇਆ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।