ਪੇਂਡੂ ਤੇ ਸ਼ਹਿਰੀ ਭਾਰਤ ਦਰਮਿਆਨ ਪਾੜਾ ਖਤਮ ਕਰੇਗੀ ਵੇਦਾਂਤਾ ਦੀ ‘ਫਾਰ-ਏ-ਬੈਟਰਕਲ’ ਮੁਹਿੰਮ

Vedanta Sachkahoon

ਪੇਂਡੂ ਤੇ ਸ਼ਹਿਰੀ ਭਾਰਤ ਦਰਮਿਆਨ ਪਾੜਾ ਖਤਮ ਕਰੇਗੀ ਵੇਦਾਂਤਾ ਦੀ ‘ਫਾਰ-ਏ-ਬੈਟਰਕਲ’ ਮੁਹਿੰਮ

ਸੱਚ ਕਹੂੰ ਨਿਊਜ਼, ਮਾਨਸਾ। ਵੇਦਾਂਤਾ ਵੱਲੋਂ ਸਿਹਤ, ਸਿੱਖਿਆ, ਪੋਸ਼ਣ ਅਤੇ ਮਹਿਲਾ ਸ਼ਸਤੀਕਰਨ ਦੇ ਨਾਲ-ਨਾਲ ਸਵੱਛਤਾ ਜਿਹੇ ਅਹਿਮ ਖੇਤਰਾਂ ’ਤੇ ਵੀ ਧਿਆਨ ਕੇਂਦਰਿਤ ਕਰਕੇ ਆਪਣੀ ਮੁੱਖ ਯੋਜਨਾ ਨੰਦ ਘਰ ਰਾਹੀਂ ਇੱਕ ਸੋਸ਼ਲ ਟ੍ਰਾਂਸਫਾਮਰਸਨ ਮੁਹਿੰਮ ਚਲਾਈ ਜਾ ਰਹੀ ਹੈ ਫਾਰ-ਏ ਬੈਟਰਕਲ ਬੈਨਰ ਹੇਠ ਚੱਲ ਰਹੀ ਇਹ ਮੁਹਿੰਮ ਨੰਦ ਘਰ (ਆਂਗਣਵਾੜੀ ਸੈਂਟਰ) ਦੇ ਮੰਤਵ ਨੂੰ ਬਿਹਤਰ ਢੰਗ ਨਾਲ ਪ੍ਰਦਰਿਸ਼ਤ ਕਰਦੀ ਹੈ ਜਿਸ ਦਾ ਟੀਚਾ ਸ਼ਹਿਰੀ ਅਤੇ ਪੇਂਡੂ ਭਾਰਤ ਦੇ ਦਰਮਿਆਨ ਦੇ ਪਾੜੇ ਨੂੰ ਖਤਮ ਕਰਨਾ ਹੈ।

ਮੈਕਕੈਨ ਵਰਲਡ ਗਰੁੱਪ ਵੱਲੋਂ ਤਿਆਰ ਇਹ ਮੁਹਿੰਮ ਲਾਕਡਾਊਨ ਦੇ ਦੌਰਾਨ ਵੀ ਬੱਚਿਆਂ ਦੀ ਸਿੱਖਿਆ ਦੀ ਲਗਾਤਾਰਤਾ ਨੂੰ ਨਿਸ਼ਚਿਤ ਕਰਦੀ ਰਹੀ ਜਿਸ ਤਹਿਤ ਪਿੰਡਾਂ ’ਚ ਸਾਹਮਣੇ ਆਈ ਨਵੀਂ ਈ-ਲਰਨਿੰਗ ਮਡਿਊਲ ਜਿਹੀਆਂ ਸੇਵਾਵਾਂ ’ਤੇ ਚਾਨਣਾ ਪਾਉਂਦੀ ਹੈ ਪੜ੍ਹਨ ਦੀ ਇਹ ਵਿਧੀ ਜੋ ਪਹਿਲਾਂ ਸ਼ਹਿਰਾਂ ’ਚ ਹੀ ਦੇਖੀ ਜਾਂਦੀ ਸੀ ਹੁਣ ਨੰਦ ਘਰ ਦੀ ਟੀਮ ਦੇ ਅਣਥੱਕ ਯਤਨਾਂ ਸਦਕਾ ਪਿੰਡਾਂ ’ਚ ਵੀ ਸਫਲਤਾਪੂਰਵਕ ਲਾਗੂ ਕੀਤੀ ਜਾ ਰਹੀ ਹੈ ਪ੍ਰਿਆ ਅਗਰਵਾਲ ਨਿਰਦੇਸ਼ਕ ਵੇਦਾਂਤਾ ਰਿਸੋਰਸਜ਼ ਨੇ ਕਿਹਾ ਕਿ ਵੇਦਾਂਤਾ ਦੇ ਨੰਦ ਘਰ ਪੇਂਡੂ ਭਾਰਤ ’ਚ ਬੱਚਿਆਂ ਅਤੇ ਮਹਿਲਾਵਾਂ ਦੇ ਲਈ ਸਰਵੋਤਮ ਪੋਸ਼ਣ, ਸਿਹਤ ਦੇਖਭਾਲ, ਸਿੱਖਿਆ ਨਿਸ਼ਚਿਤ ਕਰਨ ਦੀ ਦਿਸ਼ਾ ’ਚ ਕੰਮ ਕਰ ਰਹੇ ਹਨ ਤਾਂ ਕਿ ਉਨ੍ਹਾਂ ਨੂੰ ਅੱਗੇ ਵਧਣ ਅਤੇ ਆਤਮ ਨਿਰਭਰ ਬਣਨ ’ਚ ਮੱਦਦ ਮਿਲ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।