ਉੱਤਰ ਪ੍ਰਦੇਸ਼ ‘ਚ ਸਾੜ-ਫੂਕ, ਭੰਨ-ਤੋੜ ‘ਤੇ ਯੋਗੀ ਸਰਕਾਰ ਭੇਜ ਰਹੀ ਐ ਵਸੂਲੀ ਦੇ ਨੋਟਿਸ
10 ਹਜ਼ਾਰ ਤੋਂ ਜ਼ਿਆਦਾ ਵਿਅਕਤੀਆਂ ‘ਤੇ ਮਾਮਲੇ ਦਰਜ, ਬਿਹਾਰ ਬੰਦ ਰਿਹਾ
ਏਜੰਸੀ/ਨਵੀਂ ਦਿੱਲੀ। ਨਾਗਰਿਕਤਾ ਸੋਧ ਕਾਨੂੰਨ (ਸੀਏਏ) ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ 12 ਜ਼ਿਲ੍ਹਿਆਂ ‘ਚ ਭੜਕੀ ਹਿੰਸਾ ‘ਚ ਹੁਣ ਤੱਕ 15 ਜਣਿਆਂ ਦੀ ਮੌਤ ਹੋ ਗਈ ਜਦੋਂਕਿ 43 ਪੁਲਿਸ ਮੁਲਾਜ਼ਮਾਂ ਸਮੇਤ 75 ਤੋਂ ਜ਼ਿਆਦਾ ਵਿਅਕਤੀ ਜਖ਼ਮੀ ਹੋ ਗਏ ਸੂਬੇ ‘ਚ ਲਖਨਊ ਸਮੇਤ ਕਈ ਜ਼ਿਲ੍ਹਿਆਂ ‘ਚ ਹੌਲੀ-ਹੌਲੀ ਹਲਾਤ ਆਮ ਹੋ ਰਹੇ ਹਨ ਪਰ ਤਨਾਅ ਬਰਕਰਾਰ ਹੈ ਪੁਲਿਸ ਨੇ ਪਰਿਆਗਰਾਜ, ਗਾਜ਼ੀਆਬਾਦ, ਬਹਿਰਾਈਚ, ਹਾਪੁੜ, ਲਖਨਊ, ਬਾਰਾਬੰਕੀ ਸਮੇਤ ਸੂਬੇ ਦੀਆਂ ਵੱਖ-ਵੱਖ ਥਾਵਾਂ ‘ਤੇ ਹੋਈ ਹਿੰਸਾ ਦੇ ਮਾਮਲੇ ‘ਚ ਕਰੀਬ 10 ਹਜ਼ਾਰ ਲੋਕਾਂ ਦੇ ਖਿਲਾਫ਼ ਮਾਮਲੇ ਦਰਜ ਕੀਤੇ ਹਨ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ‘ਚ ਪਿਛਲੇ ਤਿੰਨ ਦਿਨਾਂ ਤੋਂ ਹੋ ਰਹੇ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਸ਼ਨਿੱਚਰਵਾਰ ਨੂੰ ਹੋਰਨਾਂ ਇਲਾਕਿਆਂ ‘ਚ ਸ਼ਾਂਤੀ ਰਹੀ। Uttar Pradesh
ਪਰ ਰਾਮਪੁਰ ਧੁਖ ਉੱਠਿਆ ਪ੍ਰਦਰਸ਼ਨ ਦੌਰਾਨ ਭੀੜ ਐਨੀ ਭੜਕ ਗਈ ਕਿ ਉਨ੍ਹਾਂ ਇੱਕ ਪੁਲਿਸ ਜੀਪ ਤੋਂ ਇਲਾਵਾ ਅੱਠ ਹੋਰ ਵਾਹਨਾਂ ਨੂੰ ਅੱਗ ਲਾ ਦਿੱਤੀ ਇਸ ਹਿੰਸਕ ਪ੍ਰਦਰਸ਼ਨ ‘ਚ ਇੱਕ ਵਿਅਕਤੀ ਦੀ ਮੌਤ ਦੀ ਖ਼ਬਰ ਵੀ ਆ ਰਹੀ ਹੈ ਪ੍ਰਦਰਸ਼ਨਕਾਰੀਆਂ ਨੇ ਪੁਲਿਸ ‘ਤੇ ਪਥਰਾਅ ਵੀ ਕੀਤਾ ਉੱਥੈ ਹੀ ਦਿੱਤੀ ਪੁਲਿਸ ਨੇ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਸ਼ੁੱਕਰਵਾਰ ਨੂੰ ਚੰਦਰਸ਼ੇਖਰ ਅਜ਼ਾਦ ਨੂੰ ਦਿੱਤੀ ਪੁਲਿਸ ਨੇ ਹਿਰਾਸਤ ‘ਚ ਲਿਆ ਸੀ ਇਸ ਤੋਂ ਬਾਅਦ ਸ਼ਨਿੱਚਰਵਾਰ ਨੂੰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਦਿੱਲੀ ਪੁਲਿਸ ਨੇ ਚੰਦਰਸ਼ੇਖਰ ਅਜ਼ਾਦ ਨੂੰ ਸ਼ੁੱਕਰਵਾਰ ਨੂੰ ਜਾਮਾ ਮਸਜ਼ਿਦ ‘ਚ ਪ੍ਰਦਰਸ਼ਨ ਕਰਨ ਦੀ ਆਗਿਆ ਨਹੀਂ ਦਿੱਤੀ ਸੀ ਦਿੱਲੀ ਦੇ ਸੀਲਮ ਪੁਰ ‘ਚ ਪੈਰਾ ਮਿਲਟਰੀ ਫੋਰਸ ਨੇ ਫਲੈਗ ਮਾਰਚ ਕੀਤਾ ਹੈ ਉੱਧਰ ਬਿਹਾਰ ‘ਚ ਵੀ ਰਾਜਦ ਦੇ ਬੰਦ ਦੌਰਾਨ ਪਟਨਾ-ਹਾਜੀਪੁਰ ‘ਚ ਸਾੜਫੂਕ ਦੀ ਖ਼ਬਰ ਹੈ।
ਨਾਗਰਿਕਤਾ ਕਾਨੂੰਨ ਦੇ ਵਿਰੋਧ ‘ਚ ਦੇਸ਼ ਭਰ ‘ਚ ਹਿੰਸਾ ਦਾ ਦੌਰ ਜਾਰੀ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਰਾਜਪਾਲ ਆਨੰਦੀਬੇਨ ਪਟੇਲ ਨਾਲ ਮੁਲਾਕਾਤ ਕਰਕੇ ਸੂਬੇ ਦੇ ਮੌਜ਼ੂਦ ਹਾਲਾਤ ਦੀ ਜਾਣਕਾਰੀ ਦਿੱਤੀ ਅਧਿਕਾਰਿਕ ਸੂਤਰਾਂ ਨੇ ਸ਼ਨਿੱਚਰਵਾਰ ਨੂੰ ਇੱਥੇ ਦੱਸਿਆ ਕਿ ਮੁੱਖ ਮੰਤਰੀ ਨੇ ਸਵੇਰੇ ਰਾਜਪਾਲ ਆਨੰਦੀਬੇਨ ਪਟੇਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੌਜ਼ੂਦਾ ਹਾਲਾਤ ਦੀ ਜਾਣਕਾਰੀ ਦਿੱਤੀ ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ‘ਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਨੂੰ ਲੈ ਕੇ ਪਿਛਲੇ ਦੋ ਦਿਨਾ ਤੋਂ ਜਗ੍ਹਾ-ਜਗ੍ਹਾ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ ਰਾਜਧਾਨੀ ਲਖਨਊ ਤੋਂ ਲੈ ਕੇ ਪੂਰੇ ਸੂਬੇ ਦੀਆਂ ਵੱਖ-ਵੱਖ ਥਾਵਾਂ ‘ਤੇ ਵਿਰੋਧ ਪ੍ਰਦਰਸ਼ਲ ਅਤੇ ਹਿੰਸਾ ਦਾ ਮਾਹੌਲ ਹੈ
ਕਿੱਥੇ ਤੇ ਕਿਵੇਂ ਰਹੇ ਹਾਲਾਤ
ਬਿਹਾਰ : ਰਾਜਦ (ਰਾਸ਼ਟਰੀ ਜਨਤਾ ਦਲ) ਦੇ ਵਰਕਰਾਂ ਨੇ ਦਰਭੰਗਾ ‘ਚ ਵਿਰੋਧ ਪ੍ਰਦਰਸ਼ਨ ਕੀਤਾ ਰਾਜਦ ਨੇ ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਅੱਜ ਬਿਹਾਰ ‘ਚ ਬੰਦ ਰੱਖਿਆ
ਕੇਰਲ : ਪੱਛਮੀ ਬੰਗਾਲ ਅਤੇ ਹੁਣ ਕੇਰਲ ਸੂਬਾ ਸਰਕਾਰ ਨੇ ਵੀ ਸੂਬੇ ‘ਚ ਐੱਨਪੀਆਰ ਦੀ ਪ੍ਰਕਿਰਿਆ ਨੂੰ ਫਿਲਹਾਲ ਰੋਕਣ ਦਾ ਫ਼ੈਸਲਾ ਲਿਆ ਹੈ ਇਸ ਦੌਰਾਨ ਅਗਲੇ ਹਫ਼ਤੇ ਹੋਣ ਵਾਲੀ ਕੈਬਿਨੇਟ ਦੀ ਮੀਟਿੰਗ ‘ਚ 2021 ਦੀ ਮਰਦਮ ਸ਼ੁਮਾਰੀ ਅਤੇ ਉਸ ਨਾਲ ਜੁੜੇ ਐੱਨਪੀਆਰ ਨੂੰ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ।
ਤਾਮਿਲਨਾਡੂ : ਚੇਨੱਈ ‘ਚ ਔਰਤ ਅਤੇ ਵਿਦਿਆਰਥੀਆਂ ਦੇ ਸੰਗਠਨਾਂ ਨੇ ਸ਼ਹਿਰ ਦੇ ਸੈਂਟਰਲ ਰੇਲਵੇ ਸਟੇਸ਼ਨ ‘ਤੇ ਧਰਨਾ ਦਿੱਤਾ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਸੋਧੇ ਹੋਏ ਨਾਗਰਿਕਤਾ ਕਾਨੂੰਨ ਖਿਲਾਫ਼ ਜੰਮ ਕੇ
ਕਿੱਥੇ ਤੇ ਕਿਵੇਂ…
ਨਾਅਰੇਬਾਜ਼ੀ ਕੀਤੀ ਉਨ੍ਹਾਂ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਟਾ ਵਿਚਕਾਰ ਝੜਪ ਵੀ ਹੋਈ।
ਸਿੱਕਿਮ : ਐੱਸਏਸੀਏਏ ਦੇ ਗਠਨ ਦਾ ਮਕਸਦ ਭਵਿੱਖ ‘ਚ ਨਾਗਰਿਕਤਾ ਕਾਨੂੰਨ ਦੇ ਖਿਲਾਫ਼ ਚੁੱਕੇ ਜਾਣ ਵਾਲੇ ਕਦਮਾਂ ਨੂੰ ਤੈਅ ਕਰਨਾ ਹੈ ਫੋਰਮ ‘ਚ 6 ਦਲ ਸਿੱਕਿਮ ਡੈਮੋਕ੍ਰੇਟਿਕ ਫਰੰਟ, ਹਮਰੋ ਸਿੱਕਿਮ ਪਾਰਟੀ, ਸਿੱਕਿਮ ਪ੍ਰਦੇਸ਼ ਕਾਂਗਰਸ ਕਮੇਟੀ, ਸਿੱਕਿਮ ਰਿਪਬਲਿਕਨ ਪਾਰਟੀ, ਸਿੱਕਿਮ ਸੰਗ੍ਰਾਮ ਪਰਿਸ਼ਦ ਪਾਰਟੀ ਅਤੇ ਸਿੱਕਿਮ ਸਬਜੈਕਟ ਕਮੇਟੀ ਸ਼ਾਮਲ ਹਨ।
ਅਸਮ : ਮੁੱਖ ਮੰਤਰੀ ਸਬਰਾਨਦ ਸੋਨੋਵਾਲ ਨੈ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ 2019 ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਦੌਰਾਨ ਹਿੰਸਾ ਦੀ ਜਾਂਚ ਲਈ ਇੱਕ ਐੱਸਆਈਟੀ ਦਾ ਗਠਨ ਕੀਤਾ ਗਿਆ ਹੈ ਜੋ ਲੋਕ ਹਿੰਸਾ ‘ਚ ਸ਼ਾਮਲ ਸਨ, ਉਨ੍ਹਾ ਨੂੰ ਬਖਸ਼ਿਆ ਨਹੀਂ ਜਾਵੇਗਾ।
ਕਰਨਾਟਕ : ਮੈਂਗਲੋਰ ਪੁਲਿਸ ਕਮਿਸ਼ਨਰ ਨੇ ਮੰਗਲੂਰ ਦੀ ਆਪਣਂ ਯਾਤਰਾ ਦੇ ਸਬੰਧ ‘ਚ ਸਾਬਕਾ ਮੁੱਖ ਮੰਤਰੀ ਸਿੱਦਾਰਮੈਆ ਨੂੰ ਨੋਟਿਸ ਜਾਰੀ ਕੀਤਾ, ਜਿਸ ‘ਚ ਕਿਹਾ ਗਿਆ ਹੈ ਕਿ ਸ਼ਹਿਰ ‘ਚ ਉਨ੍ਹਾਂ ਦੇ ਦਾਖ਼ਲੇ ਨਾਲ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ।
ਪੱਛਮੀ ਬੰਗਾਲ : ਨਾਗਰਿਕਤਾ ਕਾਨੂੰਨ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਦੌਰਾਨ 13 ਤੋਂ 17 ਦਸੰਬਰ ਤੱਕ ਹਿੰਸਾ ਅਤੇ ਸਾੜਫੂਕ ਹੋਈ ਸੀ ਪਰ ਅੱਜ ਸਥਿਤੀ ਸ਼ਾਂਤੀਪੂਰਨ ਬਣੀ ਹੋਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।