ਟਰੰਪ ਨੇ ਰੂਸ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਹੀ ਗੱਲ
ਹੇਲਸਿੰਕੀ, (ਏਜੰਸੀ)। ਇਜਰਾਇਲ ਦੀ ਸੁਰੱਖਿਆ ਯਕੀਨੀ ਕਰਨ ਨੂੰ ਲੈ ਕੇ ਅਮਰੀਕਾ ਅਤੇ ਰੂਸ ਇੱਕਠੇ ਮਿਲਕੇ ਕੰਮ ਕਰਨਗੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ ‘ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਹ ਗੱਲ ਕਹੀ। ਸ੍ਰੀ ਪੁਤਿਨ ਨਾਲ ਮੁਲਾਕਾਤ ਤੋਂ ਬਾਅਦ ਸੀ ਟਰੰਪ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ‘ਚ ਕਿਹਾ, ‘ਅਸੀਂ ਦੋਵਾਂ ਨੇ ਬੀਬੀ (ਇਜਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਿਆਹ) ਨਾਲ ਗੱਲ ਕੀਤੀ। ਉਹ ਇਜਰਾਇਲ ਦੀ ਸੁਰੱਖਿਆ ਨਾਲ ਸਬੰਧਿਤ ਸੀਰੀਆ ‘ਚ ਕੁਝ ਕਰਨਾ ਚਾਹੁੰਦੇ ਹਨ। ਇਸ ਸਬੰਧ ‘ਚ ਰੂਸ ਅਤੇ ਅਮਰੀਕਾ ਮਿਲ ਕੇ ਕੰਮ ਕਰਨਗੇ।’ (Trump)
ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘ਇਜ਼ਰਾਇਲ ਦੀ ਸੁਰੱਖਿਆ ਨੂੰ ਲੈ ਕੇ ਸ੍ਰੀ ਪੁਤਿਨ ਅਤੇ ਮੈਂ ਕੁਝ ਕਰਨਾ ਚਾਹੁੰਦੇ ਹਾਂ।’ ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਸੀਰੀਆ ਨੂੰ ਲੈ ਕੇ ਦੋਵੇਂ ਆਗੂਆਂ ਦਰਮਿਆਨ ਕਾਫ਼ੀ ਦੇਰ ਤੱਕ ਚਰਚਾ ਹੋਈ। ਜ਼ਿਕਰਯੋਗ ਹੈ ਕਿ ਸੀਰੀਆ ‘ਚ ਲਗਭਗ ਅੱਠ ਸਾਲਾਂ ਤੋਂ ਜਾਰੀ ਗ੍ਰਹਿ ਯੁੱਧ ‘ਚ ਅਮਰੀਕਾ ਅਤੇ ਰੂਸ ਵੱਖ-ਵੱਖ ਗੁਟਾਂ ਦਾ ਸਮਰਥਨ ਕਰਦੇ ਹਨ। ਸ੍ਰੀ ਟਰੰਪ ਨੇ ਕਿਹਾ ਕਿ ਦੋਵੇਂ ਦੇਸ਼ ਸੀਰੀਆਈ ਲੋਕਾਂ ਦੀ ਮਾਨਵਤੀ ਸਹਾਇਤਾ ਕਰਨਾ ਚਾਹੁੰਦੇ ਹਨ।