ਕਿਹਾ, ਜਾ ਗੈਰ ਕਾਨੂੰਨੀ ਗਤੀਵਿਧੀਆ ਛੱਡੇ ਜਾਂ ਬਰਬਾਦ ਹੋਵੇ
ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਮਪਿਓ ਨੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਇਰਾਨ ਇੱਕ ਆਮ ਦੇਸ਼ ਵਾਂਗ ਵਰਤਾਅ ਨਹੀਂ ਕਰਦਾ, ਉਦੋਂ ਤੱਕ ਅਮਰੀਕਾ ਉਸ ‘ਤੇ ਲਗਾਤਾਰ ਦਬਾਅ ਬਣਾਈ ਰੱਖੇਗਾ। ਸ੍ਰੀ ਪੋਮਪਿਓ ਨੇ ਸੋਮਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਰਾਨ ਦੇ ਸ਼ਾਸਨ ਕੋਲ ਬਦਲ ਹੈ ਕਿ ਜਾਂ ਤਾਂ ਉਹ ਆਪਣੀਆਂ ਗੈਰ ਕਾਨੂੰਨੀ ਗਤੀਵਿਧੀਆਂ ਤੋਂ 180 ਡਿਗਰੀ ਮੁੜ ਕੇ ਭਾਵ ਇੱਕ ਆਮ ਦੇਸ਼ ਵਾਂਗ ਵਰਤਾਅ ਕਰ ਸਕਦਾ ਹੈ ਜਾਂ ਫਿਰ ਆਪਣੀ ਅਰਥਵਿਵਸਥਾ ਨੂੰ ਬਰਬਾਦ ਹੁੰਦੇ ਦੇਖ ਸਕਦਾ ਹੈ। ਸ੍ਰੀ ਪੋਮਪਿਓ ਦਾ ਇਹ ਬਿਆਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਸ਼ਾਸਨ ਕਾਲ ‘ਚ ਇਰਾਨ ਤੋਂ ਹਟਾਈਆਂ ਗਈਆਂ ਪਾਬੰਦੀਆਂ ਦੇ ਸੋਮਵਾਰ ਨੂੰ ਫਿਰ ਤੋਂ ਪ੍ਰਭਾਵੀ ਹੋਣ ਦੇ ਕੁਝ ਘੰਟੇ ਬਾਅਦ ਆਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।