ਨਵੀਂ ਦਿੱਲੀ (ਏਜੰਸੀ)। ਚੀਨ ਵੱਲੋਂ ਉੱਤਰ ਕੋਰੀਆ ਨੂੰ ਤੇਲ ਸਪਲਾਈ ਕੀਤੇ ਜਾਣ ‘ਤੇ ਅਮਰੀਕਾ ਨੇ ਚੀਨ ਖਿਲਾਫ਼ ਸਖ਼ਤ ਰੁਖ ਅਪਣਾ ਲਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਹਾਲ ਰਿਹਾ ਤਾਂ ਉੱਤਰ ਕੋਰੀਆ ਦੀ ਸਮੱਸਿਆ ਦਾ ਹੱਲ ਨਹੀਂ ਕੱਢਿਆ ਜਾ ਸਕੇਗਾ ਅਤੇ ਇਸ ਲਈ ਚੀਨ ਹੀ ਜਿੰਮੇਵਾਰ ਹੋਵੇਗਾ। ਅਸਲ ਵਿੱਚ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਉੱਤਰ ਕੋਰੀਆ ਖਿਲਾਫ਼ ਸਖ਼ਤ ਪਾਬੰਦੀਆਂ ਲਾਈਆਂ ਹੋਈਆਂ ਹਨ। (America)
ਜਿਸ ਕਾਰਨ ਉੱਤਰ ਕੋਰੀਆ ਨੂੰ ਤੇਲ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ‘ਤੇ ਪਾਬੰਦੀ ਲਾਈ ਗਈ ਹੈ ਪਰ ਚੀਨ ਇਨ੍ਹਾਂ ਪਾਬੰਦੀਆਂ ਦੀ ਪ੍ਰਵਾਹ ਕੀਤੇ ਬਿਨਾਂ ਲਗਾਤਾਰ ਉੱਤਰ ਕੋਰੀਆ ਦੀ ਮੱਦਦ ਕਰਦਾ ਰਿਹਾ ਹੈ। ਇਸ ਵਾਰ ਵੀ ਉਹ ਤੇਲ ਦੀ ਸਪਲਾਈ ਲਗਾਤਾਰ ਉੱਤਰ ਕੋਰੀਆ ਨੂੰ ਕਰ ਰਿਹਾ ਹੈ। ਚੀਨ ਦੇ ਇਸ ਕਦਮ ਨਾਲ ਇਸ ਵਾਰ ਅਮੀਰਕਾ ਦਾ ਪਾਰਾ ਵਧ ਗਿਆ ਹੈ। ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਕੇ ਕਿਹਾ ਕਿ ਉੱਤਰ ਕੋਰੀਆ ਨੂੰ ਤੇਲ ਦੀ ਲਗਾਤਾਰ ਸਪਲਾਈ ਤੋਂ ਉਹ ਬਹੁਤ ਨਿਰਾਸ਼ ਹਨ, ਜੇਕਰ ਇਹ ਲਗਾਤਾਰ ਜਾਰੀ ਰਹਿੰਦਾ ਹੈ ਤਾ ਉੱਤਰ ਕੋਰੀਆ ਦੀ ਸਮੱਸਿਆ ਦਾ ਸ਼ਾਂਤੀ ਨਾਲ ਹੱਲ ਨਹੀਂ ਨਿੱਕਲ ਸਕੇਗਾ। (America)