ਹਿਮਾਚਲ : ਭਾਜਪਾ ਦੀ ਨਵੀਂ ਸਰਕਾਰ ‘ਤੇ ਛਾਏ ਸੰਕਟ ਦੇ ਬੱਦਲ

Ministers, Departments, Jairam Thakur, Himachal Pradesh, CM

ਸ਼ਿਮਲਾ (ਏਜੰਸੀ)। ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਦੀ ਸਰਕਾਰ ਬਣਨ ਦੇ ਕੁਝ ਸਮਾਂ ਪਿੱਛੋਂ ਹੀ ਸਰਕਾਰ ‘ਤੇ ਸੰਕਟ ਦੇ ਬੱਦਲ ਛਾ ਗਏ ਹਨ। ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਨੂੰ ਲੈ ਕੇ ਮੰਤਰੀਆਂ ਨੇ ਹੀ ਮੁੱਖ ਮੰਤਰੀ ਜੈ ਰਾਮ ਠਾਕੁਰ ਨੂੰ ਉਲਝਣ ਵਿੱਚ ਪਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ  ਵਿੱਚ ਭਾਜਪਾ ਨੇ ਬਹੁਮਤ ਹਾਸਲ ਕੀਤਾ ਸੀ। ਹਾਈਕਮਾਨ ਨੇ ਭਾਜਪਾ ਆਗੂ ਜੈ ਰਾਮ ਠਾਕੁਰ ਨੂੰ ਮੁੱਖ ਮੰਤਰੀ ਬਣਾਇਆ। ਬੀਤੀ 26 ਦਸੰਬਰ ਨੂੰ ਜੈ ਰਾਮ ਨੇ ਮੁੱਖ ਮੰਤਰੀ ਵਜੋਂ ਹਲਫ਼ ਲਿਆ ਸੀ। ਉਨ੍ਹਾਂ ਦੇ ਨਾਲ 11 ਹੋਰ ਮੰਤਰੀਆਂ ਨੇ ਵੀ ਸਹੁੰ ਚੁੱਕੀ ਸੀ। ਪਰ ਦੋ ਦਿਨ ਲੰਘਣ ਬਾਅਦ ਵੀ ਮੰਤਰੀਆਂ ‘ਚ ਵਿਭਾਗਾਂ ਦੀ ਵੰਡ ਨੂੰ ਲੈ ਕੇ ਸਹਿਮਤੀ ਨਾ ਬਣ ਸਕੀ। ਇਸ ਸਬੰਧੀ ਕੱਲ੍ਹ ਵੀ ਬੈਠਕ ਹੋਈ, ਪਰ ਕੁਝ ਮੰਤਰੀਟਾਂ ਦੇ ਚਾਰ-ਚਾਰ ਵਿਭਾਗਾਂ ਦੀ ਮੰਗ ‘ਤੇ ਅੜਣ ਕਾਰਨ ਗੱਲ ਨਹੀਂ ਬਣ ਸਕਦੀ। ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਦਿੱਲੀ ਰਵਾਨਾ ਹੋ ਗਏ। (BJP Govt.)