ਅਮਰੀਕਾ ਨੇ ਤਕਨੀਕੀ ਦਖ਼ਲਅੰਦਾਜ਼ੀ ਨਾਲ ਜਹਾਜ਼ ਹਾਦਸਾ ਹੋਣ ਦਾ ਸ਼ੱਕ : ਇਰਾਨ

Ukraine plain, Cresh, Human Error

ਅਮਰੀਕਾ ਨੇ ਤਕਨੀਕੀ ਦਖ਼ਲਅੰਦਾਜ਼ੀ ਨਾਲ ਜਹਾਜ਼ ਹਾਦਸਾ ਹੋਣ ਦਾ ਸ਼ੱਕ : ਇਰਾਨ

ਤੇਹਰਾਨ (ਏਜੰਸੀ)। ਇਰਾਨ ਨੇ ਯੂਕ੍ਰੇਨ ਦੇ ਜਹਾਜ਼ ‘ਤੇ ਮਿਸਾਈਲ ਦਾਗਣ ਦੀ ਘਟਨਾ Plane Crash ਨੂੰ ਮਨੁੱਖੀ ਗਲਤੀ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਹੋ ਸਕਦਾ ਹੈ ਕਿ ਅਮਰੀਕਾ ਦੀ ਤਕਨੀਕੀ ਦਖਲਅੰਦਾਜ਼ੀ ਨਾਲ ਇਹ ਗਲਤੀ ਹੋਈ ਹੈ। ਤੇਹਰਾਨ ਟਾਈਮਸ ਡੇਲੀ ਦੀ ਰਿਪੋਰਟ ਅਨੁਸਾਰ ਇਰਾਨ ਦੇ ਹਥਿਆਰਬੰਦ ਬਲਾਂ ਦੇ ਉੱਪ ਕਮਾਂਡਰ ਅਲੀ ਅਬਦੁੱਲਾਹੀ ਨੇ ਬੁੱਧਵਾਰ ਨੂੰ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਦੀ ਜਾਂਚ ਕਰਨ ਲਈ ਇੱਕ ਟੀਮ ਗਠਿਤ ਕੀਤੀ ਗਈ ਹੈ। ਜ਼ਿਕਰਯਗੋ ਹੈ ਕਿ ਯੂਕ੍ਰੇਨ ਦਾ ਯਾਤਰੀ ਜਹਾਜ਼ ਅੱਠ ਜਨਵਰੀ ਨੂੰ ਇਰਾਨ ਦੀ ਰਾਜਧਾਨੀ ਤੇਹਰਨ ‘ਚ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਕਾਰਨ ਜਹਾਜ਼ ‘ਚ ਸਵਾਲ 167 ਵਿਅਕਤੀਆਂ ਦੀ ਮੌਤ ਹੋ ਗਈ ਸੀ।

  • ਹਾਦਸਾ ਮਨੁੱਖੀ ਗਲਤੀ ਕਾਰਨ ਦਾਗੀ ਗਈ ਕਰੂਜ਼ ਮਿਸਾਈਲ ਕਾਰਨ ਹੋਇਆ।
  • ਅਬਦੁੱਲਾਹੀ ਨੇ ਕਿਹਾ ਕਿ ਇਹ ਹਾਦਸਾ ਇੱਕ ਮਨੁੱਖੀ ਗਲਤੀ ਹੈ
  • ਕਿਉਂਕਿ ਜਹਾਜ਼ ‘ਤੇ ਮਿਸਾਈਲ ਦਾਗਣ ਵਾਲੇ ਕਮਾਨ ਸੈਂਟਰ ਤੋਂ ਸੰਦੇਸ਼ ਪ੍ਰਾਪਤ ਹੋਣ ‘ਚ ਔਖ ਹੋਈ ਸੀ।

ਜ਼ਿਕਰਯਗੋ ਹੈ ਕਿ ਯੂਕ੍ਰੇਨ ਦਾ ਯਾਤਰੀ ਜਹਾਜ਼ ਅੱਠ ਜਨਵਰੀ ਨੂੰ ਇਰਾਨ ਦੀ ਰਾਜਧਾਨੀ ਤੇਹਰਨ ‘ਚ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਕਾਰਨ ਜਹਾਜ਼ ‘ਚ ਸਵਾਲ 167 ਵਿਅਕਤੀਆਂ ਦੀ ਮੌਤ ਹੋ ਗਈ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Plane Crash