ਅਮਰੀਕੀ ਵਿਦੇਸ਼ ਮੰਤਰੀ ਕਰਨਗੇ ਰੂਸੀ ਹਮਰੁਤਬਾ ਨਾਲ ਮੁਲਾਕਾਤ
ਵਾਸ਼ਿੰਗਟਨ:ਅਮਰੀਕਾ ਦੇ ਵਿਦੇਸ਼ ਮੰਤਰੀ ਰੇਕਸ ਟਿਲਰਸਨ ਨੇ ਕਿਹਾ ਹੈ ਕਿ ਉਹ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਇਸ ਹਫਤੇ ਮੁਲਾਕਾਤ ਕਰਨਗੇ, ਪਰ ਉਨ੍ਹਾਂ ਨੇ ਅਮਰੀਕਾ-ਰੂਸ ਸਬੰਧਾਂ ਦੇ ਪਹਿਲਾਂ ਤੋਂ ਹੋਰ ਖਰਾਬ ਹੋਣ ਦੀ ਵੀ ਚਿਤਾਵਨੀ ਦਿੱਤੀ ਹੈ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਲਈ ਗਰਮਜ਼ੋਸੀ ਭਰੀਆਂ ਗੱਲਾਂ ਤੋਂ ਬਾਅਦ, ਮਾਸਕੋ ਅਤੇ ਵਾਸ਼ਿੰਗਟਨ ‘ਚ ਕੁਝ ਲੋਕਾਂ ਨੂੰ ਉਮੀਦ ਸੀ ਕਿ ਟਰੰਪ ਪ੍ਰਸ਼ਾਸਨ ਦੀ ਅਗਵਾਈ ‘ਚ ਦੋਵਾਂ ਦੇਸ਼ਾਂ ਦਰਮਿਆਨ ਸਬੰਧ ਬਿਹਤਰ ਹੋਣਗੇ ਪਰ ਰੂਸ ਦੇ ਯੂਕਰੇਨ ‘ਚ ਦਖਲ, ਕ੍ਰੇਮਲਿਨ ਸਹਿਯੋਗੀਆਂ ‘ਤੇ ਪਾਬੰਦੀ ਅਤੇ ਸੀਰੀਆ ਦੀ ਬਸ਼ਰ ਅਲ-ਅਸਦ ਸਰਕਾਰ ਦਾ ਸਮਰਥਨ ਕਰਨ ਦੇ ਮੁੱਦੇ ‘ਤੇ ਦੋਵਾਂ ਮਹਾਨ ਵਿਰੋਧੀ ਸ਼ਕਤੀਆਂ ਵੰਡੀਆਂ ਹੀ ਰਹੀਆਂ ਹਨ
ਟਿਲਰਸਨ ਨੇ ਸਮੱਸਿਆਵਾਂ ‘ਤੇ ਕਦੇ ਕੋਈ ਚਿਕਨੀ ਚੋਪੜੀ ਗੱਲ ਕਰਨ ਦੀ ਕੋਸ਼ਿਸ਼ ਨਾ ਕੀਤੀ ਅਤੇ ਉਨ੍ਹਾਂ ਨੇ ਮਾਰਚ ‘ਚ ਆਪਣੀ ਕ੍ਰੇਮਲਿਨ ਯਾਤਰਾ ਤੋਂ ਬਾਅਦ ਇਸ ਗੱਲ ਨੂੰ ਸਵੀਕਾਰ ਕੀਤਾ ਸੀ ਕਿ ਸੁਧਾਰ ਦੇ ਥੋੜੇ ਜਿਹੇ ਸੰਕੇਤ ਦੇ ਬਾਵਜੂਦ ਵੀ ਸਬੰਧ ਇਤਿਹਾਸਕ ਰੂਪ ਨਾਲ ਵਿਗੜੇ ਹੋਏ ਹਨ ਟਿਲਰਸਨ ਨੇ ਕਿਹਾ ਕਿ ਅਮਰੀਕੀ ਕਾਂਗਰਸ ਦੇ ਪਾਬੰਦੀ ਬਿੱਲ ਪਾਸ ਕਰਨ ਦੇ ਫੈਸਲੇ ਨੇ ਸਬੰਧਾਂ ਨੂੰ ਹੋਰ ਮੁਸ਼ਕਲ ਕਰ ਦਿੱਤਾ ਹੈ, ਪਰ ਇਸਦੇ ਬਾਵਜੂਦ ਵੀ ਟਰੰਪ ਦੇ ਇਸ ‘ਤੇ ਦਸਤਖਤ ਕਰਨ ਦੇ ਪੂਰੇ ਸੰਕੇਤ ਹਨ ਇਸ ਦਰਮਿਆਨ ਮਨੀਲਾ ‘ਚ ਆਸਿਆਨ ਮੰਤਰੀ ਪੱਧਰੀ ਮੀਟਿੰਗ ਦੌਰਾਨ ਟਿਲਰਸਨ ਲਾਵਰੋਵ ਨਾਲ ਮੁਲਾਕਾਤ ਕਰਨਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।