ਥਾਈਲੈਂਡ: ਦੋ ਸਾਬਕਾ ਪ੍ਰਧਾਨ ਮੰਤਰੀ ਦੋ ਮੌਤਾਂ ਦੇ ਮਾਮਲੇ ‘ਚ ਬਰੀ

Thailand, Court, Former PM, Acquitted, Protest

ਪ੍ਰਦਰਸ਼ਨ ਦੌਰਾਨ ਮਾਰੇ ਗਏ ਸਨ ਦੋ ਵਿਅਕਤੀ

ਬੈਂਕਾਕ: ਥਾਈਲੈਂਡ ਦੀ ਉੱਚ ਅਦਾਲਤ ਨੇ ਦੋ ਸਾਬਕਾ ਪ੍ਰਧਾਨ ਮੰਤਰੀਆਂ ਅਤੇ ਦੋ ਸਾਬਕਾ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਸਾਲ 2008 ‘ਚ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ‘ਤੇ ਕਾਰਵਾਈ ‘ਚ ਉਨ੍ਹਾਂ ਦੀ ਭੂਮਿਕਾ ਦੇ ਮਾਮਲੇ ‘ਚ ਅੱਜ ਬਰੀ ਕਰ ਦਿੱਤਾ ਇਸ ਕਾਰਵਾਈ ‘ਚ ਦੋ ਵਿਅਕਤੀ ਮਾਰੇ ਗਏ ਸਨ

ਸਾਬਕਾ ਪ੍ਰਧਾਨ ਮੰਤਰੀ ਸੋਮਚਈ ਵੋਂਗਸਾਵਤ ਅਤੇ ਤੱਤਕਾਲੀਨ ਉਪ ਪ੍ਰਧਾਨ ਮੰਤਰੀ ਚਾਵਲਿਤ ਯੋਂਗਚਈ ਯੁੱਧ ‘ਤੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਪੁਲਿਸ ਦੀ ਮੁਹਿੰਮ ਸਬੰਧੀ ਲਾਪਰਵਾਹੀ ਵਰਤਣ ਦੇ ਦੋਸ਼ ਸਨ ਪ੍ਰਦਰਸ਼ਨਕਾਰੀਆਂ ਨੇ ਸੰਸਦ ਦਾ ਘਿਰਾਓ ਕਰ ਲਿਆ ਸੀ ਪੁਲਿਸ ਦੀ ਪ੍ਰਦਰਸ਼ਨਕਾਰੀਆਂ ਨਾਲ ਝੜਪਾਂ ਹੋਈਆਂ ਸਨ ਅਤੇ ਉਸਨੇ ਪ੍ਰਦਰਸ਼ਨਕਾਰੀਆਂ ‘ਤੇ ਹੰਝੂ ਗੈਸ ਦੇ ਕਈ ਗੋਲੇ ਸੁੱਟੇ ਸਨ ਪ੍ਰਦਰਸ਼ਨਕਾਰੀਆਂ ‘ਚ ਕੁਝ ਕੋਲ ਦੇਸੀ ਬੰਬ ਵੀ ਸਨ ਇਸ ਘਟਨਾ ‘ਚ ਦੋ ਵਿਅਕਤੀ ਮਾਰੇ ਗਏ ਸਨ ਅਤੇ ਸੈਂਕੜੇ ਜ਼ਖ਼ਮੀ ਹੋ ਗਏ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।