ਉੱਤਰੀ ਕੋਰੀਆ ‘ਤੇ ‘ਸਾਰੇ ਬਦਲ ਖੁੱਲ੍ਹੇ’: ਵਾੲ੍ਹੀਟ ਹਾਊਸ

North Korea, US, White House, Donald Trump

ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ  ਸੰਮੇਲਨ ‘ਚ ਕੀਤਾ ਖੁਲਾਸਾ

ਵਾਸ਼ਿੰਗਟਨ: ਅਮਰੀਕਾ ਨੇ ਕਿਹਾ ਹੈ ਕਿ ਉਹ ਉੱਤਰੀ ਕੋਰੀਆ ਨੂੰ ਪਰਮਾਣੂ ਹਥਿਆਰ ਵਿਕਸਤ ਕਰਨ ਤੋਂ ਰੋਕਣ ਲਈ ਸਾਰੇ ਬਦਲਾਂ ‘ਤੇ ਵਿਚਾਰ ਕਰ ਰਿਹਾ ਹੈ ਵਾੲ੍ਹੀਟ ਹਾਊਸ ਦੀ ਡਿਪਟੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ ਰੋਜ਼ਾਨਾ ਸੰਮੇਲਨ ‘ਚ ਕਿਹਾ ਕਿ ਅਸੀਂ ਸਾਰੇ ਬਦਲਾਂ ‘ਤੇ ਵਿਚਾਰ ਕਰ ਰਹੇ ਹਾਂ, ਸਾਰੇ ਵਿਕਲਪ ਖੁੱਲ੍ਹੇ ਰੱਖੇ ਗਏ ਹਨ ਜਿਵੇਂ ਕਿ ਮੈਂ ਪਹਿਲਾਂ ਵੀ ਕਈ ਵਾਰ ਕਿਹਾ ਹੈ ਅਸੀਂ ਹਾਲੇ ਕੁਝ ਵੀ ਜਨਤਕ ਨਹੀਂ ਕਰਾਂਗੇ

ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ‘ਤੇ ਆਪਣੇ ਵਿਚਾਰ ਹਮੇਸ਼ਾ ਖੁੱਲ੍ਹ ਕੇ ਪ੍ਰਗਟ ਕੀਤੇ ਹਨ ਸੈਂਡਰਸ ਨੇ ਕਿਹਾ ਅਸੀਂ ਪਰਮਾਣੂ ਪ੍ਰੋਗਰਾਮ, ਮਿਜ਼ਾਈਲ, ਹਮਲਾਵਰਤਾ ਰੋਕਣ ‘ਤੇ ਹਮੇਸ਼ਾ ਧਿਆਨ ਕੇਂਦਰਿਤ ਕੀਤਾ ਹੈ ਅੱਗੇ ਵੀ ਇਸ ‘ਤੇ ਪੂਰਾ ਧਿਆਨ ਕੇਂਦਰਿਤ ਕੀਤਾ ਜਾਵੇਗਾ ਅਤੇ ਇਸ ਦਿਸ਼ਾ ‘ਚ ਸਾਰੇ ਬਦਲ ਖੁੱਲ੍ਹੇ ਰੱਖੇ ਗਏ ਹਨ

ਟਰੰਪ ਪ੍ਰਸ਼ਾਸਨ ਇਸ ਮਾਮਲੇ ‘ਚ ਆਪਣੇ ਸਹਿਯੋਗੀਆਂ ਨਾਲ ਕੰਮ ਕਰਨਾ ਜਾਰੀ ਰੱਖੇਗਾ ਉਨ੍ਹਾਂ ਨੇ ਕਿਹਾ ਕਿ ਟੀਚਾ ਪਰਮਾਣੂ ਪ੍ਰੋਗਰਾਮ, ਮਿਜ਼ਾਈਲ ਅਤੇ ਹਮਲਾਵਰਤਾ ਰੋਕਣਾ ਹੈ ਉੱਤਰੀ ਕੋਰੀਆ ਸਬੰਧੀ ਇਸ ਨੂੰ ਹਾਸਲ ਕਰਨ ਲਈ ਅਸੀਂ ਸਰਵੋਤਮ ਬਦਲਾਂ ਅਤੇ ਤਰੀਕਿਆਂ ‘ਤੇ ਧਿਆਨ ਦਿਆਂਗੇ ਸੈਂਡਰਸ ਇੱਥੇ ਸੀਨੇਟਰ ਲਿੰਡਸੇ ਗ੍ਰਾਹਮ ਦੇ ਉਸ ਬਿਆਨ ‘ਤੇ ਕੀਤੇ ਸਵਾਲ ਦਾ ਜਵਾਬ ਦੇ ਰਹੀ ਸੀ, ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਉੱਤਰੀ ਕੋਰੀਆ ਦੇ ਪ੍ਰੋਗਰਾਮ ਅਤੇ ਨਾਲ ਹੀ ਦੇਸ਼ ਨੂੰ ਤਬਾਹ ਕਰਨ ਲਈ ਫੌਜ  ਮੌਜ਼ੂਦ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।