ਅਮਰੀਕੀ ਫੌਜ ਦਾ ਜਹਾਜ਼ ਡਿੱਗਿਆ, 16 ਮੌਤਾਂ

US, Military, Plane, Crash, 16 dead

ਵਸ਼ਿੰਗਟਨ: ਅਮਰੀਕੀ ਫੌਜ ਦਾ ਜਹਾਜ਼ ਦੱਖਣੀ ਸੂਬੇ ‘ਚ ਡਿੱਗਿਆ ਹੈ। ਇਸ ਹਾਦਸੇ ‘ਚ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕੀ ਮੀਡੀਆ ਮੁਤਾਬਕ ਯੂਐਸ ਮਰੀਨ ਕਾਰਪੋਰੇਸ਼ਨ ਨੇ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਕੇ.ਸੀ. 130 ਏਅਰਕਰਾਫਟ ਸ਼ਾਮ ਨੂੰ ਡਿੱਗਿਆ ਹੈ। ਹਾਲਾਂਕਿ ਉਨ੍ਹਾਂ ਮੌਤਾਂ ਦੀ ਪੁਸ਼ਟੀ ਨਹੀਂ ਕੀਤੀ। ਅਮਰੀਕੀ ਮੀਡੀਆ ਮੁਤਾਬਕ ਕੁੱਲ 16 ਮੌਤਾਂ ਹੋਈਆਂ ਹਨ।

ਦੱਸਣਯੋਗ ਹੈ ਕਿ ਇਸ ‘ਚ ਕੁੱਲ 16 ਲੋਕ ਹੀ ਸਨ। ਉਨ੍ਹਾਂ ‘ਚੋਂ ਕੋਈ ਨਹੀਂ ਬਚਿਆ ਹੈ। ਇਹ ਹਾਦਸੇ ਅਮਰੀਕੀ ਸਮੇਂ ਮੁਤਬਾਕ ਸ਼ਾਮ 4 ਵਜੇ ਦਾ ਦੱਸਿਆ ਜਾ ਰਿਹਾ ਹੈ ਤੇ ਅੱਗ ਲੱਗਣ ਨਾਲ ਹਾਦਸਾ ਵਾਪਰਿਆ ਹੈ। ਲੋਕਾਂ ਨੇ ਪੀੜਤਾਂ ਲਈ ਦੁਆਵਾਂ ਕੀਤੀ ਹੈ ਤੇ ਚਾਰੇ ਪਾਸੇ ਸੋਗਮਈ ਮਾਹੌਲ ਹੈ। ਮਿਸੀਸਿੱਪੀ ਦੇ ਗਵਰਨਰ ਨੇ ਵੀ ਮ੍ਰਿਤਕਾਂ ਦੀ ਸ਼ਰਧਾਂਜਲੀ ਦਿੱਤੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।