ਪੰਜਾਬ -ਹਰਿਆਣਾ ਹਾਈਕੋਰਟ ਅੱਗੇ ਵਿਅਕਤੀ ਵੱਲੋਂ ਅੱਗ ਲਾ ਕੇ ਖੁਦਕੁਸ਼ੀ ਦੀ ਕੋਸਿ਼ਸ਼

Punjab & Haryana High Court, Man, Trying, Suicide

ਚੀਫ ਜਸਟਿਸ ਨੂੰ ਸ਼ਿਕਾਇਤ ਦੇਣ ਆਇਆ ਸੀ  ਪੀੜਤ

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਹਮਣੇ ਇੱਕ ਵਿਅਕਤੀ ਵੱਲੋਂ ਖੁਦ ਨੂੰ ਅੱਗ ਲਗਾ ਕੇ ਖੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਵਿਅਕਤੀ ਨੇ ਅਜਿਹਾ ਕਦਮ ਆਪਣੇ ਨਾਲ ਹੋਏ ਧੋਖੇ ਕਾਰਨ ਚੁੱਕਿਆ। ਵਿਅਕਤੀ ਦੀ ਪਹਿਚਾਣ ਸੁਰਿੰਦਰ ਕੁਮਾਰ (64) ਦੇ ਰੂਪ ‘ਚ ਹੋਈ ਜੋ ਧੂਰੀ ਦਾ ਰਹਿਣ ਵਾਲਾ ਹੈ। ਸੁਰਿੰਦਰ ਚੀਫ ਜਸਟਿਸ ਨੂੰ ਸ਼ਿਕਾਇਤ ਦੇਣ ਆਇਆ ਸੀ।

ਜਾਣਕਾਰੀ ਅਨੁਸਾਰ ਸੁਰਿੰਦਰ ਸਿੰਘ ਦੀ ਰਾਈਸ ਮਿੱਲ ਸੀ ਜਿੱਥੇ ਉਸ ਨਾਲ ਕੰਮ ਕਰਨ ਵਾਲੇ ਸਤੀਸ਼ ਕੁਮਾਰ ਦੁਆਰਾ 60 ਤੋਂ 70 ਕਰੋੜ ਰੁਪਏ ਦਾ ਘਪਲਾ ਕੀਤਾ ਗਿਆ। ਜਿਸ ਕਾਰਨ ਸੁਰਿੰਦਰ ਇਹ ਕਦਮ ਚੁੱਕਣ ਲਈ ਮਜ਼ਬੂਰ ਹੋੲਆ। ਸੁਰਿੰਦਰ ਨੇ ਕਈ ਵਾਰ ਧੂਰੀ ਪੁਲਿਸ ਨੂੰ ਇਸ ਦੀ ਸ਼ਿਕਾਇਤ ਵੀ ਕੀਤੀ ਸੀ ਪਰ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਾ ਕਰਨ ‘ਤੇ ਉਸ ਨੇ ਗੁੱਸੇ ‘ਚ ਆਪਣੇ ਆਪ ਨੁੰ ਅੱਗ ਲਗਾ ਲਈ। ਜਿਸ ਤੋਂ ਬਾਅਦ ਪੀੜਤ ਨੂੰ ਚੰਡੀਗੜ੍ਹ ਦੇ 16 ਸੈਕਟਰ ਸਥਿਤ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।