ਅਮਰੀਕੀ ਦੂਤਾਵਾਸ ਨੇ ਆਬੂ ਧਾਬੀ ’ਤੇ ਸੰਭਾਵਿਤ ਹਮਲੇ ਦੀ ਚਿਤਾਵਨੀ ਦਿੱਤੀ
ਵਾਸ਼ਿੰਗਟਨ। ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਅਮਰੀਕੀ ਮਿਸ਼ਨ ਨੇ ਆਬੂਧਾਬੀ ਵਿੱਚ ਅਮਰੀਕੀਆਂ ਨੂੰ ਇੱਕ ਸੰਭਾਵਿਤ ਨਵੀਂ ਮਿਜ਼ਾਈਲ ਜਾਂ ਡਰੋਨ ਹਮਲੇ ਦੀਆਂ ਰਿਪੋਰਟਾਂ ਬਾਰੇ ਚੇਤਾਵਨੀ ਜਾਰੀ ਕੀਤੀ ਹੈ। ਦੂਤਾਵਾਸ ਨੇ ਕਿਹਾ, ‘09 ਫਰਵਰੀ ਨੂੰ ਸੰਯੁਤਕਤ ਅਰਬ ਅਮੀਰਾਤ ਦੇ ਆਬੂਧਾਬੀ ਵਿੱਚ ਸੰਭਾਵਿਤ ਮਿਜ਼ਾਈਲ ਜਾਂ ਡਰੋਨ ਹਮਲੇ ਦੀ ਖਬਰ ਮਿਲੀ ਹੈ। ਅਮਰੀਕੀ ਨਾਗਰਿਕਾਂ ਨੂੰ ਦੂਤਾਵਾਸ ਵੱਲੋਂ ਦਿੱਤੇ ਗਏ ਸੁਰੱਖਿਆ ਨਿਯਮਾਂ ਦੀ ਤੁਰੰਤ ਪਾਲਣਾ ਕਰਨ ਅਤੇ ਭਵਿੱਖ ਵਿੱਚ ਹੋਣ ਵਾਲੇ ਹਮਲਿਆਂ ਲਈ ਚੌਕਸ ਰਹਿਣ ਲਈ ਕਿਹਾ ਜਾ ਰਿਹਾ ਹੈ।’ ਅਮਰੀਕੀ ਮੀਡੀਆ ਨੇ ਦੱਸਿਆ ਹੈ ਕਿ ਚੇਤਾਵਨੀ ਇੱਕ ਗੈਸ ਟੈਂਕ ਨਾਲ ਜੁੜੀ ਹੋ ਸਕਦੀ ਹੈ। ਜਿਸ ਨਾਲ ਅੱਗ ਲੱਗਣ ਦੀ ਵਜ੍ਹਾਂ ਨਾਲ ਆਬੂਧਾਬੀ ਸ਼ਹਿਰ ਵਿੱਚ ਧਮਾਕਾ ਹੋਇਆ ਸੀ। ਉੱਥੇ ਹੀ ਹਾਉਥੀਆਂ ਨੇ ਤੁਰੰਤ ਯੂਏਈ ਵਿੱਚ ਹਮਲੇ ਦੀ ਕੋਈ ਜ਼ਿੰਮੇਵਾਰੀ ਨਹੀਂ ਲਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ