Paddy Sowing Punjab: ਇੱਕ ਜੂਨ ਤੋਂ ਝੋਨੇ ਲਵਾਈ ਸ਼ੁਰੂ ਕਰਨ ਬਾਰੇ ਕਿਸਾਨਾਂ ਦੀ ਸੀ ਮੰਗ
Paddy Sowing Punjab: ਬਠਿੰਡਾ (ਸੁਖਜੀਤ ਮਾਨ)। ਪੰਜਾਬ ’ਚ ਝੋਨੇ ਦੀ ਲਵਾਈ ਅੱਧ ਜੂਨ ਦੀ ਥਾਂ ਇੱਕ ਜੂਨ ਤੋਂ ਸ਼ੁਰੂ ਕਰਨ ਬਾਰੇ ਕਿਸਾਨਾਂ ਦੀ ਮੰਗ ਸੀ, ਜਿਸ ਨੂੰ ਮੁੱਖ ਮੰਤਰੀ ਨੇ ਮੰਨ ਕੇ ਬੀਤੇ ਕੱਲ੍ਹ ਇਹ ਐਲਾਨ ਵੀ ਕਰ ਦਿੱਤਾ ਹੈ ਕਿ ਇਸ ਵਾਰ ਲਵਾਈ ਇੱਕ ਜੂਨ ਤੋਂ ਸ਼ੁਰੂ ਹੋ ਜਾਵੇਗੀ। ਅਜਿਹਾ ਹੋਣ ਨਾਲ ਕਿਸਾਨਾਂ ਨੂੰ ਹਰ ਸਾਲ ਜੋ ਅਨਾਜ ਮੰਡੀਆਂ ’ਚ ਝੋਨਾ ਸੁਕਾਉਣ ਦੀ ਸਮੱਸਿਆ ਆਉਂਦੀ ਸੀ ਉਸ ਤੋਂ ਕਾਫੀ ਹੱਦ ਤੱਕ ਰਾਹਤ ਮਿਲੇਗੀ।
Read Also : Punjab Toll Plaza News: ਹੁਣ ਪੰਜਾਬ ਦਾ ਇਹ ਟੋਲ ਪਲਾਜਾ ਵੀ ਹੋਇਆ ਮਹਿੰਗਾ
ਵੇਰਵਿਆਂ ਮੁਤਾਬਿਕ ਪੰਜਾਬ ’ਚ ਇਸ ਵਾਰ ਝੋਨੇ ਦੀ ਲਵਾਈ ਇੱਕ ਜੂਨ ਤੋਂ ਸ਼ੁਰੂ ਹੋ ਜਾਵੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ ਜ਼ਿਲ੍ਹਾ ਸੰਗਰੂਰ ਦੇ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਐਲਾਨ ਵੀ ਕਰ ਦਿੱਤਾ ਹੈ ਮੁੱਖ ਮੰਤਰੀ ਨੇ ਕਿਹਾ ਹੈ ਕਿ ਇਸ ਵਾਰ ਵੱਖ-ਵੱਖ ਜ਼ਿਲ੍ਹਿਆਂ ਦੇ ਚਾਰ ਜੋਨ ਬਣਾ ਕੇ ਜੋਨ ਮੁਤਾਬਿਕ 1 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋ ਜਾਵੇਗੀ।
Paddy Sowing Punjab
ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਜਿੱਥੇ ਸੀਜ਼ਨ ਲੰਬਾ ਹੋਣ ਕਰਕੇ ਲੇਬਰ ਨੂੰ ਜ਼ਿਆਦਾ ਕੰਮ ਮਿਲੇਗਾ ਉੱਥੇ ਹੀ ਕਿਸਾਨਾਂ ਨੂੰ ਇਹ ਰਾਹਤ ਮਿਲੇਗੀ ਕਿਉਂਕਿ ਪਹਿਲਾਂ ਝੋਨੇ ਦੀ ਲਵਾਈ ਲੇਟ ਤੱਕ ਹੋਣ ਕਰਕੇ ਕਟਾਈ ਦੇ ਸੀਜਨ ਤੱਕ ਮੌਸਮ ’ਚ ਤਬਦੀਲੀ ਹੋ ਕੇ ਨਮੀਂ ਪੈਦਾ ਹੋਣ ਲੱਗ ਜਾਂਦੀ ਹੈ ਜਿਸ ਕਾਰਨ ਕਿਸਾਨਾਂ ਨੂੰ ਕਾਫੀ ਮੁਸ਼ਕਿਲ ਆਉਂਦੀ ਸੀ। ਉਨ੍ਹਾਂ ਕਿਹਾ ਕਿ ਝੋਨੇ ਦੀ ਖਰੀਦ ਮੌਕੇ ਐਫਸੀਆਈ ਵੱਲੋਂ ਜੋ ਖਰੀਦ ਮਾਪਦੰਡ ਤੈਅ ਕੀਤੇ ਗਏ ਹਨ।
ਉਸ ਮੁਤਾਬਿਕ 18 ਫੀਸਦੀ ਨਮੀਂ ਦੀ ਮਾਤਰਾ ਰੱਖੀ ਗਈ ਹੈ ਪਰ ਉਸ ਮੌਸਮ ’ਚ 18 ਫੀਸਦੀ ਰਹਿ ਹੀ ਨਹੀਂ ਸਕਦੀ। ਉਨ੍ਹਾਂ ਇਹ ਵੀ ਕਿਹਾ ਕਿ ਹਾਈਬ੍ਰਿਡ ਨਕਲੀ ਬੀਜ ਰੋਕੇ ਜਾਣਗੇ ਅਤੇ ਕਿਸਾਨਾਂ ਨੂੰ ਸਹੀ ਬੀਜ ਮੁਹੱਈਆ ਕਰਵਾਏ ਜਾਣਗੇ ਜਿੰਨ੍ਹਾਂ ’ਚ ਪੀਆਰ-126, 127, 128 ਤੇ 129 ਉਹਨਾਂ ਕਿਹਾ ਕਿ ਇਸ ਝੋਨੇ ਨੂੰ ਸਰਕਾਰ ਵੱਲੋਂ ਚੁੱਕਿਆ ਵੀ ਜਾਵੇਗਾ ਉਹਨਾਂ ਕਿਹਾ ਕਿ ਬਿਜਲੀ ਅਤੇ ਪਾਣੀ ਦੀ ਕੋਈ ਸਮੱਸਿਆ ਨਹੀਂ ਹੈ।
ਮੁੱਖ ਮੰਤਰੀ ਵੱਲੋਂ ਝੋਨੇ ਦੀ ਲਵਾਈ ਸਬੰਧੀ ਕੀਤੇ ਇਸ ਐਲਾਨ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਮੁੱਖ ਮੰਤਰੀ ਨਾਲ ਮੀਟਿੰਗ ’ਚ ਰੱਖੀਆਂ ਹੋਰਨਾਂ ਮੰਗਾਂ ’ਚ ਇਹ ਮੰਗ ਵੀ ਸ਼ਾਮਿਲ ਸੀ। ਉਨ੍ਹਾਂ ਕਿਹਾ ਕਿ ਝੋਨਾ ਲੇਟ ਲੱਗਣ ਕਰਕੇ ਕਟਾਈ ਮੌਕੇ ਨਮੀਂ ਵਧ ਜਾਂਦੀ ਹੈ ਜਿਸ ਕਾਰਨ ਮੰਡੀਆਂ ’ਚ ਵੇਚਣ ਵੇਲੇ ਕਾਫੀ ਕਾਟ ਲੱਗਣ ਕਰਕੇ ਕਿਸਾਨਾਂ ਦਾ ਆਰਥਿਕ ਨੁਕਸਾਨ ਹੁੰਦਾ ਹੈ।