16 ਜੂਨ ਨੂੰ ਦੁਬਾਰਾ ਕਰਨਗੇ ਕੋਠੀ ਦਾ ਘਿਰਾਓ | Upavaid Union
ਫਾਜ਼ਿਲਕਾ (ਰਜਨੀਸ਼ ਰਵੀ)। ਆਯੂਰਵੈਦਿਕ ਡੀ ਫਾਰਮੇਸੀ ਉਪਵੈਦ ਯੂਨੀਅਨ (Upavaid Union) ਪੰਜਾਬ (ਰਜਿ.15) ਦੀ ਸਿਹਤ ਮੰਤਰੀ ਪੰਜਾਬ ਨਾਲ ਨੂੰ ਮੈਡੀਕਲ ਸਿੱਖਿਆ ਭਵਨ ਮੋਹਾਲੀ ਵਿਖੇ ਹੋਈ ਮੀਟਿੰਗ ਬੇਸਿੱਟਾ ਰਹੀ। ਇਸ ਸੰਬਧੀ ਜਾਣਕਾਰੀ ਦੇਦਿਆ ਜਿਲ੍ਹਾ ਪ੍ਰਧਾਨ ਸੁਰਿੰਦਰ ਕੁਮਾਰ ਨੇ ਦਸਿਆ ਕਿ ਸਰਕਾਰ ਵਲੋ ਆਯੂਰਵੈਦਿਕ ਮੈਡੀਕਲ ਸਟੋਰ ਵਾਸਤੇ ਲਾਇਸੰਸ ਦੇਣ ਤੋ ਇਨਕਾਰ ਕਰਦੇ ਇਹ ਆਖਦੇ ਹੋਏ ਪੱਲਾ ਝਾੜ ਲਿਆ ਹੈ ਕੀ ਇਹ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ।
“ਜੇਕਰ ਪੰਜਾਬ ਸਰਕਾਰ ਉਪਵੈਦਾਂ ਨੂੰ ਆਯੂਰਵੈਦਿਕ ਮੈਡੀਕਲ ਸਟੋਰ ਖੋਲਣ ਵਾਸਤੇ ਲਾਇਸੰਸ ਨਹੀ ਦੇ ਸਕਦੀ ਤਾ ਰਜਿਸਟ੍ਰੇਸ਼ਨ ਦੇ ਨਾਂਅ ‘ਤੇ ਇਕੱਠੇ ਕੀਤੇ ਕਰੋੜਾ ਰੁਪਏ ਕਰੇ ਵਾਪਿਸ”
ਇਥੇ ਮੀਟਿੰਗ ਵਿੱਚ ਉਪਵੈਦਾਂ ਵੱਲੋਂ ਆਪਣਾ ਰੁਜ਼ਗਾਰ ਚਲਾਉਣ ਵਾਸਤੇ ਪੰਜਾਬ ਸਰਕਾਰ ਤੋਂ ਆਯੂਰਵੈਦਿਕ ਮੈਡੀਕਲ ਸਟੋਰ ਵਾਸਤੇ ਲਾਇਸੰਸ ਦੀ ਮੰਗ ਕੀਤੀ ਤਾ ਸਿਹਤ ਵਿਭਾਗ ਦੇ ਸੈਕੇਟਰੀ ਵੱਲੋਂ ਸਾਫ ਮਨਾ ਕਰਦੇ ਹੋਏ ਕਿਹਾ ਕਿ ਇਹ ਮਾਮਲਾ ਫਾਰਮੇਸੀ ਕੌਸਲ ਦੇ ਅਧੀਨ ਆਉਦਾ ਹੈ ਪੰਜਾਬ ਸਰਕਾਰ ਜਾ ਸਿਹਤ ਵਿਭਾਗ ਦੇ ਨਹੀਂ ਆਉਦਾ।
ਇਹ ਵੀ ਪੜ੍ਹੋ : ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਮਰਨ ਵਰਤ ਤੇ ਬੈਠੇ ਕਿਸਾਨਾਂ ਨੂੰ ਪੁਲਿਸ ਨੇ ਜਬਰੀ ਚੁੱਕਿਆ
ਇਸ ਤੇ ਉਪਵੈਦਾਂ ਨੇ ਮੰਗ ਕੀਤੀ ਹੈ ਕਿ ਜੇਕਰ ਇਹ ਮਾਮਲਾ ਫਾਰਮੇਸੀ ਕੌਸਲ ਦੇ ਅਧੀਨ ਹੈ ਜੋ ਬੋਰਡ ਆਫ ਆਯੂਰਵੈਦਿਕ ਅਤੇ ਯੂਨਾਨੀ ਸਿਸਟਮਜ਼ ਆਫ ਮੈਡੀਸਨ ਪੰਜਾਬ ਵੱਲੋਂ ਜੋ ਉਪਵੈਦਾਂ ਨੂੰ ਗੁੰਮਰਾਹ ਕਰਕੇ ਰਜਿਸਟ੍ਰੇਸ਼ਨ ਕੀਤੀ ਗਈ ਹੈ ਉਸ ਨੂੰ ਕੇਂਸਲ ਕਰਕੇ ਜੋ ਕਰੋੜਾ ਰੁਪਏ ਸਰਕਾਰ ਨੇ ਬਟੋਰੇ ਹਨ ਉਹਨਾਂ ਨੂੰ ਤੁਰੰਤ ਵਾਪਿਸ ਕੀਤਾ ਜਾਵੇ ਅਤੇ ਉਪਵੈਦਾਂ ਦੇ ਭਵਿੱਖ ਨੂੰ ਮੱਦੇਨਜ਼ਰ ਰੱਖਦੇ ਹੋਏ ਨਵੀਆ ਪੋਸਟਾਂ ਦਾ ਅਗਾਜ਼ ਕਰਕੇ ਨੌਕਰੀਆ ਦਿੱਤੀਆ ਜਾਣ।