ਯੂਪੀ ਪੁਲਿਸ ਨੂੰ ਮਿਲਿਆ ਨਵਾਂ ਪੁਲਿਸ ਮੁਖੀ, ਇਸ ਐਨਕਾਊਂਟਰ ਤੋਂ ਬਾਅਦ ਮੁੱਖ ਮੰਤਰੀ ਯੋਗੀ ਨੇ ਕੀਤੀ ਸੀ ਤਾਰੀਫ਼…

UP Police

ਲਖਨਊ (ਸੱਚ ਕਹੂੰ ਨਿਊਜ਼)। ਉੱਤਰ ਪ੍ਰਦੇਸ਼ ਦੇ ਮੌਜ਼ੂਦਾ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਕਾਨੂੰਨ ਅਤੇ ਵਿਵਸਥਾ) ਪ੍ਰਸ਼ਾਂਤ ਕੁਮਾਰ 1 ਜਨਵਰੀ ਨੂੰ ਰਾਜ ਦੇ ਡਾਇਰੈਕਟਰ ਆਫ਼ ਜਨਰਲ ਪੁਲਿਸ (ਡੀਜੀਪੀ) ਵਜੋਂ ਅਹੁਦਾ ਸੰਭਾਲਣਗੇ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕੁਮਾਰ, 1990 ਬੈਚ ਦੇ ਭਾਰਤੀ ਪੁਲਿਸ ਸੇਵਾ (ਆਈਪੀਐਸ) ਅਧਿਕਾਰੀ, ਕਾਰਜਕਾਰੀ ਡੀਜੀਪੀ ਵਿਜੇ ਕੁਮਾਰ ਤੋਂ ਅਹੁਦਾ ਸੰਭਾਲਣਗੇ। ਉਨ੍ਹਾਂ ਕਿਹਾ ਕਿ ਕੁਮਾਰ ਨੂੰ ਡੀਜੀਪੀ ਦੇ ਅਹੁਦੇ ’ਤੇ ਤਰੱਕੀ ਦੇਣ ਦੀ ਸਿਫਾਰਸ ਰਾਜਪਾਲ ਆਨੰਦੀਬੇਨ ਪਟੇਲ ਨੂੰ ਭੇਜੀ ਗਈ ਸੀ, ਜਿਸ ਤੋਂ ਮਨਜ਼ੂਰੀ ਮਿਲਣ ਮਗਰੋਂ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਸੰਜੇ ਪ੍ਰਸਾਦ ਨੇ ਕੁਮਾਰ ਦੀ ਤਰੱਕੀ ਦੇ ਹੁਕਮ ਜਾਰੀ ਕਰ ਦਿੱਤੇ ਹਨ। (UP Police)

ਵਰਨਣਯੋਗ ਹੈ ਕਿ ਰਾਜ ਵਿੱਚ ਮਾਫ਼ੀਆ ਰਾਜ ਨੂੰ ਨੱਥ ਪਾਉਣ ਵਿੱਚ ਕੁਮਾਰ ਦੀ ਭੂਮਿਕਾ ਨੂੰ ਅਹਿਮ ਮੰਨਿਆ ਜਾਂਦਾ ਰਿਹਾ ਹੈ। ਪ੍ਰਸ਼ਾਂਤ ਕੁਮਾਰ ਇਸ ਸਮੇਂ ਯੂਪੀ ਪੁਲਿਸ ਦੇ ਲਾਅ ਐਂਡ ਆਰਡਰ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਦਾ ਜਨਮ ਸੀਵਾਨ, ਬਿਹਾਰ ਵਿੱਚ ਹੋਇਆ ਸੀ। ਆਈਪੀਐਸ ਵਿੱਚ ਸਾਮਲ ਹੋਣ ਤੋਂ ਪਹਿਲਾਂ, ਪ੍ਰਸਾਂਤ ਕੁਮਾਰ ਨੇ ਐਮਬੀਏ, ਐਮਐਸਸੀ ਅਤੇ ਐਮਫਿਲ ਦੀਆਂ ਡਿਗਰੀਆਂ ਪੂਰੀਆਂ ਕੀਤੀਆਂ। ਆਈਪੀਐਸ ਲਈ ਚੁਣੇ ਜਾਣ ਤੋਂ ਬਾਅਦ, ਪ੍ਰਸ਼ਾਂਤ ਕੁਮਾਰ ਨੂੰ ਤਾਮਿਲਨਾਡੂ ਕੇਡਰ ਮਿਲਿਆ, ਪਰ 1994 ਵਿੱਚ ਉਹ ਯੂਪੀ ਕੇਡਰ ਵਿੱਚ ਚਲੇ ਗਏ।

ਖਤਰਨਾਕ ਅਪਰਾਧੀਆਂ ’ਤੇ ਕੀਤੀ ਕਾਰਵਾਈ | UP Police

ਯੂਪੀ ’ਚ ਅਪਰਾਧੀਆਂ ’ਤੇ ਸ਼ਿਕੰਜਾ ਕਸਣ ਲਈ ਯੋਗੀ ਸਰਕਾਰ ਨੇ ਪ੍ਰਸ਼ਾਂਤ ਕੁਮਾਰ ਨੂੰ ਏਡੀਜੀ ਦੇ ਅਹੁਦੇ ਲਈ ਚੁਣਿਆ ਸੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਉਹ ਹੁਣ ਤੱਕ 300 ਤੋਂ ਵੱਧ ਮੁਕਾਬਲਿਆਂ ਵਿੱਚ ਸ਼ਾਮਲ ਹੋ ਚੁੱਕਾ ਹੈ। ਪ੍ਰਸ਼ਾਂਤ ਕੁਮਾਰ ਨੂੰ ਸੀਐਮ ਯੋਗੀ ਦੇ ਭਰੋਸੇਮੰਦ ਅਫਸਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

Also Read : ਪੰਜਾਬ-ਹਰਿਆਣਾ ਸਮੇਤ ਪੰਜ ਅਦਾਲਤਾਂ ਨੂੰ ਮਿਲਣਗੇ ਚੀਫ਼ ਜਸਟਿਸ, ਸੁਪਰੀਮ ਕੋਰਟ ਕਾਲੇਜੀਅਮ ਨੇ ਕੀਤੀ ਇਨ੍ਹਾਂ ਨਾਵਾਂ ਦੀ ਸਿਫ…