ਸਾਡੇ ਨਾਲ ਸ਼ਾਮਲ

Follow us

17.8 C
Chandigarh
Saturday, February 14, 2026
More
    Home Breaking News US Military S...

    US Military Strike: ਕੈਰੇਬੀਅਨ ਸਾਗਰ ’ਚ ਨਸ਼ਾ ਤਸਕਰ ਜਹਾਜ਼ ’ਤੇ ਅਮਰੀਕਾ ਦਾ ਹਮਲਾ, ਤਿੰਨ ਦੀ ਮੌਤ

    US Military Strike
    US Military Strike: ਕੈਰੇਬੀਅਨ ਸਾਗਰ ’ਚ ਨਸ਼ਾ ਤਸਕਰ ਜਹਾਜ਼ ’ਤੇ ਅਮਰੀਕਾ ਦਾ ਹਮਲਾ, ਤਿੰਨ ਦੀ ਮੌਤ

    US Military Strike: ਵਾਸ਼ਿੰਗਟਨ (ਏਜੰਸੀ)। ਅਮਰੀਕੀ ਫੌਜ ਨੇ ਕੈਰੇਬੀਅਨ ਸਾਗਰ ’ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ’ਚ ਕਥਿਤ ਤੌਰ ’ਤੇ ਸ਼ਾਮਲ ਇੱਕ ਜਹਾਜ ਨੂੰ ਨਿਸ਼ਾਨਾ ਬਣਾਇਆ। ਹਮਲੇ ’ਚ ਤਿੰਨ ਤਸਕਰਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਹੈ, ਤੇ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਅਮਰੀਕੀ ਫੌਜ ਨੇ ਕਿਹਾ ਕਿ ਉਸਨੇ ਕੈਰੇਬੀਅਨ ਸਾਗਰ ’ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮੁਲਜ਼ਮ ਇੱਕ ਜਹਾਜ ’ਤੇ ਘਾਤਕ ਹਮਲਾ ਕੀਤਾ। ਯੂਐਸ ਸਾਊਦਰਨ ਕਮਾਂਡ ਨੇ ਸੋਸ਼ਲ ਮੀਡੀਆ ’ਤੇ ਹਮਲੇ ਦੀ ਇੱਕ ਵੀਡੀਓ ਸਾਂਝੀ ਕੀਤੀ, ਜਿਸ ’ਚ ਇੱਕ ਹੀ ਹਮਲੇ ’ਚ ਪੂਰੇ ਜਹਾਜ ਨੂੰ ਤਬਾਹ ਹੁੰਦੇ ਦਿਖਾਇਆ ਗਿਆ ਹੈ।

    ਇਹ ਖਬਰ ਵੀ ਪੜ੍ਹੋ : Narendra Modi Assam: ਪੀਐੱਮ ਮੋਦੀ ਦੇ ਜਹਾਜ਼ ਦੀ ਹਾਈਵੇਅ ’ਤੇ ਲੈਂਡਿੰਗ

    13 ਫਰਵਰੀ ਨੂੰ ਬਣਾਇਆ ਨਿਸ਼ਾਨਾ, ਸਾਂਝਾ ਕੀਤਾ ਵੀਡੀਓ

    ਹਮਲੇ ਦੀ ਵੀਡੀਓ ਸਾਂਝੀ ਕਰਦੇ ਹੋਏ, ਯੂਐਸ ਸਾਊਦਰਨ ਕਮਾਂਡ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ 13 ਫਰਵਰੀ ਨੂੰ, ਕਮਾਂਡਰ ਜਨਰਲ ਫਰਾਂਸਿਸ ਐਲ. ਡੋਨੋਵਨ ਦੇ ਨਿਰਦੇਸ਼ਾਂ ਹੇਠ, ਸੰਯੁਕਤ ਟਾਸਕ ਫੋਰਸ ਸਾਊਦਰਨ ਸਪੀਅਰ ਨੇ ਨਾਮਜਦ ਅੱਤਵਾਦੀ ਸੰਗਠਨਾਂ ਵੱਲੋਂ ਸੰਚਾਲਿਤ ਇੱਕ ਜਹਾਜ ’ਤੇ ਇੱਕ ਘਾਤਕ ਫੌਜੀ ਹਮਲਾ ਕੀਤਾ।

    ਫੌਜੀ ਕਾਰਵਾਈ ’ਚ ਤਿੰਨ ਤਸਕਰਾਂ ਦੀ ਮੌਤ | US Military Strike

    ਪੋਸਟ ’ਚ ਅੱਗੇ ਕਿਹਾ ਗਿਆ ਹੈ ਕਿ ਖੁਫੀਆ ਜਾਣਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਜਹਾਜ ਕੈਰੇਬੀਅਨ ਸਾਗਰ ’ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਰਸਤੇ ਲੰਘ ਰਿਹਾ ਸੀ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ’ਚ ਸ਼ਾਮਲ ਸੀ। ਕਾਰਵਾਈ ’ਚ ਤਿੰਨ ਤਸਕਰ ਮਾਰੇ ਗਏ। ਕੋਈ ਵੀ ਅਮਰੀਕੀ ਫੌਜੀ ਕਰਮਚਾਰੀ ਜਖਮੀ ਨਹੀਂ ਹੋਇਆ।