Punjab News: ਰਾਜਨੀਤੀ ਤੋਂ ਪਰ੍ਹੇ, ਕੇਂਦਰ ਪੰਜਾਬ ਤੇ ਕਿਸਾਨਾਂ ਨਾਲ ਪੂਰੀ ਤਰ੍ਹਾਂ ਖੜ੍ਹਾ : ਸ੍ਰੀਪਦ ਨਾਇਕ

Punjab-News
ਪਟਿਆਲਾ :ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕੇਂਦਰੀ ਮੰਤਰੀ ਸ੍ਰੀਪਦ ਨਾਇਕ ਤੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਤੇ ਹੋਰ।

ਪੰਜਾਬ ਇੱਕ ਕਾਮੇਡੀ ਸਟੇਜ ਨਹੀਂ, ਪੰਜਾਬ ਲਈ ਕੰਮ ਕਰਨਾ ਸ਼ੁਰੂ ਕਰੋ: ਪ੍ਰਨੀਤ ਕੌਰ

Punjab News: (ਖੁਸ਼ਵੀਰ ਸਿੰਘ ਤੂਰ/ਰਾਮ ਸਰੂਪ ਪੰਜੋਲਾ) ਪਟਿਆਲਾ/ਸਨੌਰ। ਕੇਂਦਰੀ ਮੰਤਰੀ ਸ੍ਰੀਪਦ ਨਾਇਕ ਨੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਦੇ ਨਾਲ ਅੱਜ ਸਨੌਰ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ, ਜਿਸ ਵਿੱਚ ਸਿਰਕੱਪੜਾ, ਰੱਤਾਖੇੜਾ ਅਤੇ ਮਹਿਮੂਦਪੁਰ ਰੁੜਕੀ ਸਾਮਲ ਸਨ ਮੰਤਰੀ ਨੇ ਆਏ ਹੜ੍ਹਾਂ ਅਤੇ ਭਾਰੀ ਬਾਰਿਸ਼ ਕਾਰਨ ਹੋਏ ਵੱਡੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਪਿੰਡ ਵਾਸੀਆਂ ਨਾਲ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ।

ਇਸ ਦੌਰੇ ਦੌਰਾਨ ਪਿੰਡ ਵਾਸੀਆਂ ਨੇ ਆਗੂਆਂ ਨੂੰ ਖੇਤੀਬਾੜੀ ਜ਼ਮੀਨਾਂ, ਘਰਾਂ ਅਤੇ ਬੁਨਿਆਦੀ ਢਾਂਚੇ ਦੇ ਵੱਡੇ ਪੱਧਰ ’ਤੇ ਹੋਏ ਨੁਕਸਾਨ ਬਾਰੇ ਜਾਣੂ ਕਰਵਾਇਆ। ਉਨ੍ਹਾਂ ਖਾਸ ਤੌਰ ’ਤੇ ਦੱਸਿਆ ਕਿ ਦੇਵੀਗੜ੍ਹ ਤੋਂ ਅੱਗੇ ਜ਼ਿਆਦਾਤਰ ਲਿੰਕ ਸੜਕਾਂ ਭਾਰੀ ਬਾਰਿਸ਼ ਕਾਰਨ ਖਰਾਬ ਹੋ ਗਈਆਂ ਹਨ, ਜਿਸ ਨਾਲ ਕਿਸਾਨਾਂ, ਵਿਦਿਆਰਥੀਆਂ ਅਤੇ ਸਥਾਨਕ ਵਾਸੀਆਂ ਲਈ ਸੰਪਰਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਸਿਰਕੱਪੜਾ ਪੁਲ (ਪੁਲੀ) ਦੇ ਟੁੱਟਣ ਦਾ ਮੁੱਦਾ ਵੀ ਉਠਾਇਆ, ਜਿਸ ਕਾਰਨ ਪੂਰੇ ਇਲਾਕੇ ਦਾ ਸੰਪਰਕ ਟੁੱਟ ਗਿਆ ਹੈ ਅਤੇ ਤੁਰੰਤ ਮੁੜ ਨਿਰਮਾਣ ਦੀ ਲੋੜ ਹੈ। ਖਰਾਬਗੜ੍ਹ ਅਤੇ ਰੱਤਾਖੇੜਾ ਦੇ ਪਰਿਵਾਰਾਂ ਨੇ ਮੰਤਰੀ ਨੂੰ ਦੱਸਿਆ ਕਿ ਕਈ ਘਰ ਨਸਟ ਹੋ ਗਏ ਹਨ, ਜਿਸ ਕਾਰਨ ਉਨ੍ਹਾਂ ਕੋਲ ਰਹਿਣ ਲਈ ਛੱਤ ਨਹੀਂ ਹੈ ਅਤੇ ਉਹ ਸਥਾਈ ਰਿਹਾਇਸੀ ਹੱਲਾਂ ਦੀ ਮੰਗ ਕਰਦੇ ਹਨ।

ਇਹ ਵੀ ਪੜ੍ਹੋ: Ring Road in Haryana: ਹਰਿਆਣਾ ਦੇ ਇਸ ਜ਼ਿਲ੍ਹੇ ’ਚ ਜਲਦ ਬਣੇਗਾ ਰਿੰਗ ਰੋਡ

ਕੇਂਦਰੀ ਮੰਤਰੀ ਸ੍ਰੀਪਦ ਨਾਇਕ ਨੇ ਪ੍ਰਸਾਸਨ ਨੂੰ ਘਰਾਂ, ਖੇਤੀਬਾੜੀ ਜਮੀਨਾਂ ਅਤੇ ਬੁਨਿਆਦੀ ਢਾਂਚੇ ਦੇ ਨੁਕਸਾਨ ਦਾ ਵਿਸਤਿ੍ਰਤ ਸਰਵੇਖਣ ਕਰਨ ਦੇ ਨਿਰਦੇਸ ਦਿੱਤੇ। ਉਨ੍ਹਾਂ ਭਰੋਸਾ ਦਿਵਾਇਆ ਕਿ ਰਿਪੋਰਟ ਨਿੱਜੀ ਤੌਰ ‘ਤੇ ਪ੍ਰਧਾਨ ਮੰਤਰੀ ਦਫਤਰ ਨੂੰ ਸੌਂਪੀ ਜਾਵੇਗੀ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਵਾਧੂ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਪੱਕੇ ਘਰਾਂ ਦੀ ਸਹਾਇਤਾ ਯਕੀਨੀ ਬਣਾਉਣ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸ਼ਾਮਲ ਕੀਤਾ ਜਾਵੇਗਾ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਨਾਇਕ ਨੇ ਕਿਹਾ ਕਿ ਟਾਂਗਰੀ ਅਤੇ ਘੱਗਰ ਨਦੀਆਂ ਤੋਂ ਵਾਰ-ਵਾਰ ਆਉਣ ਵਾਲੇ ਹੜ੍ਹਾਂ ਦੇ ਖਤਰਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਸਥਾਈ ਹੱਲ ਪ੍ਰਦਾਨ ਕਰਨ ਲਈ ਕੇਂਦਰੀ ਜਲ ਕਮਿਸਨ ਨਾਲ ਚੈਨਲਾਈਜਿੰਗ ਅਤੇ ਡੀਸਿਲਟਿੰਗ ਦੇ ਕੰਮ ਸ਼ੁਰੂ ਕੀਤੇ ਜਾਣਗੇ।

ਪੰਜਾਬ ਇੱਕ ਕਾਮੇਡੀ ਸਟੇਜ ਨਹੀਂ ਹੈ : ਮਾਨ

ਇਸ ਮੌਕੇ ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬ ਇੱਕ ਕਾਮੇਡੀ ਸਟੇਜ ਨਹੀਂ ਹੈ, ਇਸ ਨੂੰ ਗੰਭੀਰ ਸ਼ਾਸਨ ਦੀ ਲੋੜ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਲੀਡਰਸਿਪ ਇੱਕ ਜਿੰਮੇਵਾਰੀ ਹੈ, ਨਾ ਕਿ ਸਿਰਫ ਨਾਟਕੀ ਪ੍ਰਦਰਸ਼ਨ। ਸਾਢੇ ਤਿੰਨ ਸਾਲਾਂ ਵਿੱਚ ਉਨ੍ਹਾਂ ਦੀ ਸਰਕਾਰ ਨੇ ਹਰ ਮੁੱਦੇ ਲਈ ਕੇਂਦਰ ਨੂੰ ਦੋਸ਼ੀ ਠਹਿਰਾਉਣ ਤੋਂ ਇਲਾਵਾ ਬਹੁਤ ਘੱਟ ਕੰਮ ਕੀਤਾ ਹੈ। ਪੰਜਾਬ ਦੇ ਲੋਕਾਂ ਨੇ ਉਮੀਦ ਨਾਲ ਤੁਹਾਨੂੰ ਵੋਟ ਦਿੱਤੀ ਸੀ, ਮਿਸਟਰ ਮਾਨ। ਇਹ ਚਾਲਾਂ ਬੰਦ ਕਰੋ, ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੋ ਅਤੇ ਪੰਜਾਬ ਲਈ ਕੰਮ ਕਰਨਾ ਸ਼ੁਰੂ ਕਰੋ। Punjab News

ਇਸ ਮੌਕੇ ਭਾਜਪਾ ਪੰਜਾਬ ਮਹਿਲਾ ਮੋਰਚਾ ਪ੍ਰਧਾਨ ਜੈ ਇੰਦਰ ਕੌਰ, ਸਨੌਰ ਇੰਚਾਰਜ ਬਿਕਰਮਜੀਤ ਸਿੰਘ ਚਾਹਲ, ਸੁਤਰਾਣਾ ਇੰਚਾਰਜ ਨਰਾਇਣ ਸਿੰਘ ਨਰਸੋਤ,ਜ਼ਿਲ੍ਹਾ ਪ੍ਰਧਾਨ ਪਟਿਆਲਾ ਸਹਿਰੀ ਵਿਜੈ ਕੁਮਾਰ ਕੂਕਾ, ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗਗਰੋਲੀ, ਮਹਾਮੰਤਰੀ ਹਰਦੇਵ ਬੱਲੀ, ਮੰਡਲ ਪ੍ਰਧਾਨ ਸਿਕੰਦਰ ਚੌਹਾਨ ਅਤੇ ਭਾਜਪਾ ਨੌਰਥ ਟੀਮ ਦੇ ਮੈਂਬਰ ਮੌਜ਼ੂਦ ਸਨ। Punjab News