ਕੇਂਦਰੀ ਸਿੱਖਿਆ ਮੰਤਰੀ ਸੁਭਾਸ਼ ਸਰਕਾਰ ਨੇ ਕੀਤਾ ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਦੌਰਾ

Sunam News
ਸੁਨਾਮ: ਕੇਂਦਰੀ ਸਿੱਖਿਆ ਮੰਤਰੀ ਸੁਭਾਸ਼ ਸਰਕਾਰ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਅਤੇ ਯੋਗ ਵਿਅਕਤੀਆਂ ਦੇ ਫਾਰਮ ਭਰਦੀ ਹੋਈ ਟੀਮ।

ਮੋਦੀ ਸਰਕਾਰ ਲੋਕਪੱਖੀ ਸਰਕਾਰ ਹੈ, ਮੋਦੀ ਜੀ ਦੀ ਅਗਵਾਈ ‘ਚ ਭਾਰਤ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ : ਸਿੱਖਿਆ ਮੰਤਰੀ | Sunam News

  • ਕੈਂਪ ਵਿੱਚ ਹਰ ਯੋਗ ਵਿਅਕਤੀ ਦੇ ਫਾਰਮ ਭਰਾਵਾ ਕੇ ਲਾਭ ਦਿੱਤਾ ਗਿਆ : ਮੈਡਮ ਬਾਜਵਾ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਚਲਾਈ ਜਾ ਰਹੀ ਵਿਕਸਿਤ ਭਾਰਤ ਸੰਕਲਪ ਯਾਤਰਾ ਦੀ ਵੈਨ ਅੱਜ ਹਲਕਾ ਸੁਨਾਮ ਦੇ ਪਿੰਡ ਮੰਡੇਰ ਕਲਾਂ ਵਿਖੇ ਪਹੁੰਚੀ, ਇਸ ਵਿਚ ਅੱਜ ਕੇਂਦਰੀ ਸਿੱਖਿਆ ਮੰਤਰੀ ਸੁਭਾਸ਼ ਸਰਕਾਰ ਨੇ ਸ਼ਿਰਕਤ ਕੀਤੀ। ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਸੁਭਾਸ਼ ਸਰਕਾਰ ਨੇ ਉੱਥੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲੋਕਪੱਖੀ ਸਰਕਾਰ ਹੈ, ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ, ਉਨ੍ਹਾਂ ਕਿਹਾ ਕਿ ਭਾਰਤ ਨੇ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਤੌਰ ‘ਤੇ ਵਿਕਾਸ ਕੀਤਾ ਹੈ, ਜੋ ਪਿਛਲੀਆਂ ਸਰਕਾਰਾਂ ਵਿੱਚ ਅਸੰਭਵ ਲੱਗਦਾ ਸੀ ਉਸਨੂੰ ਮੋਦੀ ਸਰਕਾਰ ਨੇ ਸੰਭਵ ਹੀ ਨੀ ਕੀਤਾ ਸਗੋਂ ਕਰਕੇ ਵਿਖਾਇਆ ਹੈ। (Sunam News)

Sunam News

ਹਲਕਾ ਸੁਨਾਮ ਊਧਮ ਸਿੰਘ ਵਾਲਾ ਤੋਂ ਭਾਜਪਾ ਦੀ ਸੂਬਾ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਵੱਲੋਂ ਚਲਾਈ ਜਾ ਰਹੀ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਤਹਿਤ ਅੱਜ ਪਿੰਡ ਮੰਡੇਰ ਕਲਾਂ ਦੇ ਨਿਵਾਸੀਆਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਬਾਰੇ ਪਹਿਲਾਂ ਜਾਣੂ ਕਰਵਾਇਆ ਗਿਆ ਫਿਰ ਮੌਕੇ ‘ਤੇ ਕੈਂਪ ਵਿੱਚ ਹਰ ਯੋਗ ਵਿਅਕਤੀ ਦੇ ਫਾਰਮ ਭਰਾਵਾ ਕੇ ਲਾਭ ਦਿੱਤਾ ਗਿਆ। (Sunam News)

ਮੈਡਮ ਬਾਜਵਾ ਨੇ ਦੱਸਿਆਂ ਕਿ ਇਸ ਕੈਂਪ ਵਿੱਚ:- ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (2000 ਰੂਪੇ ਵਾਲੀ ਕਿਸਤ), ਆਯੂਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਅਰੋਗਯ ਯੋਜਨਾ (5 ਲੱਖ ਫਰੀ ਇਲਾਜ ਵਾਲਾ ਕਾਰਡ), ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਗੈਸ ਸਿਲੰਡਰ ਯੋਜਨਾ), ਵਿਸ਼ਵਕਰਮਾ ਯੋਜਨਾ (ਕਿਰਤੀ ਕਾਮਿਆਂ ਲਈ ਲੋਨ ਯੋਜਨਾ), ਪੈਨਸ਼ਨਾਂ (ਬੁਢਾਪਾ, ਅੰਗਹੀਣ, ਵਿਧਵਾ), ਮੈਡੀਕਲ ਕਾਰਡ (ABHA Card), ਕਿਸਾਨ ਕ੍ਰੈਡਿਟ ਕਾਰਡ (1.50 ਲੱਖ ਦਾ ਲੋਨ ), ਅਧਾਰ ਕਾਰਡ ਵਿੱਚ ਦਰੁਸਤੀ ਸਬੰਧੀ ਫਾਰਮ, ਵੋਟ ਕਾਰਡ ਨਵਾਂ ਅਤੇ ਦਰੁੱਸਤੀ ਆਦਿ ਸਕੀਮਾਂ ਦੇ ਫਾਰਮ ਭਰ ਕੇ ਅਤੇ ਫਰੀ ਮੈਡੀਕਲ ਚੈੱਕਅਪ, ਫਰੀ ਦਵਾਈਆਂ ਦੇ ਕੇ ਲੋਕਾਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ।

Also Read : ਇਲੀਟ ਕਲੱਬ ਵੱਲੋਂ ਔਰਤਾਂ ਨੂੰ ਵਿਸ਼ੇਸ਼ ਐਵਾਰਡ ਨਾਲ ਕੀਤਾ ਸਨਮਾਨਿਤ

ਮੈਡਮ ਬਾਜਵਾ ਨੇ ਦੱਸਿਆਂ ਕਿ ਸਮੂਹ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਸੁਭਾਸ਼ ਸਰਕਾਰ ਜੀ ਨੂੰ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਅੱਪਗ੍ਰੇਡ ਕਰਨ ਅਤੇ ਪਿੰਡ ਮੰਡੇਰ ਕਲਾਂ ਵਿਖੇ ਵੱਡਾ ਕਮਿਊਨਿਟੀ ਹਾਲ ਬਣਾਉਣ ਸਬੰਧੀ ਮੰਗ ਪੱਤਰ ਦਿੱਤਾ ਹੈ।ਮੈਡਮ ਬਾਜਵਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਤਰ੍ਹਾਂ ਹੀ ਹਲਕਾ ਸੁਨਾਮ ਦੇ ਹਰ ਇੱਕ ਪਿੰਡ ਅਤੇ ਸ਼ਹਿਰ

ਵਿੱਚ ਇਸ ਕੈਂਪ ਰਾਹੀਂ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਲੋਕਾਂ ਤੱਕ ਜ਼ਰੂਰ ਪਹੁੰਚਾਇਆ ਜਾਵੇਗਾ ਅਤੇ ਮੈਡਮ ਬਾਜਵਾ ਨੇ ਸਮੂਹ ਪ੍ਰਸ਼ਾਸਨ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ ਜੋ ਇਸ ਵਿਕਸਤ ਭਾਰਤ ਸੰਕਲਪ ਯਾਤਰਾ ਦਾ ਸਾਥ ਦੇ ਕੇ ਲੋਕਾਂ ਨੂੰ ਕੇਂਦਰ ਦੀਆਂ ਸਕੀਮਾਂ ਦੇ ਰਹੇ ਹਨ। ਇਸ ਮੌਕੇ ਐਸ.ਡੀ.ਐਮ ਸੰਗਰੂਰ ਚਰਨਜੋਤ ਵਾਲੀਆ, ਹਰਮਨਦੇਵ ਸਿੰਘ ਬਾਜਵਾ, ਸਰਪੰਚ ਮੰਡੇਰ ਕਲਾਂ ਸੁਖਦੀਪ ਸਿੰਘ ਹੈਪੀ, ਰਵੀ ਡਸਕਾ ਭਾਜਪਾ ਯੂਥ ਪ੍ਰਧਾਨ, ਹਿੰਮਤ ਬਾਜਵਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ, ਪਰਮਜੀਤ ਸਰਪੰਚ ਦੁੱਲਟ ਵਾਲਾ, ਵਿੱਕੀ ਕੌਸਲਰ ਲੋਂਗੋਵਾਲ, ਬਲਵਿੰਦਰ ਕੌਸਲਰ, ਜੱਗ ਨੰਬਰਦਾਰ, ਪਵਨ ਮੰਡੇਰਾ ਆਦਿ ਮੌਜੂਦ ਸਨ।