ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਮ ਬਜ਼ਟ ਪੇਸ਼ ਕਰ ਰਹੇ ਹਨ। ਆਓ ਜਾਦਦੇ ਹਾਂ ਵਿੱਤ ਮੰਤਰੀ ਨੇ ਆਪਣੇ ਭਾਸ਼ਨ ’ਚ ਕੀ ਕਿਹਾ… Union Budget 2023 LIVE
- ਦੁਨੀਆਂ ’ਚ ਸੁੁਸਤੀ ਤੋਂ ਬਾਅਦ ਭਾਰਤ ਦੀ ਵਿਕਾਸ ਦਰ 7 ਫ਼ੀਸਦੀ।
- ਭਾਰਤ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ।
- 80 ਕਰੋੜ ਲੋਕਾਂ ਨੂੰ ਮਿਲੇਗਾ ਮੁਫ਼ਤ ਅਨਾਜ।
- ਮੁਫ਼ਤ ਅਨਾਜ ’ਤੇ ਦੋ ਲੱਖ ਕਰੋੜ ਤੋਂ ਜ਼ਿਆਦਾ ਦਾ ਬਜ਼ਟ।
- ਦੁਨੀਅ ਨੇ ਭਾਰਤ ਦੀ ਅਰਥਵਿਵਸਥਾ ਨੂੰ ਸਲਾਹਿਆ।
- ਪੀਐੱਮ ਸੁਰੱਖਿਆ ਯੋਜਨਾ ਨਾਲ ਪ੍ਰਤੀ ਵਿਅਕਤੀ ਦੀ ਆਮਦਨ ਦੁੱਗਣੀ ਹੋਈ।
- ਰਿਫਾਰਮ ’ਤੇ ਫੋਕਸ।
- ਸੈਰ ਸਪਾਟਾ ਖੇਤਰ ’ਚ ਵੱਡੀਆਂ ਸੰਭਾਵਨਾਵਾਂ।
- 47 ਕਰੋੜ ਜਨਧਨ ਖਾਤੇ ਖੋਲ੍ਹੇ ਗਏ।
- ਕਿਸਾਨਾਂ ਦੀਆਂ ਚੁਣੌਤੀਆਂ ਦਾ ਹੱਲ ਹੋਵੇਗਾ।
- ਖੇਤੀ ਖੇਤਰ ’ਚ ਸਟਾਰਟਅਪ ਨੂੰ ਉਤਸ਼ਾਹ ਦਿੱਤਾ ਜਾਵੇਗਾ।
- ਰੁਜ਼ਗਾਰ ਪੈਦਾ ਕਰਨ ’ਤੇ ਸਰਕਾਰ ਦਾ ਧਿਆਨ।
- ਬੱਚਿਆਂ ਲਈ ਰਾਸ਼ਟਰੀ ਡਿਜ਼ੀਟਲ ਲਾਇਬਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ।
- ਆਰਥਿਕ ਏਜੰਡੇ ਦਾ ਕੇਂਦਰ ਨਾਗਰਿਕ, ਤਰੱਕੀ ਤੇ ਰੁਜ਼ਗਾਰ ਪੈਦਾ ਕਰਨਾ ਅਤੇ ਆਰਥਿਕ ਸਥਿਰਤਾ।
- ਸਰਕਾਰ ਖੇਤੀ ਖੇਤਰ ਲਈ ਓਪਨ ਸੋਰਸਜ਼ ’ਤੇ ਆਧਾਰਿਤ ਡਿਜ਼ੀਟਲ ਪਬਲਿਕ ਇੰਫ੍ਰਾਸਟਰਕਚਰ ਪਲੇਟਫਾਰਮ ਬਣਾਉਂਗੇ। ਇਸ
- ’ਤੇ ਕਿਸਾਨਾਂ ਲਈ ਕੇਂਦਰਿਤ ਸੂਚਨਾਵਾਂ ਅਤੇ ਸਹੂਲਤਾਂ ਹੋਣਗੀਆਂ।
- ਪ੍ਰਤੀ ਵਿਅਕਤੀ ਆਮਦਨ ਦੁੱਗਣੀ ਤੋਂ ਵੀ ਜ਼ਿਆਦਾ ਵਧ ਕੇ 1.97 ਲੱਖ ਰੁਪਏ ਹੋ ਗਈ ਹੈ। ਇਸ ਵਿਚਕਾਰ ਭਾਰਤ ਦੀ
- ਅਰਥਵਿਵਸਥਾ ਦਸਵੇਂ ਸਥਾਨ ਤੋਂ ਵਧ ਕੇ ਦੁਨੀਆਂ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਈ।
- ਕਮਜ਼ੋਰ ਆਦਿਵਾਸੀ ਭਾਈਚਾਰਿਆਂ ਦੇ ਕਲਿਆਣ ਲਈ ਪ੍ਰਧਾਨ ਮੰਤਰੀ ਮਿਸ਼ਨ ਸ਼ੁਰੂ ਕੀਤਾ ਜਾਵੇਗਾ।
- ਆਧਾਰ, ਕੋਵਿਨ ਅਤੇ ਯੂਪੀਆਈ ਨੇ ਵਿਸ਼ਵ ਪੱਧਰ ’ਤੇ ਭਾਰਤ ਦਾ ਝੰਡਾ ਲਹਿਰਾਇਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।