ਆਖ਼ਰ 75 ਦਿਨਾਂ ਦੀ ਕੂਟਨੀਤਕ ਲੜਾਈ ਤੋਂ ਭਾਰਤ ਨਾ ਸਿਰਫ਼ ਪਾਕਿਸਤਾਨ, ਸਗੋਂ ਚੀਨ ਨੂੰ ਵੀ ਹਰਾਉਣ ‘ਚ ਕਾਮਯਾਬ ਰਿਹਾ ਸੰਯੁਕਤ ਰਾਸ਼ਟਰ ਨੇ ਭਾਰਤ ‘ਚ ਅੱਤਵਾਦੀ ਸਰਗਰਮੀਆਂ ਦੇ ਦੋਸ਼ੀ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਦਿੱਤਾ ਇਸ ਤੋਂ ਪਹਿਲਾਂ ਚਾਰ ਵਾਰ ਚੀਨ ਇਸ ਮਾਮਲੇ ‘ਚ ਅੜਿੱਕਾ ਬÎਣਿਆ ਸੀ ਭਾਰਤ ਵੱਲੋਂ ਬਣਾਏ ਗਏ ਲਗਾਤਾਰ ਦਬਾਅ ਕਾਰਨ ਚੀਨ ਨੂੰ ਪਿਛਾਂਹ ਹਟਣਾ ਪਿਆ ਪਾਕਿਸਤਾਨ ਲਗਾਤਾਰ ਇਸ ਗੱਲ ‘ਤੇ ਅੜਿਆ ਹੋਇਆ ਸੀ ਕਿ ਭਾਰਤ ਕੋਲ ਮਸੂਦ ਖਿਲਾਫ਼ ਲੋੜੀਂਦੇ ਸਬੂਤ ਨਹੀਂ ਹਨ ਹੁਣ ਪਾਕਿਸਤਾਨ ਲਈ ਕੋਈ ਬਹਾਨਾ ਬਾਕੀ ਨਹੀਂ ਰਹਿ ਗਿਆ ਪਾਕਿਸਤਾਨ ਨੂੰ ਮਸੂਦ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਸੀ ਮਸੂਦ ਭਾਰਤੀ ਸੰਸਦ ‘ਤੇ ਹਮਲੇ ਸਮੇਤ ਪੁਲਵਾਮਾ ‘ਚ ਹੋਏ ਘਾਤਕ ਹਮਲੇ ਲਈ ਕਸੂਰਵਾਰ ਹੈ ਹੁਣ ਪਾਕਿਸਤਾਨ ਸਰਕਾਰ ਦਾ ਅੱਤਵਾਦੀਆਂ ਖਿਲਾਫ਼ ਚੁੱਪ ਬੈਠਣਾ ਸ਼ਰਮਨਾਕ ਹੋਏਗਾ ਭਾਰਤ ਪਾਕਿ ਦੋਵੇਂ ਗੁਆਂਢ ਮੁਲਕ ਹਨ, ਜਿਨ੍ਹਾਂ ਦੇ ਸਬੰਧਾਂ ‘ਚ ਅੱਤਵਾਦ ਵੱਡੀ ਰੁਕਾਵਟ ਹੈ ਜੇਕਰ ਦੋਵਾਂ ਮੁਲਕਾਂ ‘ਚ ਅਮਨ-ਅਮਾਨ ਕਾਇਮ ਹੋਏ ਤਾਂ ਇਹ ਦੋਵਾਂ ਮੁਲਕਾਂ ਦੀ ਤਰੱਕੀ ਨੂੰ ਰਫ਼ਤਾਰ ਦੇ ਸਕਦਾ ਹੈ ਮਸੂਦ ਦਾ ਮਾਮਲਾ ਪਾਕਿ ਹੁਕਮਰਾਨਾ ਤੇ ਫੌਜ ਲਈ ਮੁਸੀਬਤ ਬਣ ਗਿਆ ਹੈ ਦਰਅਸਲ ਜਦੋਂ ਤੱਕ ਫੌਜ ਸਿਵਲ ਸਰਕਾਰ ਨੂੰ ਅਜ਼ਾਦ ਹੋ ਕੇ ਕੰਮ ਨਹੀਂ ਕਰਨ ਦੇਵੇਗੀ ਉਦੋਂ ਤੱਕ ਪਾਕਿ ਤੋਂ ਕਿਸੇ ਚੰਗੇ ਕਦਮ ਦੀ ਆਸ ਨਹੀਂ ਰੱਖੀ ਜਾ ਸਕਦੀ ਹਰ ਨਵਾਂ ਪ੍ਰਧਾਨ ਮੰਤਰੀ ਲੋਕਾਂ ਨੂੰ ਨਵਾਂ ਪਾਕਿਸਤਾਨ ਦੇਣ ਦਾ ਵਾਅਦਾ ਕਰਦਾ ਹੈ ਪਰ ਹੌਲੀ-ਹੌਲੀ ਉਸ ਦੀ ਬਿਆਨਬਾਜ਼ੀ ਵੀ ਪਹਿਲਾਂ ਰਹਿ ਚੁੱਕੇ ਪ੍ਰਧਾਨ ਮੰਤਰੀਆਂ ਵਾਲੀ ਹੋ ਜਾਂਦੀ ਹੈ ਇਮਰਾਨ ਖਾਨ ਦੇ ਮਾਮਲੇ ‘ਚ ਵੀ ਅਜਿਹਾ ਹੁੰਦਾ ਨਜ਼ਰ ਆ ਰਿਹਾ ਹੈ ਇਮਰਾਨ ਤੇ ਨਵਾਜ਼ ਦੀਆਂ ਨੀਤੀਆਂ ‘ਚ ਕੋਈ ਵੱਡਾ ਫਰਕ ਨਜ਼ਰ ਨਹੀਂ ਆ ਰਿਹਾ ਜੇਕਰ ਨਵਾਜ਼ ਸ਼ਰੀਫ ਦੀ ਸਰਕਾਰ ‘ਚ ਦੀਨਾਨਗਰ ‘ਚ ਪਠਾਨਕੋਟ ‘ਚ ਹਮਲੇ ਹੋਏ ਸਨ ਤਾਂ ਇਮਰਾਨ ਸਰਕਾਰ ‘ਚ ਪੁਲਵਾਮਾ ਹੋਇਆ ਦੋਵਾਂ ਹਾਲਾਤਾਂ ‘ਚ ਇਸਲਾਮਾਬਾਦ ਦੀ ਬਿਆਨਬਾਜ਼ੀ ‘ਚ ਕੋਈ ਫ਼ਰਕ ਨਹੀਂ ਆਇਆ ਉਂਜ ਕੌਮਾਂਤਰੀ ਮੰਚ ‘ਤੇ ਪਾਕਿ ਹੁਣ ਜ਼ਰੂਰ ਹਾਰਿਆ ਹੈ ਤੇ ਇਮਰਾਨ ਕੋਲ ਮਸੂਦ ਦੇ ਮਾਮਲੇ ‘ਚ ਆਪਣੇ ਮੁਲਕ ਦੇ ਬਚਾਅ ਲਈ ਕੋਈ ਰਾਹ ਨਹੀਂ ਰਹਿ ਗਿਆ ਪਾਕਿਸਤਾਨ ਨੂੰ ‘ਨਾ ਮਾਨੂੰ’ ਵਾਲੀ ਰੱਟ ਛੱਡ ਕੇ ਆਪਣੀ ਜਨਤਾ ਦੀ ਬਿਹਤਰੀ ਲਈ ਅੱਤਵਾਦ ਦੀ ਪੁਸ਼ਤਪਨਾਹੀ ਛੱਡ ਕੇ ਅਮਨ ਲਈ ਕੰਮ ਕਰਨਾ ਚਾਹੀਦਾ ਹੈ ਅੱਤਵਾਦ ਦੀ ਹਮਾਇਤ ਕਰਨ ਵਾਲੇ ਮੁਲਕ ਦਾ ਸਾਥ ਕੋਈ ਵੀ ਮੁਲਕ ਨਹੀਂ ਦਾ ਸਕਦਾ ਭਾਵੇਂ ਉਹ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ ਚੀਨ ਪਾਕਿਸਤਾਨ ਦੀ ਸਹਾਇਤਾ ਕਰਨ ‘ਚ ਬੇਵੱਸ ਹੋ ਗਿਆ ਹੈ ਆਰਥਿਕ ਲੜਾਈ ਲੜ ਰਹੇ ਚੀਨ ਨੂੰ ਭਾਰਤ ਦੀ ਜ਼ਰੂਰਤ ਹੈ ਤੇ ਚੀਨ ਲੰਮੇ ਸਮੇਂ ਤੱਕ ਭਾਰਤ ਤੋਂ ਵੱਖ ਨਹੀਂ ਰਹਿ ਸਕਦਾ ਪਾਕਿਸਤਾਨ ਅੰਤਰਰਾਸ਼ਟਰੀ ਸਥਿਤੀਆਂ ‘ਚ ਆਈ ਤਬਦੀਲੀ ਨੂੰ ਸਵੀਕਾਰ ਕਰੇ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।