ਸਾਡੇ ਨਾਲ ਸ਼ਾਮਲ

Follow us

11.9 C
Chandigarh
Thursday, January 22, 2026
More
    Home Breaking News ਅਣਪਛਾਤੇ ਵਿਅਕਤ...

    ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਕੇ ਕੀਤਾ ਨੌਜਵਾਨ ਦਾ ਕਤਲ

    ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਕੇ ਕੀਤਾ ਨੌਜਵਾਨ ਦਾ ਕਤਲ।

    ਮਲੋਟ, (ਮਨੋਜ)। ਚਾਰ ਅਣਪਛਾਤੇ ਵਿਅਕਤੀਆਂ ਨੇ ਮਲੋਟ ਨੇੜੇ ਪਿੰਡ ਔਲਖ ਵਿਖੇ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਇਕ 30 ਸਾਲਾ ਨੌਜਵਾਨ ਦਾ ਅੰਨੇਵਾਹ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ। ਇਸ ਵਾਰਦਾਤ ਵੇਲੇ ਮ੍ਰਿਤਕ ਦੀ ਪਤਨੀ ਵੀ ਨਾਲ ਸੀ। ਘਟਨਾ ਦਾ ਪਤਾ ਲੱਗਣ ਸਾਰ ਹੀ ਜਿਲਾ ਅਤੇ ਮਲੋਟ ਦੇ ਸਾਰੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ ਤੇ ਪੁੱਜ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਰਣਜੀਤ ਸਿੰਘ ਰਾਣਾ ਆਪਣੀ ਗਰਭਵਤੀ ਪਤਨੀ ਨਾਲ ਪਿੰੰਡ ਔਲਖ ਵਿਖੇ ਡਾਕਟਰ ਨੂੰ ਚੈਕਅਪ ਕਰਾਉਣ ਆਇਆ ਸੀ।

    SDO Shot the employee at Sangrur 

    ਜਦੋਂ ਕਾਰ ਆ ਕੇ ਸੜਕ ਤੇ ਰੁਕੀ ਤਾਂ ਉਸੇ ਵੇਲੇ ਉਥੇ ਖੜੇ ਚਾਰ ਨੌਜਵਾਨਾਂ ਨੇ ਅੰਨੇਵਾਹ ਗੋਲੀਆਂ ਚਲਾ ਕੇ ਰਣਜੀਤ ਸਿੰਘ ਰਾਣਾ ਦਾ ਕਤਲ ਕਰ ਦਿੱਤਾ। ਇਸ ਮੌਕੇ ਲਗਭਗ ਦੋ ਦਰਜਨ ਤੋਂ ਵੀ ਜਿਆਦਾ ਗੋਲੀਆਂ ਮ੍ਰਿਤਕ ਰਾਣਾ ਦੇ ਲੱਗੀਆਂ ਜਿਸ ਕਰਕੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਗੱਡੀ ਪੁੱਜਣ ਸਾਰ ਹੀ ਹਮਲਾਵਰ ਮ੍ਰਿਤਕ ਦੀ ਕਾਰ ਦੀ ਡਰਾਇਵਰ ਬਾਰੀ ਕੋਲ ਪੁੱਜੇ ਅਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਕਰਕੇ ਉਸਦੀ ਮੌਕੇ ਤੇ ਮੌਤ ਹੋ ਗਈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.