ਬੀ.ਐੱਡ ਟੈੱਟ ਪਾਸ ਬੇਰੋਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਕੋਟਕਪੂਰਾ ਦੇ ਲਾਲਾ ਲਾਜਪਤ ਰਾਏ ਮਿਉਂਸੀਪਲ ਪਾਰਕ ਵਿਖੇ ਮੀਟਿੰਗ ਕੀਤੀ ਗਈ

Unemployed Teachers Sachkahoon

ਬੀ.ਐੱਡ ਟੈੱਟ ਪਾਸ ਬੇਰੋਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਕੋਟਕਪੂਰਾ ਦੇ ਲਾਲਾ ਲਾਜਪਤ ਰਾਏ ਮਿਉਂਸੀਪਲ ਪਾਰਕ ਵਿਖੇ ਮੀਟਿੰਗ ਕੀਤੀ ਗਈ

ਕੋਟਕਪੂਰਾ ।  ਬੀ.ਐੱਡ ਟੈੱਟ ਪਾਸ ਬੇਰੋਜ਼ਗਾਰ ਅਧਿਆਪਕ ਯੂਨੀਅਨ (Unemployed Teachers) ਵੱਲੋਂ ਕੋਟਕਪੂਰਾ ਦੇ ਲਾਲਾ ਲਾਜਪਤ ਰਾਏ ਮਿਉਂਸੀਪਲ ਪਾਰਕ ਵਿਖੇ ਮੀਟਿੰਗ ਕੀਤੀ ਗਈ ਅਤੇ ਆਉਣ ਵਾਲੇ ਦਿਨਾਂ ‌ਵਿੱਚ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤ ਦੇਣ ਦਾ ਅਹਿਦ ਕੀਤਾ ਗਿਆ। ਇਸ ਮੌਕੇ ਜਿਲ੍ਹਾ ਪ੍ਰਧਾਨ ਬਲਰਾਜ ਮੌੜ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕੇ ਪਿਛਲੇ ਸਾਲਾਂ ਦੌਰਾਨ ਕਾਂਗਰਸ ਸਰਕਾਰ ਨੇ ਮਾਤ ਭਾਸ਼ਾ ਪੰਜਾਬੀ, ਹਿੰਦੀ ਅਤੇ ਸਮਾਜਿਕ ਸਿੱਖਿਆ ਮਾਸਟਰ ਕਾਡਰ ਦੀ ਨਾਮਾਤਰ ਹੀ ਭਰਤੀ ਕੀਤੀ ਹੈ।

ਉਹਨਾਂ ਦੱਸਿਆ ਕੇ ਪਿਛਲੀ ਸਰਕਾਰ ਨੇ 3704 ਮਾਸਟਰ ਕਾਡਰ ਦੀ ਭਰਤੀ ਵਿੱਚ ਲਗਭਗ 170 ਪੋਸਟਾਂ ਇਹਨਾਂ ਤਿੰਨ ਵਿਸ਼ਿਆਂ ਨੂੰ ਦਿੱਤੀਆਂ ਸਨ ਜਦਕਿ ਇਹਨਾਂ ਵਿਸ਼ਿਆਂ ਦੇ ਟੈੱਟ ਪਾਸ ਅਧਿਆਪਕ 35000 ਦੇ ਲਗਭਗ ਹਨ। ਉਹਨਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਇਹਨਾਂ ਵਿਸ਼ਿਆਂ ਦੀ ਭਰਤੀ ਲਈ ਜਥੇਬੰਦੀ ਵੱਲੋਂ ਕਾਫ਼ੀ ਸੰਘਰਸ਼ ਕੀਤਾ ਗਿਆ ਅਤੇ ਪਟਿਆਲਾ, ਸੰਗਰੂਰ,ਜਲੰਧਰ ਅਤੇ ਮੋਰਿੰਡਾ ਵਿਖੇ ਕਾਫ਼ੀ ਵਾਰੀ ਬੇਰੋਜ਼ਗਾਰਾਂ ਤੇ ਪੁਲਿਸ ਦੁਆਰਾ ਕਾਫ਼ੀ ‌ਵਾਰੀ ਲਾਠੀਚਾਰਜ਼ ਕੀਤਾ ਗਿਆ| ਇਸ ਤੋਂ ਇਲਾਵਾ ਬੇਰੋਜ਼ਗਾਰ ਅਧਿਆਪਕਾਂ ਵੱਲੋਂ ਲਗਾਤਾਰ ਇਹਨਾਂ ਵਿਸ਼ਿਆਂ ਦੇ ਮਾਸਟਰ ਕਾਡਰ ਦੀ ਭਰਤੀ ਲਈ ਪੰਜ ਮਹੀਨੇ ਲਗਾਤਾਰ ਟੈਂਕੀ ਉਤੇ ਵੀ ਲਗਾਏ ਗਏ। ਉਹਨਾਂ ਦੱਸਿਆ ਕੇ ਹੁਣ ਵੀ ਸਰਕਾਰ ਵੱਲੋਂ 4161 ਪੋਸਟਾਂ ਮਾਸਟਰ ਕਾਡਰ ਦੀਆਂ ਅਨਾਂਉਸ ਕੀਤੀਆਂ ਹੋਈਆਂ ਹਨ ਜਿਸ ਦਾ ਪੋਰਟਲ ਕਾਂਗਰਸ ਸਰਕਾਰ ਵੱਲੋਂ 8 ਜਨਵਰੀ ਨੂੰ ਖੋਲ੍ਹਿਆ ਗਿਆ ਪਰ ਇਹਨਾਂ ਪੋਸਟਾਂ ‌ਵਿੱਚ ਵੀ ਮਾਤ ਭਾਸ਼ਾ ਪੰਜਾਬੀ, ਸਮਾਜਿਕ ਸਿੱਖਿਆ ਅਤੇ ਹਿੰਦੀ ਦੀਆਂ ਕੇਵਲ 1407 ਪੋਸਟਾਂ ਅਨਾਂਉਸ ਕੀਤੀਆਂ ਗਈਆਂ ਹਨ ਜਦਕਿ ਜਥੇਬੰਦੀ ਦੀ ਮੰਗ ਇਹਨਾਂ ਤਿੰਨ ਵਿਸ਼ਿਆਂ ਦੀ 9000 ਭਰਤੀ ਦੀ ਸੀ।

ਇਸ ਲਈ ਨਵੀਂ ਸਰਕਾਰ ਨੂੰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਪਰ ਅਜੇ ਤੱਕ ਸਰਕਾਰ ਨੇ ਭਰੋਸੇ ਤੋੰ ਬਿਨ੍ਹਾਂ ਕੋਈ ਠੋਸ ਕਦਮ ਨਹੀਂ ਚੁੱਕਿਆ। ਉਹਨਾਂ ਐਲਾਨ ਕੀਤਾ ਕੇ ਜੇਕਰ ਆਉਂਣ ਵਾਲੇ ਸਮੇਂ ਵਿੱਚ ਨਵੀਂ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੰੰਦੀ ਤਾਂ ਸੰਘਰਸ਼ ਨੂੰ ਤਿੱਖੇ ਰੂਪ ‌ਵਿੱਚ ਵਿੱਢਿਆ ਜਾਵੇਗਾ। ਇਸ ਸਮੇਂ ਅਮਨਜੋਤ ਕੌਰ,ਅਨੀਤਾ, ਰਮਨਦੀਪ ਕੌਰ, ਰਜਨੀ, ਰੈਂਪਲ ਕੌਰ, ਸੁਖਜੀਤ ਸਿੰੰਘ, ਗੁਰਪ੍ਰੀਤ ਸਿੰਘ, ਲਵਦੀਪ ਸਿੰਘ, ਗਗਨ ਸੰਧਵਾਂ, ਪ੍ਰਦੀਪ ਸੰਧਵਾਂ, ਗੁਰਜੋਤ ਸਿੰਘ, ਜਗਦੀਪ ਸਿੰਘ, ਕਸ਼ਮੀਰ ਸਿੰਘ, ਸੁਖਵੀਰ ਸਿੰਘ, ਰਾਜਪ੍ਰੀਤ ਜੈਤੋ, ਕੰਵਰਪਾਲ ਖਾਰਾ, ਸੁਖਜਿੰਦਰ ਸਿੰਘ, ਹਰਵਿੰਦਰ ਸਿੰਘ ਆਦਿ ਸਾਥੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ