ਆਗੂਆਂ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਣ ਦੀ ਦਿੱਤੀ ਚੇਤਾਵਨੀ
ਮਾਲਵਿੰਦਰ ਸਿੰਘ/ਜਸਵੀਰ ਸਿੰਘ/ਬਰਨਾਲਾ। ਟੈੱਟ ਪਾਸ ਬੇਰੁਜ਼ਗਾਰ (ਬੀ ਐੱਡ ਅਤੇ ਈਟੀਟੀ ) ਅਧਿਆਪਕ ਯੂਨੀਅਨ ਨੇ ਅੱਜ ਬਰਨਾਲਾ ਵਿਖੇ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਦਾ ਘੇਰਾਓ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਸ਼ਹਿਰ ਵਿਖੇ ਹੋਣ ਵਾਲੇ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਪੁੱਜੇ ਸਨ ਇਸ ਮੌਕੇ ਸੂਬਾ ਪ੍ਰਧਾਨ ਨੇ ਕਿਹਾ ਕਿ ਬੇਰੁਜ਼ਗਾਰ ਆਪਣੇ ਹੱਕਾਂ ਲਈ ਕਰੀਬ 90 ਦਿਨਾਂ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ ਵਿੱਚ ਮੋਰਚਾ ਲਾ ਕੇ ਬੈਠੇ ਹੋਏ ਹਨ ਪ੍ਰੰਤੂ ਸਰਕਾਰ ਰੁਜ਼ਗਾਰ ਦੇਣ ਦੀ ਬਜਾਏ ਉਨ੍ਹਾਂ ਨੂੰ ਡਾਂਗਾਂ ਨਾਲ ਨਿਵਾਜਿਆ ਜਾ ਰਿਹਾ ਹੈ।
ਉਲਟਾ ਸਿੱਖਿਆ ਨਿਯਮਾਂ ਵਿੱਚ ਸੋਧ ਕਰਨ ਦੀ ਆੜ੍ਹ ਹੇਠਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੀ ਕਤਾਰ ਵਿੱਚੋਂ ਬਾਹਰ ਕੀਤਾ ਜਾ ਰਿਹਾ ਹੈ ਪੰਜਾਬ ਵਿਧਾਨ ਸਭਾ ਵਿੱਚ ਜੂਨ 2018 ਦੇ ਸਿੱਖਿਆ ਨਿਯਮਾਂ ਵਿੱਚ ਤਰਮੀਮ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ 2 ਅਤੇ 4 ਦਸੰਬਰ ਦੀ ਕੈਬਨਿਟ ਮੀਟੰਗ ਵਿੱਚ ਏਜੰਡਾ ਲਿਆ ਕੇ ਸੋਧ ਨਹੀਂ ਕੀਤੀ ਬੇਰੁਜ਼ਗਾਰ ਅਧਿਆਪਕਾਂ ਨੇ ਸਮਾਰਟ ਸਕੂਲ ਪ੍ਰਣਾਲੀ ਨੂੰ ਰੱਦ ਕਰਦਿਆਂ ਕਿਹਾ ਕਿ ਕਾਮਨ-ਸਕੂਲ ਪ੍ਰਣਾਲੀ ਲਾਗੂ ਹੋਵੇ।
ਹਰ ਅਮੀਰ-ਗਰੀਬ ਦਾ ਬੱਚਾ ਬਰਾਬਰ ਦੀ ਸਿੱਖਿਆ ਹਾਸਲ ਕਰੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਜੱਗੀ ਜੋਧਪੁਰ ਅਤੇ ਈਟੀਟੀ ਆਗੂ ਅਕਵਿੰਦਰ ਕੌਰ ਨੇ ਐਲਾਨ ਕੀਤਾ ਕਿ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ਇਹ ਵੀ ਪਤਾ ਲੱਗਾ ਹੈ ਕਿ ਅਧਿਆਪਕਾਂ ਦੇ ਵਿਰੋਧ ਕਰਨ ਸਿੱਖਿਆ ਸਕੱਤਰ ਨੂੰ ਆਪਣੇ ਬਠਿੰਡਾ, ਸੰਗਰੂਰ ਅਤੇ ਮਾਨਸਾ ਜਿਲ੍ਹਿਆਂ ਦੇ ਦੌਰੇ ਰੱਦ ਕਰਨੇ ਪਏ ਇਸ ਮੌਕੇ ਸੂਬਾ ਆਗੂ ਨਵਜੀਵਨ ਸਿੰਘ ਅਵਤਾਰ ਸਿੰਘ, ਗੁਰਦੀਪ ਸਿੰਘ ਰਾਮਗੜ੍ਹ, ਹਨੀਫ ਖਾਂ, ਰਾਮ ਪ੍ਰਕਾਸ਼ ਗੁਮਟੀ, ਮੁਕਲ ਬਰਨਾਲਾ,ਗੁਰ ਅੰਗਦ ਭੋਤਨਾ,ਮੱਖਣ ਖੁੱਡੀ, ਅੰਮ੍ਰਿਤ ਖੁੱਡੀ, ਗੁਰਦੀਪ ਕੱਟੂ, ਸੁਖਦੇਵ ਨੰਗਲ ਆਦਿ ਹਾਜ਼ਰ ਸਨ
ਸਿੱਖਿਆ ਮੰਤਰੀ ਨੇ ਅਧਿਆਪਕਾਂ ਨੂੰ ਬੋਲੇ ਅਪਸ਼ਬਦ, ਵੀਡੀਓ ਹੋਈ ਵਾਇਰਲ
ਪ੍ਰਾਈਵੇਟ ਸਕੂਲੀ ਐਸੋਸੀਏਸ਼ਨ ਦੇ ਸਮਾਗਮ ‘ਚ ਪੁੱਜਣ ਮੌਕੇ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੂੰ ਬੇਰੁਜ਼ਗਾਰ ਅਧਿਆਪਕਾਂ ਦੇ ਰੋਸ ਪ੍ਰਦਰਸ਼ਨ ਦਾ ਸਾਹਮਣਾ ਕਰਦਿਆਂ 12-15 ਮਿੰਟ ਦੇ ਕਰੀਬ ਸਮਾਗਮ ਸਥਾਨ ਤੋਂ ਬਾਹਰ ਹੀ ਰੁਕਣਾ ਪਿਆ ਇਸ ਤੋਂ ਖਫ਼ਾ ਹੋਏ ਮੰਤਰੀ ਨੇ ਸਵਾਗਤ ਲਈ ਖੜ੍ਹੇ ਇੱਕ ਪੁਲਿਸ ਅਧਿਕਾਰੀ ਨੂੰ ਝਿੜਕਦਿਆਂ ਕਿਹਾ ਕਿ ਅਧਿਆਪਕਾਂ ਦੇ ਪ੍ਰਦਰਸ਼ਨ ਸਬੰਧੀ ਉਨ੍ਹਾਂ ਨੂੰ ਪਹਿਲਾਂ ਕਿਉਂ ਨਹੀਂ ਸੂਚਿਤ ਕੀਤਾ ਪ੍ਰਦਰਸ਼ਨਕਾਰੀ ਅਧਿਆਪਕਾਂ ਖਿਲਾਫ਼ ਅਪਸ਼ਬਦ ਤੇ ਭੱਦੇ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਵਿਜੈਇੰਦਰ ਸਿੰਗਲਾ ਅਧਿਆਪਕਾਂ ਨੂੰ ਡੰਡੇ ਮਾਰ ਕੇ ਭਜਾ ਦੇਣ ਦੀ ਹਦਾਇਤ ਦਿੰਦੇ ਨਜ਼ਰ ਆਏ ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕੀ ਹੈ ਅਧਿਆਪਕ ਜੱਥੇਬੰਦੀਆਂ ਨੇ ਸਿੱAਖਿਆ ਮੰਤਰੀ ਦੇ ਮਾੜੇ ਵਤੀਰੇ ਦੀ ਨਿਖੇਧੀ ਕਰਦਿਆਂ ਜਿੱਥੇ ਬਿਨਾ ਸ਼ਰਤ ਮੰਤਰੀ ਤੋਂ ਮੁਆਫ਼ੀ ਦੀ ਮੰਗ ਕੀਤੀ।
- ਉੱਥੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਅਜਿਹੇ ਗੈਰ ਜ਼ਿੰਮੇਵਾਰ ਮੰਤਰੀ ਤੋਂ ਮੰਤਰਾਲਾ ਵਾਪਸ ਲੈਣ ਦੀ ਵੀ ਮੰਗ ਕੀਤੀ ਗਈ
- ਇਸ ਮੌਕੇ ਸੁਖਵਿੰਦਰ ਸਿੰਘ ਢਿਲਵਾਂ ਤੇ ਰਵੀਦਾਸ ਸੰਗਤ ਦਾ ਪ੍ਰਧਾਨ ਆਦਿ ਆਗੂ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।