Sangrur News: ਬੇਰੁਜ਼ਗਾਰ ਅਧਿਆਪਕ ਸਾਂਝਾ ਮੋਰਚਾ ਨੂੰ ਇੱਕ ਵਾਰ ਫਿਰ ਮਿਲਿਆ ਭਰੋਸੇ ਦੇ ਨਾਂਅ ’ਤੇ ਲਾਰਾ : ਸੁਖਪਾਲ ਖਾਨ

Malerkotla News

Sangrur News: ਲਹਿਰਾਗਾਗਾ (ਰਾਜ ਸਿੰਗਲਾ)। ਬੇਰੁਜ਼ਗਾਰ ਅਧਿਆਪਕ ਸਾਂਝਾ ਮੋਰਚਾ ਪੰਜਾਬ ਵੱਲੋਂ ਸਬ ਕਮੇਟੀ ਨਾਲ ਹੋਈ ਪੰਜਾਬ ਭਵਨ ’ਚ ਮੀਟਿੰਗ ਵਿੱਚ ਅੱਜ ਇੱਕ ਵਾਰ ਫਿਰ ਭਰੋਸੇ ਦੇ ਰੂਪ ਵਿੱਚ ਲਾਰਾ ਮਿਲਿਆ ਹੈ। ਸਰਕਾਰ ਲਾਰੇ ਲਾ-ਲਾ ਕੇ ਆਪਣਾ ਸਮਾਂ ਲੰਘਾ ਰਹੀ ਹੈ। ਇਹ ਗੱਲ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂ ਸੁਖਪਾਲ ਖਾਨ ਜ਼ਿਲ੍ਹਾ ਪ੍ਰਧਾਨ ਸੰਗਰੂਰ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਆਖੀ।

ਉਨ੍ਹਾਂ ਕਿਹਾ ਕਿ ਪੰਜਾਬ ਭਵਨ ਵਿਖੇ ਹੋਈ ਬੇਰੁਜ਼ਗਾਰਾਂ ਦੀ ਸਬ ਕਮੇਟੀ ਦੇ ਨਾਲ ਮੀਟਿੰਗ ਵਿੱਚ ਸਾਰੀਆਂ ਮੰਗਾਂ ਸੁਣਨ ਤੋਂ ਬਾਅਦ ਇੱਕ ਵਾਰ ਫਿਰ ਬੇਰੁਜ਼ਗਾਰਾਂ ਨੂੰ ਭਰੋਸਾ ਦੇ ਕੇ ਲਾਰਾ ਲਾ ਦਿੱਤਾ ਹੈ। ਸੋ ਬੇਰੁਜ਼ਗਾਰਾਂ ਨੂੰ ਤਸੱਲੀ ਬਖਸ਼ ਕੋਈ ਭਰੋਸਾ ਨਾ ਮਿਲਣ ਤੇ ਬੇਰੁਜ਼ਗਾਰਾਂ ਨੇ ਕਿਹਾ ਕਿ ਜੇਕਰ ਜਲਦੀ ਬੇਰੁਜ਼ਗਾਰਾਂ ਦੀਆਂ ਮੰਗਾਂ ਨਾ ਸੁਣੀਆਂ ਗਈਆਂ ਹੱਲ ਨਾ ਕੀਤਾ ਗਿਆ ਤਾਂ ਬੇਰੁਜ਼ਗਾਰ ਜ਼ਿਮਨੀ ਚੋਣਾਂ ਵਿੱਚ ਕਰਨਗੇ ਸੁਖਪਾਲ ਖਾਨ ਨੇ ਆਖਿਆ ਕਿ ਪਿਛਲੇ ਢਾਈ ਸਾਲਾਂ ਤੋਂ ਸਰਕਾਰ ਬੇਰੁਜ਼ਗਾਰ ਅਧਿਆਪਕਾਂ ਨੂੰ ਲਾਰੇ ਲਗਾ ਰਹੀ ਹੈ। Sangrur News

Read Also : Ludhiana News: ਪਿਛਲੀਆਂ ਸਰਕਾਰਾਂ ਨੇ ਜ਼ੇਲ੍ਹਾਂ ਨੂੰ ਸੁਧਾਰ ਘਰ ਬਣਾਉਣ ’ਚ ਕੋਈ ਵੀ ਕਦਮ ਨਹੀਂ ਚੁੱਕਿਆ

ਇਸ ਮੌਕੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂ ਜਸਵੰਤ ਘੁਬਾਇਆ (ਬੀ ਐਡ ਟੈਟ ਪਾਸ ਅਧਿਆਪਕ ਯੂਨੀਅਨ ਪੰਜਾਬ) ਸੁਖਪਾਲ ਖਾਨ ਜ਼ਿਲ੍ਹਾ ਪ੍ਰਧਾਨ ਸੰਗਰੂਰ, ਹਰਜਿੰਦਰ ਸਿੰਘ ਝਨੀਰ (ਆਰਟ ਐਂਡ ਕ੍ਰਾਫਟ ਯੂਨੀਅਨ ਪੰਜਾਬ) ,ਹਰਦੀਪ ਸਿੰਘ ਸੰਗਰੂਰ, ਹਰਦੀਪ ਸਿੰਘ ਸਾਥੀਆਂ ਨੇ ਮੀਟਿੰਗ ਕਰਨ ਤੋਂ ਬਾਅਦ ਇਹ ਜਾਣਕਾਰੀ ਦਿੱਤੀ। ਤੇ ਇੱਕ ਵਾਰ ਫਿਰ ਸਰਕਾਰ ਨੂੰ ਕਿਹਾ ਕਿ ਜਲਦੀ ਤੋਂ ਜਲਦੀ ਬੇਰੁਜ਼ਗਾਰਾਂ ਦੀਆਂ ਮੰਗਾਂ ਵੱਲ ਧਿਆਨ ਦੇ ਕੇ ਇਹਨਾਂ ਨੂੰ ਹੱਲ ਕੀਤਾ ਜਾਵੇ।

Sangrur News

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਬਿਸਤਰਾ ਗੋਲ ਕਰਨ ਵਿੱਚ ਬੇਰੁਜ਼ਗਾਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਕਿ ਸੂਬਾ ਸਰਕਾਰ ਨੇ ਵਿਧਾਨ ਸਭਾ ਚੋਣਾਂ ਮੌਕੇ ਕੀਤੇ ਵਾਅਦਿਆਂ ਨੂੰ ਅਮਲੀ ਰੂਪ ਨਹੀਂ ਦਿੱਤਾ। ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਘੂਕ ਸੁੱਤੀ ਸਰਕਾਰ ਨੇ ਅਜੇ ਵੀ ਕਰਵਟ ਨਾ ਲਈ ਤਾਂ ਆਉਂਦੀਆਂ ਜ਼ਿਮਨੀ ਚੋਣਾਂ, ਜ਼ਿਲ੍ਹਾ ਪ੍ਰੀਸ਼ਦ ਅਤੇ ਹੋਰ ਚੋਣਾਂ ਵਿੱਚ ਬੇਰੁਜ਼ਗਾਰ ਸਿੱਧਾ ਵਿਰੋਧ ਕਰਨਗੇ। ਜਿਵੇਂ ਸਰਕਾਰ ਹਰਿਆਣੇ ਦੀ ਤਰ੍ਹਾਂ ਜਿਮਨੀ ਚੋਣਾਂ ਦੇ ਵਿੱਚ ਵੀ ਸਰਕਾਰ ਨੂੰ ਇਹਦਾ ਖਮਿਆਜਾ ਭੁਗਤਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਤੀਜੇ ਸਾਹਮਣੇ ਆਉਣਗੇ।