ਬੇਰੁਜਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਨੇ ਲਾਇਆ ਜਾਮ
13 ਸਤੰਬਰ ਨੂੰ ਹੋਵੇਗੀ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਪੈਨਲ ਮੀਟਿੰਗ
ਕੁਲਵੰਤ ਕੋਟਲੀ, ਮੋਹਾਲੀ। ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੋਹਾਲੀ ਵਿੱਚ ਰੈਲੀ ਕਰਨ ਤੋਂ ਬਾਅਦ ਫੇਜ 7 ਦੀਆਂ ਲਾਈਟਾਂ ’ਤੇ ਜਾਮ ਲਗਾ ਦਿੱਤਾ। ਇਸ ਤੋਂ ਬਾਅਦ ਮੋਹਾਲੀ ਪ੍ਰਸ਼ਾਸਨ ਵੱਲੋਂ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ 13 ਸਤੰਬਰ ਦੀ ਮੀਟਿੰਗ ਨਿਸ਼ਚਿਤ ਕਰਵਾਈ ਗਈ। ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਲਗਾਤਾਰ ਸਾਢੇ ਚਾਰ ਸਾਲ ਬੇਰੁਜਗਾਰ ਅਧਿਆਪਕਾਂ ਨੂੰ ਸੰਘਰਸ਼ ਦੌਰਾਨ ਪੁਲੀਸ ਦੀਆਂ ਡਾਂਗਾਂ, ਝੂਠੇ ਪਰਚੇ, ਨਹਿਰਾਂ ਵਿੱਚ ਛਾਲਾਂ ਮਾਰਨ ਤੋਂ ਬਾਅਦ ਤੇ ਟੈਂਕੀਆਂ ਟਾਵਰਾਂ ਤੋਂ ਚੜ੍ਹਨ ਤੋਂ ਬਾਅਦ 6635 ਈ.ਟੀ.ਟੀ ਦੀਆਂ ਪੋਸਟਾਂ ਪ੍ਰਾਪਤ ਹੋਈਆਂ ਸਨ ਜਿਸ ਵਿੱਚ ਪਹਿਲਾਂ ਫਾਰਮ ਅਪਲਾਈ ਕਰਨ ਦੀ ਮਿਤੀ 18 ਅਗਸਤ ਸੀ ਪਰ ਪੰਜਾਬ ਸਰਕਾਰ ਵੱਲੋਂ ਜਾਣ ਕੇ ਵਾਧੂ ਬਾਹਰੀ ਉਮੀਦਵਾਰਾਂ ਨੂੰ ਭਰਤੀ ’ਚ ਐਂਟਰੀ ਦੇਣ ਲਈ ਭਰਤੀ ਦੇ ਲਗਾਤਾਰ ਦੋ ਵਾਰੀ ਅਪਲਾਈ ਕਰਨ ਦੀ ਮਿਤੀ ਵਧਾਈ ਗਈ ।
18 ਅਗਸਤ ਤੱਕ ਪੰਜਾਬ ਸਰਕਾਰ ਵੱਲੋਂ ਬੀ ਐੱਡ ਉਮੀਦਵਾਰਾਂ ਨੂੰ ਅਪਲਾਈ ਕਰਨ ਲਈ ਕੋਈ ਵੀ ਆਪਸਨ ਨਹੀਂ ਸੀ । ਹੁਣ ਜਾਣ ਕੇ ਪੰਜਾਬ ਸਰਕਾਰ ਵੱਲੋਂ ਬੀ ਐੱਡ ਉਮੀਦਵਾਰਾਂ ਨੂੰ ਈਟੀਟੀ ਭਰਤੀ ਵਿੱਚ ਬਰਾਬਰ ਵਿਚਾਰਨ ਲਈ ਉਨ੍ਹਾਂ ਨੂੰ ਭਰਤੀ ’ਚ ਵਿਸ਼ੇਸ਼ ਮੌਕਾ ਦਿੱਤਾ ਜਾ ਸਕੇ ਤਾਂ ਕਰਕੇ ਭਰਤੀ ਦਾ ਪੋਰਟਲ ਜਾਣ ਕੇ ਖੋਲ੍ਹਿਆ ਜਾ ਰਿਹਾ ਹੈ ਤੇ ਬੀ ਐੱਡ ਉਮੀਦਵਾਰਾਂ ਨੂੰ ਫਾਰਮ ਭਰਨ ਲਈ ਇੱਕ ਵਿਸੇਸ਼ ਆਪਸਨ ਤੱਕ ਦਿੱਤੀ ਜਾ ਰਹੀ ਹੈ ।
ਬੀ.ਐਡ ਉਮੀਦਵਾਰਾਂ ਨੂੰ ਅਪਲਾਈ ਕਰਾਉਣ ਦੇ ਵਿਰੋਧ ਵਿੱਚ ਅੱਜ ਹਜਾਰਾਂ ਦੀ ਗਿਣਤੀ ਵਿੱਚ ਬੇਰੁਜਗਾਰ ਈਟੀਟੀ ਟੈੱਟ ਪਾਸ ਅਧਿਆਪਕ ਮੁਹਾਲੀ ਵਿਖੇ ਦੁਸਹਿਰਾ ਗਰਾਊਂਡ ਵਿੱਚ ਇਕੱਠੇ ਹੋਏ । ਬੇਰੁਜਗਾਰ ਅਧਿਆਪਕਾਂ ਦੇ ਰੋਹ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਪ੍ਰਸ਼ਾਸਨ ਵੱਲੋਂ ਮੌਕੇ ’ਤੇ ਹੀ ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਨਾਲ ਬੇਰੁਜਗਾਰ ਈਟੀਟੀ ਟੈੱਟ ਪਾਸ ਅਧਿਆਪਕ ਸੂਬਾ ਪ੍ਰਧਾਨ ਦੀਪਕ ਕੰਬੋਜ ਦੀ ਅਗਵਾਈ ਹੇਠ ਮੀਟਿੰਗ ਹੋਈ ਜਿਸ ਵਿੱਚ ਉਨ੍ਹਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਈਟੀਟੀ ਦੀ ਭਰਤੀ ’ਚ ਸਿਰਫ ਈਟੀਟੀ ਉਮੀਦਵਾਰਾਂ ਨੂੰ ਪਹਿਲ ਦੇ ਆਧਾਰ ’ਤੇ ਵਿਚਾਰਿਆ ਜਾਵੇਗਾ ਤੇ ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਨੂੰ ਕੋਈ ਵੀ ਲਿਖਤੀ ਰੂਪ ਵਿੱਚ ਨਾ ਦੇਣ ਦੇ ਰੋਸ ਵਜੋਂ ਬੇਰੁਜਗਾਰ ਅਧਿਆਪਕ ਚੰਡੀਗੜ੍ਹ ਵੱਲ ਕੂਚ ਕਰਨ ਲੱਗੇ ਤਾਂ ਬੇਰੁਜ਼ਗਾਰ ਅਧਿਆਪਕਾਂ ਨੂੰ ਸੱਤ ਫੇਜ਼ ਦੀਆਂ ਲਾਈਟਾਂ ਉਪਰ ਰੋਕਿਆ ਗਿਆ ਤੇ ਜਿਸ ਤੋਂ ਬਾਅਦ ਬੇਰੁਜ਼ਗਾਰ ਅਧਿਆਪਕਾਂ ਦੀ ਪੁਲੀਸ ਨਾਲ ਝੜਪ ਹੋਈ ਤੇ ਉਸ ਤੋਂ ਬਾਅਦ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਸੱਤ ਫੇਜ਼ ਦੀਆਂ ਲਾਈਟਾਂ ਉਪਰ ਹੀ ਜਾਮ ਲਾ ਕੇ ਆਵਾਜਾਈ ਠੱਪ ਰੱਖੀ ਗਈ । ਜਿਸ ਤੋਂ ਬਾਅਦ ਪ੍ਰਸ਼ਾਸਨ ਨਾਲ ਭਾਰੀ ਬਹਿਸਬਾਜ਼ੀ ਤੋਂ ਬਾਅਦ ਪ੍ਰਸ਼ਾਸਨ ਵੱਲੋਂ 13 ਸਤੰਬਰ ਦੀ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਪੈਨਲ ਮੀਟਿੰਗ ਤੈਅ ਕਰਵਾਈ ਗਈ ।
ਇਸ ਮੌਕੇ ਮੌਜੂਦ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ,ਸੰਲਿਦਰ ਕੰਬੋਜ, ਨਿਰਮਲ ਜੀਰਾ, ਰਾਜਸੁਖਵਿੰਦਰ ਗੁਰਦਾਸਪੁਰ, ਸੁਰਿੰਦਰਪਾਲ ਗੁਰਦਾਸਪੁਰ, ਕੁਲਦੀਪ ਖੋਖਰ ਅਮਨਦੀਪ ਸੱਗੂ ਤੇ ਬਲਵਿੰਦਰ ਨਾਭਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੇਰੁਜਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਪ੍ਰਤੀ ਤਾਨਾਸਾਹ ਰਵੱਈਆ ਅਪਣਾਇਆ ਜਾ ਰਿਹਾ ਹੈ ਕਿ ਤਾਂ ਕਿ ਬੇਰੁਜਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਨੂੰ ਕੋਈ ਵੀ ਰੁਜਗਾਰ ਨਾ ਮਿਲੇ ਤੇ ਭਰਤੀ ਆਉਣ ਵਾਲੇ ਸਮੇਂ ਵਿੱਚ ਕੋਰਟ ਕੇਸਾਂ ਵਿੱਚ ਲਮਕਦੀ ਰਹੇ । ਬੇਰੁਜਗਾਰ ਈਟੀਟੀ ਅਧਿਆਪਕ ਪੰਜਾਬ ਸਰਕਾਰ ਦੀਆਂ ਈਟੀਟੀ ਅਧਿਆਪਕਾਂ ਲਈ ਮਾਰੂ ਨੀਤੀਆਂ ਨੂੰ ਕਦੇ ਵੀ ਸਫਲ ਨਹੀਂ ਹੋਣ ਦੇਣਗੇ ਤੇ ਜਦੋਂ ਤੱਕ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਹੱਲ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਬੇਰੁਜਗਾਰ ਅਧਿਆਪਕਾਂ ਦਾ ਸੰਘਰਸ਼ ਤਿੱਖੇ ਰੂਪ ਵਿੱਚ ਜਾਰੀ ਰਹੇਗਾ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ