ਸਿੱਖਿਆ ਮੰਤਰੀ ਦੀ ਰਿਹਾਇਸ ਅੱਗੇ ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕਾਂ ਤੇ ਪੁਲਿਸ ਵਿਚਕਾਰ ਧੱਕਾ-ਮੁੱਕੀ

teche

 ਬੰਦਿਆਂ/ਨੌਜਵਾਨਾਂ ਦੀ ਰਾਖੀ ਵਾਲੀ ਨਾ ਹੋ ਕੇ ਕੁੱਤਿਆਂ ਦੀ ਰਾਖੀ ਕਰਨ ਵਾਲੀ ਸਰਕਾਰ ਸਾਬਤ ਹੋਈ ‘ਆਪ’- ਢਿੱਲਵਾਂ

(ਜਸਵੀਰ ਸਿੰਘ ਗਹਿਲ) ਬਰਨਾਲਾ। ਬੇਰੁਜ਼ਗਾਰ ਬੀ ਐਡ ਟੈੱਟ ਪਾਸ ਅਧਿਆਪਕਾਂ ਨੇ ਡੀਸੀ ਕੰਪਲੈਕਸ ਵਿਖੇ ਧਰਨਾ ਦੇਣ ਉਪਰੰਤ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਿਹਾਇਸ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਜਿੱਥੇ ਪੁਲਿਸ ਤੇ ਬੇਰੁਜ਼ਗਾਰ ਅਧਿਆਪਕਾਂ ਦਰਮਿਆਨ ਜ਼ਬਰਦਸਤ ਧੱਕਾ-ਮੁੱਕੀ ਹੋਈ। ਜਿਸ ’ਚ ਕਈ ਬੇਰੁਜ਼ਗਾਰ ਅਧਿਆਪਕਾਂ ਦੇ ਕੱਪੜੇ ਪਾਟ ਗਏ ਅਤੇ ਕੀਮਤੀ ਸਮਾਨ ਵੀ ਗੁੰਮ ਹੋ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਜਾਂ ਸਿੱਖਿਆ ਮੰਤਰੀ ਗੱਲ ਸੁਣੇ ਜਾਣ ਅਤੇ ਉਸਦਾ ਹੱਲ ਕੀਤੇ ਜਾਣ ਤੱਕ ਸੰਘਰਸ਼ ਨੂੰ ਜਾਰੀ ਰੱਖਣ ਦੀ ਚੇਤਾਵਨੀ ਦਿੱਤੀ।

ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਤੇ ਰਮਨਦੀਪ ਕੌਰ ਸੰਗਰੂਰ ਆਦਿ ਨੇ ਕਿਹਾ ਕਿ ਉਨਾਂ ਕਿਹਾ ਕਿ ਇੱਕ ਪਾਸੇ ਆਪਣੇ ਹੱਕ ਮੰਗਦੇ ਨਿਹੱਥੇ ਬੇਰੁਜ਼ਗਾਰ ਅਧਿਆਪਕਾਂ ਨੂੰ ਰੋਕਣ ਲਈ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਜਾਂਦੇ ਹਨ ਤੇ ਦੂਜੇ ਪਾਸੇ ਮਾਰੂ ਹਥਿਆਰ ਰੱਖਣ ਵਾਲੇ ਸ਼ਰੇਆਮ ਆਪਣੀਆਂ ਸਮਾਜ ਵਿਰੋਧੀ ਗਤੀਵਾਈਆਂ ਨੂੰ ਅੰਜ਼ਾਮ ਦੇ ਕੇ ਗੁਆਂਢੀ ਸਟੇਟਾਂ ’ਚ ਜਾ ਲੁਕਦੇ ਹਨ। ਜਿਸ ਦੀ ਉਦਾਹਰਣ ਲੰਘੇ ਦਿਨੀ ਮਾਨਸਾ ਲਾਗੇ ਵਾਪਰੀ ਇੱਕ ਮੰਦਭਾਗੀ ਘਟਨਾਂ ਤੋਂ ਸਪੱਸ਼ਟ ਮਿਲਦੀ ਹੈ।

ਆਗੂਆਂ ਕਿਹਾ ਕਿ ਉਹ ਇੱਥੇ ਆਪਣੇ ਹੱਕ ਮੰਗਣ ਆਏ ਹਨ ਨਾ ਕਿ ਕੋਈ ਹੋਰ ਮਕਸਦ ਨਾਲ ਤੇ ਆਪਣੇ ਹੱਕ ਮਿਲਣ ਤੱਕ ਉਹ ਆਪਣੇ ਸੰਘਰਸ਼ ’ਤੇ ਡਟੇ ਰਹਿਣਗੇ। ਉਨਾਂ ਦੱਸਿਆ ਕਿ ਉਹ ਆਪਣੀਆਂ ਕੁੱਝ ਕੁ ਮੰਗਾਂ ਨੂੰ ਲੈ ਕੇ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਪਰ ਹਾਲੇ ਤੱਕ ਉਨਾਂ ਨੂੰ ਦੀਆਂ ਮੰਗਾਂ ਦਾ ਹੱਲ ਤਾਂ ਕੀ ਹੋਣਾ ਸੀ, ਉਨਾਂ ਨੂੰ ਮੀਟਿੰਗ ਦਾ ਸਮਾਂ ਤੱਕ ਨਹੀਂ ਦਿੱਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ